Breaking NewsD5 specialInternationalNewsTop News

ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਦਿਆਂ ਹੀ 2 ਹਿੱਸਿਆਂ ‘ਚ ਵੰਡਿਆ ਗਿਆ ਜਹਾਜ਼, ਦੇਖੋ ਖ਼ੌਫਨਾਕ ਵੀਡੀਓ

ਵਾਸ਼ਿੰਗਟਨ : ਮੱਧ ਅਮਰੀਕਾ ਦੇ ਦੇਸ਼ ਕੋਸਟਾ ਰਿਕਾ ਵਿਚ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਦੇ 2 ਹਿੱਸਿਆਂ ਵਿਚ ਵੰਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਰਮਨ ਲੌਜਿਸਟਿਕ ਕੰਪਨੀ DHL ਦਾ ਇਕ ਪੀਲੇ ਰੰਗ ਦਾ ਜਹਾਜ਼ ਰਨਵੇਅ ‘ਤੇ ਦੌੜ ਰਿਹਾ ਹੈ। ਅਚਾਨਕ ਜਹਾਜ਼ ਆਪਣਾ ਸੰਤੁਲਨ ਗੁਆ ਬੈਠਦਾ ਹੈ ਅਤੇ ਪਿਛਲੇ ਹਿੱਸੇ ਤੋਂ 2 ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਤੋਂ ਬਾਅਦ ਜਹਾਜ਼ ‘ਚੋਂ ਧੂੰਆਂ ਨਿਕਲਣ ਲੱਗਦਾ ਹੈ।

ਪੁਲਸੀਏ ਦਾ ਵੱਡਾ ਕਾਰਨਾਮਾ, ਮੌਕੇ ’ਤੇ ਬਣ ਗਈ ਵੀਡੀਓ, ਹੋਈ ਵਾਇਰਲ, ਪਿਆ ਰੌਲਾ| D5 Channel Punjabi

ਮੀਡੀਆ ਰਿਪੋਰਟ ਮੁਤਾਬਕ DHL ਕੰਪਨੀ ਦੇ Boeing 757-200 ਕਾਰਗੋ ਜਹਾਜ਼ ਨੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਹ ਯਾਤਰੀ ਜਹਾਜ਼ ਨਹੀਂ ਸੀ। ਕਾਰਗੋ ਜਹਾਜ਼ ਦੀ ਵਰਤੋਂ ਸਾਮਾਨ ਜਾਂ ਮਾਲ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਇਸ ਹਾਦਸੇ ਮਗਰੋਂ ਪਾਇਲਟ ਅਤੇ ਕੋ-ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸ ਦੇਈਏ ਕਿ ਇਹ ਹਾਦਸਾ ਵੀਰਵਾਰ ਸਵੇਰੇ 10.30 ਵਜੇ ਵਾਪਰਿਆ ਸੀ। ਬੋਇੰਗ-757 ਜਹਾਜ਼ ਨੇ ਸਾਂਤਾ ਮਾਰੀਆ ਹਵਾਈ ਅੱਡੇ ਤੋਂ ਉਡਾਣ ਭਰੀ ਪਰ 25 ਮਿੰਟਾਂ ਬਾਅਦ ਵਾਪਸ ਆ ਗਿਆ, ਕਿਉਂਕਿ ਖ਼ਰਾਬੀ ਕਾਰਨ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਦਸੇ ਤੋਂ ਬਾਅਦ ਸ਼ਾਮ 6 ਵਜੇ ਤੱਕ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button