ਏਟੀਐਮ ਨੂੰ ਕ੍ਰੇਨ ਨਾਲ ਉਖਾੜ ਲੈ ਗਿਆ ਚੋਰ, ਪੁਲਿਸ ਨੇ ਜਾਰੀ ਕੀਤੀ ਸੀਸੀਟੀਵੀ ਫੁਟੇਜ
ਡਬਲਿਨ : ਉੱਤਰੀ ਆਇਰਲੈਂਡ ਵਿੱਚ ਚੋਰਾਂ ਦੇ ਗਿਰੋਹ ਨੇ ਏਟੀਐਮ ਚੋਰੀ ਕਰਨ ਲਈ ਕਰੇਨ ਦਾ ਸਹਾਰਾ ਲਿਆ। ਪੁਲਿਸ ਨੇ ਹਾਲ ਹੀ ‘ਚ ਘਟਨਾ ਨਾਲ ਜੁੜੀ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਮੂੰਹ ਢੱਕੇ ਚੋਰਾਂ ਨੂੰ ਕਰੇਨ ਦੀ ਮਦਦ ਨਾਲ ਏਟੀਐਮ ਉਡਾਉਂਦੇ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਘਟਨਾ ਕਾਉਂਟੀ ਲੰਦਨਡੇਰੀ ਸਥਿਤ ਦੁਕਾਨ ਦੇ ਬਾਹਰ ਦੀ ਹੈ।
Read Also ਹੁਣ ਹੀਰੇ ਚੋਰੀ ਕਰਨ ‘ਚ ਲੱਗੇ ਨੇ ਚੂਹੇ, ਕਾਰੋਬਾਰੀ ਪ੍ਰੇਸ਼ਾਨ, ਪੁਲਿਸ ਹੈਰਾਨ
ਚੋਰਾਂ ਨੇ ਏਟੀਐਮ ਕੱਢਣ ਲਈ ਸਭ ਤੋਂ ਪਹਿਲ਼ਾਂ ਇਮਾਰਤ ਦੀ ਛੱਤ ਤੇ ਕੰਧਾਂ ਨੂੰ ਕਰੇਨ ਨਾਲ ਤੋੜਿਆ। ਇਸ ਤੋਂ ਬਾਅਦ ਮਸ਼ੀਨ ਨੂੰ ਉੱਡਾ ਲੈ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰੀ ਘਟਨਾ ਮਹਿਜ਼ ਚਾਰ ਮਿੰਟ ਚੱਲੀ। ਚੋਰਾਂ ਨੇ ਕਰੇਨ ਵੀ ਘਟਨਾ ਵਾਲੀ ਥਾਂ ਦੇ ਨੇੜੇ ਇੱਕ ਬਿਲਡਿੰਗ ਸਾਈਟ ਤੋਂ ਚੋਰੀ ਕੀਤੀ ਸੀ।
ਇੱਥੇ ਏਟੀਐਮ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੇ ਜਾਸੂਸਾਂ ਦੀ ਨਵੀਂ ਟੀਮ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵੀ ਚੋਰੀ ਦੀਆਂ ਵਾਰਦਾਤਾਂ ‘ਚ ਕੋਈ ਕਮੀ ਨਹੀਂ ਆਈ। 2019 ‘ਚ ਆਇਰਲੈਂਡ ‘ਚ ਏਟੀਐਮ ਚੋਰੀ ਦੀਆਂ ਅੱਠ ਘਟਨਾਵਾਂ ਹੋਈਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.