Breaking NewsD5 specialNewsPress ReleasePunjabTop News

ਐਡਵੋਕੇਟ ਰਮਨਦੀਪ ਕੌਰ ਭੱਠਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ‘ਚ ਸ਼ਾਮਿਲ

ਭੱਠਲ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਤੇ ਸਪੋਕਸਪਰਸਨ ਨਿਯੁਕਤ ਕੀਤਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਉਸ ਵੇਲੇ ਹੋਰ ਵੀ ਬਲ ਮਿਲਿਆ  ਜਦੋਂ ਪ੍ਰਸਿੱਧ ਸਮਾਜ ਸੇਵਿਕਾ ਫਾਇਟ ਫਾਰ ਰਾਈਟ ਐੱਨਜੀਓ ਦੇ ਲੀਗਲ ਕੁਆਰਡੀਨੇਟਰ ਅਤੇ ਪੰਜਾਬ ਯੂਥ ਕਾਂਗਰਸ ਦੀ ਸਪੋਕਸਪਰਸਨ ਐਡਵੋਕੇਟ ਰਮਨਦੀਪ ਕੌਰ ਭੱਠਲ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਮੂਲੀਅਤ ਕੀਤੀ।ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ:ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ `ਤੇ ਐਡਵੋਕੇਟ ਰਮਨਦੀਪ ਕੌਰ ਭੱਠਲ ਨੂੰ ਰਸਮੀ ਤੌਰ `ਤੇ ਪਾਰਟੀ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਸ: ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਨੌਜਵਾਨਾਂ ਦਾ ,ਖਾਸ ਕਰਕੇ ਲੜਕੀਆਂ ਦਾ ਜੁੜਨਾ ਇਕ ਬਹੁਤ ਹੀ ਸ਼ੁਭ ਸੰਕੇਤ ਹੈ।ਔਰਤਾਂ ਜਾਂ ਲੜਕੀਆਂ ਦਾ ਰਾਜਨੀਤੀ ਵਿੱਚ ਆਉਣਾ ਬੇਹੱਦ ਲਾਜ਼ਮੀ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਕਿਸਾਨਾਂ ਦੀਆਂ ਮੰਗਾਂ ਹੋਈਆਂ ਪੂਰੀਆਂ! ਹੁਣੇ ਹੀ ਹੋਇਆ ਵੱਡਾ ਐਲਾਨ || D5 Channel Punjabi

ਇਸ ਮੌਕੇ ਉਨ੍ਹਾਂ ਨੇ ਬੀਬੀ ਰਮਨਦੀਪ ਕੌਰ ਭੱਠਲ ਨੂੰ ਪਾਰਟੀ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਅਤੇ ਸਪੋਕਸਪਰਸਨ ਨਿਯੁਕਤ ਕੀਤਾ।ਇਸ ਮੌਕੇ ਪਾਰਟੀ ਦੇ ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਕਿ ਐਡਵੋਕੇਟ ਰਮਨਦੀਪ ਕੌਰ ਭੱਠਲ ਵਰਗੀਆਂ ਸੁਚੇਤ ਅਤੇ ਜਾਗਰੂਕ ਲੜਕੀਆਂ ਦਾ ਪਾਰਟੀ ਨਾਲ ਜੁੜਨਾ ਪਾਰਟੀ ਦੀ ਚਡ਼੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਪਾਰਟੀ ਹੋਰ ਮਜਬੂਤ ਹੋਈ ਹੈ। ਐਡਵੋਕੇਟ ਰਮਨਦੀਪ ਕੌਰ ਭੱਠਲ ਨੇ ਇਸ ਮੌਕੇ ਕਿਹਾ ਕਿ ਉਹ ਪਾਰਟੀ ਦੀ ਤਰੱਕੀ ਲਈ ਡਟ ਕੇ ਕਾਰਜਸ਼ੀਲ ਰਹਿਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ ਬਾਬਾ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button