
ਨਵੀ ਮੁੰਬਈ ਤੋਂ ਸ੍ਰੀਨਗਰ ਪੁੱਜੀ ਇੰਡੀਗੋ ਦੀ ਇੱਕ ਉਡਾਣ ਸ੍ਰੀਨਗਰ ਏਅਰਪੋਰਟ ‘ਤੇ ਪਾਰਕਿੰਗ ਦੌਰਾਨ ਵਿਜ਼ੂਅਲ ਡੌਕਿੰਗ ਗਾਈਡੈਂਸ ਸਿਸਟਮ (VDGS) ਦੇ ਪੋਲ ਦੇ ਸੰਪਰਕ ਵਿੱਚ ਆ ਗਈ।
ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਅਮਲੇ (ਕਰੂ) ਦੇ ਮੈਂਬਰ ਸੁਰੱਖਿਅਤ ਹਨ। ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਏਅਰਪੋਰਟ ਅਥਾਰਟੀ ਅਨੁਸਾਰ, ਇਸ ਘਟਨਾ ਤੋਂ ਬਾਅਦ ਵੀ ਹਵਾਈ ਅੱਡੇ ਦਾ ਕੰਮਕਾਜ ਆਮ ਵਾਂਗ ਜਾਰੀ ਰਿਹਾ।ਏਅਰਪੋਰਟ ਅਥਾਰਟੀ ਮੁਤਾਬਕ, ਇੰਡੀਗੋ ਦੀ ਉਡਾਣ ਨੰਬਰ 6E 225 (VT-NOG) ਨੂੰ ਸਵੇਰੇ ਕਰੀਬ 9:02 ਵਜੇ ਬੇ ਨੰਬਰ ਛੇ ’ਤੇ ਪਾਰਕ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਜਹਾਜ਼ VDGS ਪੋਲ ਦੇ ਸੰਪਰਕ ਵਿੱਚ ਆ ਗਿਆ। ਘਟਨਾ ਤੋਂ ਬਾਅਦ ਜਹਾਜ਼ ਵਿੱਚ ਸਵਾਰ ਯਾਤਰੀਆਂ ਅਤੇ ਅਮਲੇ ਦੇ ਮੈਂਬਰਾਂ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਿਆ ਗਿਆ।
ਇਸਦੇ ਲਈ ਮੈਨੂਅਲ ਏਅਰਕ੍ਰਾਫਟ ਪੌੜੀਆਂ ਦੀ ਵਰਤੋਂ ਕੀਤੀ ਗਈ। ਅਥਾਰਟੀ ਨੇ ਦੱਸਿਆ ਕਿ ਘਟਨਾ ਨਾਲ ਜੁੜੇ ਤੱਥਾਂ ਤੇ ਹਾਲਾਤਾਂ ਦੀ ਨਿਰਧਾਰਤ ਪ੍ਰਕਿਰਿਆ ਤਹਿਤ ਸਬੰਧਤ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।ਏਅਰਪੋਰਟ ਅਥਾਰਟੀ ਨੇ ਕਿਹਾ ਕਿ ਘਟਨਾ ਦੇ ਬਾਵਜੂਦ ਸ੍ਰੀਨਗਰ ਏਅਰਪੋਰਟ ’ਤੇ ਜਹਾਜ਼ਾਂ ਦੀ ਆਵਾਜਾਈ ਆਮ ਹੈ ਅਤੇ ਉਡਾਣਾਂ ਦਾ ਆਉਣਾ-ਜਾਣਾ ਨਿਰਧਾਰਤ ਸਮੇਂ ਅਨੁਸਾਰ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




