ਉੱਤਰ ਭਾਰਤ ‘ਚ ਗਰਮੀ ਨਾਲ ਬੁਰਾ ਹਾਲ, ਰਾਜਸਥਾਨ ‘ਚ ਲੂ ਦੀ ਚਿਤਾਵਨੀ ਮੁੰਬਈ ‘ਚ ਮੀਂਹ ਦਾ ਅਲਰਟ
ਨਵੀਂ ਦਿੱਲੀ: ਉੱਤਰ ਭਾਰਤ ‘ਚ ਲੱਗਭੱਗ ਦੋ ਹਫਤਿਆਂ ਦੀ ਰਾਹਤ ਤੋਂ ਬਾਅਦ ਤਾਪਮਾਨ ਫਿਰ ਤੋਂ ਵਧਣ ਲੱਗਾ ਹੈ। ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਅਗਲੇ 24 ਘੰਟਿਆਂ ‘ਚ ਲੂ ਯਾਨੀ ਗਰਮ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਜਿੱਥੇ ਸੋਮਵਾਰ ਨੂੰ ਦਿਨ ਦਾ ਜ਼ਿਆਦਾਤਰ ਤਾਪਮਾਨ ਬੀਕਾਨੇਰ ‘ਚ ਸਭ ਤੋਂ ਜਿਆਦਾ 46.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਮੁੰਬਈ ਸਮੇਤ ਮਹਾਰਾਸ਼ਟਰ ਅਤੇ ਗੁਜਰਾਤ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਕੋਂਕਨ ਅਤੇ ਮੁੰਬਈ ‘ਚ ਮੰਗਲਵਾਰ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।
Big Breaking-ਸਿਹਤ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਿਲ, ਹੋਇਆ ਕੋਰੋਨਾ ਟੈਸਟ
ਦੱਸ ਦਈਏ ਕਿ ਗੁਜਰਾਤ ਅਤੇ ਮਹਾਰਾਸ਼ਟਰ ‘ਚ ਮਾਨਸੂਨ ਦਸਤਕ ਦੇ ਚੁੱਕਿਆ ਹੈ। ਮਾਨਸੂਨ ਪੂਰੇ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਅਤੇ ਗੁਜਰਾਤ ਦੇ ਕੁਝ ਹਿੱਸਿਆਂ ‘ਚ ਛਾਅ ਚੁੱਕਿਆ ਹੈ। ਰਾਏਪੁਰ ਮੌਸਮ ਵਿਭਾਗ ਕੇਂਦਰ ਦੇ ਮੌਸਮ ਵਿਗਿਆਨੀ ਐਚ.ਪੀ.ਚੰਦਰਾ ਨੇ ਦੱਸਿਆ ਕਿ ਆਮ ਤੌਰ ‘ਤੇ ਮਾਨਸੂਨ ਛੱਤੀਸਗੜ੍ਹ ‘ਚ ਜੂਨ ਦੇ ਤੀਸਰੇ ਹਫ਼ਤੇ ‘ਚ ਆਉਂਦਾ ਹੈ ਪਰ ਇਸ ਵਾਰ ਇਹ ਇੱਕ ਹਫਤਾ ਪਹਿਲਾਂ ਆ ਗਿਆ। ਬੀਤੇ ਦੋ ਦਿਨ ਰਾਏਪੁਰ ਅਤੇ ਕਈ ਹੋਰ ਇਲਾਕਿਆਂ ‘ਚ ਚੰਗੀ ਬਾਰਿਸ਼ ਹੋਈ ਹੈ।
Big Breaking-ਸਿਹਤ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਿਲ, ਹੋਇਆ ਕੋਰੋਨਾ ਟੈਸਟ
ਰਾਜਸਥਾਨ ‘ਚ ਲੂ ਦਾ ਅਲਰਟ
ਮੌਸਮ ਵਿਭਾਗ ਨੇ ਮੰਗਲਵਾਰ ਨੂੰ ਬੀਕਾਨੇਰ,ਬਾੜਮੇਰ, ਜੈਸਲਮੇਰ,ਜੋਧਪੁਰ ਅਤੇ ਸ਼੍ਰੀਗੰਗਾਨਗਰ ਜਿਲ੍ਹੇ ‘ਚ ਕਿਤੇ ਕਿਤੇ ਲੂ ਯਾਨੀ ਗਰਮ ਹਵਾਵਾਂ ਚਲਣ ਦੀ ਚਿਤਾਵਨੀ ਦਿੱਤੀ ਹੈ। ਉਥੇ ਹੀ ਅਲਵਰ, ਅਜਮੇਰ,ਬਾਂਸਵਾੜਾ,ਬਾਰਾਂ,ਬੂੰਦੀ, ਚਿੱਤੌੜਗੜ੍ਹ, ਭੀਲਵਾੜਾ,ਦੌਸਾ,ਡੂੰਗਰਪੁਰ, ਝਾਲਾਵਾੜ ਅਤੇ ਜੈਪੁਰ ਸਮੇਤ ਕਈ ਜ਼ਿਲ੍ਹਿਆਂ ‘ਚ ਅਨੇਕ ਥਾਵਾਂ ਤੇ ਬੱਦਲ ਛਾਏ ਰਹਿਣ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਜਤਾਇਆ ਹੈ। ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਤੱਕ ਲੂ ਚੱਲਣ ਦਾ ਅਨੁਮਾਨ ਹੈ।
BJP-Akali Dal ਨਾਲ ਕਰਨ ਲੱਗੀ ਧੱਕਾ! ਸੁਣੋ ਸਿੱਖਾਂ ਦੇ ਮਸਲੇ ‘ਤੇ ਕੀ ਬੋਲੇ ਚੰਦੂਮਾਜਰਾ
ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਲਈ ਮੌਸਮ ਵਿਭਾਗ ਨੇ ਜੋ ਅਨੁਮਾਨ ਜਤਾਇਆ ਹੈ। ਉਸਦੇ ਮੁਤਾਬਕ 15 ਜੂਨ ਤੱਕ ਖੇਤਰ ਵਿੱਚ ਲੂ ਚਲਣ ਦੀ ਸੰਭਾਵਨਾ ਨਹੀਂ ਹੈ ਪਰ ਹੁਮਸ ਭਰੀ ਗਰਮੀ ਨੇ ਦਿੱਲੀ ਵਾਲਿਆਂ ਦਾ ਜੀਣਾ ਬੇਹਾਲ ਕੀਤਾ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ ਪਾਰਾ 43 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ। ਤਾਪਮਾਨ ਅਗਲੇ ਤਿੰਨ ਤੋਂ ਚਾਰ ਦਿਨ ਤੱਕ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਬਣੇ ਰਹਿਣ ਦੀ ਸੰਭਾਵਨਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.