PunjabTop News

ਉੱਘੇ ਸਮਾਜ ਸੇਵੀ ਰੋਹਿਤ ਭਾਟੀਆ ਨੂੰ ਮਿਲਿਆ ਭਗਤ ਪੂਰਨ ਸਿੰਘ ਸਟੇਟ ਐਵਾਰਡ -2023

ਵਿਧਾਇਕ ਕਾਕਾ ਬਰਾੜ ਤੇ ਸਮਾਜ ਸੇਵੀਆਂ ਨੇ ਭੋਲਾ ਯਮਲਾ ਦੇ ਵੱਡੇ ਕਾਰਜਾਂ ਦੀ ਕੀਤੀ ਭਰਪੂਰ ਸ਼ਲਾਘਾ

ਗਾਇਕ ਕੰਵਰ ਗਰੇਵਾਲ , ਦਲਵਿੰਦਰ ਦਿਆਲਪੁਰੀ,ਮਾਸ਼ਾ ਅਲੀ,ਦਰਸ਼ਨਜੀਤ ਤੇ ਸਰਬਜੀਤ ਯਮਲਾ ਨੇ ਬੰਨ੍ਹਿਆ ਰੰਗ

ਸੰਗੀਤ ,ਸਾਹਿਤ, ਸਭਿਆਚਾਰ ਤੇ ਸਮਾਜ ਸੇਵਾ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਉਤਸਾਹਿਤ ਕਰਨ ਦੇ ਮਨਸ਼ੇ ਨਾਲ ਇਲਾਕੇ ਦੀ ਆਈ.ਐਸ.ਓ ਪ੍ਰਮਾਣਤ ਤੇ ਇਲਾਕੇ ਦੀ ਸਿਰਮੌਰ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਕਰ ਭਲਾ ਫਾਊਂਡੇਸ਼ਨ ਇੰਡੀਆ ਵੱਲੋਂ ਚੇਅਰਮੈਨ ਬਾਈ ਭੋਲਾ ਯਮਲਾ (ਸਟੇਟ ਐਵਾਰਡੀ) ਦੀ ਯੋਗ ਅਗਵਾਈ ਹੇਠ ਮਿਤੀ 16 ਜੁਲਾਈ ਨੂੰ ਮੁਕਤੀਸਰ ਰਿਜ਼ੌਰਟ ਮੌੜ ਰੋਡ ਮੁਕਤਸਰ ਵਿਖੇ 16ਵਾਂ ‘ਐਸਟੀਏ ਸ਼ਾਇਨਿੰਗ ਸਟਾਰ ਸਟੇਟ ਐਵਾਰਡ ਸਮਾਰੋਹ ਤੇ ਵਿਰਾਸਤ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ | ਇਸ ਰਾਜ ਪੱਧਰੀ ਸਮਾਗਮ ਦੌਰਾਨ ਹੈ ਹਰ ਸਾਲ ਦੀ ਤਰ੍ਹਾਂ ਸੰਗੀਤ , ਸਾਹਿਤ, ਸੱਭਿਆਚਾਰ ,ਖੇਡ, ਸਮਾਜ ਭਲਾਈ ਤੇ ਸਿੱਖਿਆ ਦੇ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ |

ਰਾਜ ਪੁਰਸਕਾਰ ਪ੍ਰਦਾਨ ਕਰਨ ਦੀ ਰਸਮ ਸਮਾਗਮ ਦੇ ਬਤੌਰ ਮੁੱਖ ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ,ਸ.ਗੁਰਤੇਜ ਸਿੰਘ ਸਿੱਧੂ ਇੰਡੀਆ ਹੈੱਡ ਸੋਲਰ ਟੈਕਨੋ ਅੱਲਿਆਂਸ (ਐਸ.ਟੀ. ਏ.), ਚੇਅਰਮੈਨ ਭੋਲਾ ਯਮਲਾ ਹੋਰਾਂ ਵੱਲੋਂ ਨਿਭਾਈ ਗਈ | ਇਸ ਦੌਰਾਨ ਗੁਰੂ ਜੀ ਸਤਿਗੁਰੂ ਦਰਬਾਰ ਵਾਲੇ, ਅਸ਼ੋਕ ਚੁੱਘ,ਪ੍ਰਧਾਨ ਬਾਬਾ ਦੀਪਕ ਸ਼ਾਹ ,ਰਾਜੇਸ਼ ਬਾਂਸਲ ਡੀ ਕੇ ਜਵੈਲਰਜ਼ ,ਮਹੰਤ ਸੀਤਲ ਪਰਕਾਸ਼,ਬਾਬਾ ਸ਼ਿਵਕਰਨ ਸ਼ਰਮਾ, ਮਿੱਠੂ ਰਾਮ ਰੁਪਾਣਾ ,ਦਰਸ਼ਨ ਸਿੰਘ ਸੰਧੂ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ | ਸੂਬੇ ਦੇ ਦਰਬਾਰੀ ਗਾਇਕ ਬਾਈ ਭੋਲਾ ਯਮਲਾ, ਪ੍ਰਸਿੱਧ ਗਾਇਕ ਕੰਵਰ ਗਰੇਵਾਲ, ਮਾਸ਼ਾ ਅਲੀ, ਦਰਸ਼ਨਜੀਤ, ਭਿੰਦੇ ਸ਼ਾਹ ਰਾਜੋਵਾਲੀਆ ਤੇ ਜਸਪ੍ਰੀਤ ਕੌਰ ਰਿਦਮਜੀਤ, ਮੁਹੰਮਦ ਇਰਸ਼ਾਦ, ਦਲਵਿੰਦਰ ਦਿਆਲਪੁਰੀ,ਸਰਬਜੀਤ ਯਮਲਾ ਤੇ ਗੁਰਮੀਤ ਸਿੰਘ ਸਰੋਤਿਆਂ ਦਾ ਮਨੋਰੰਜਨ ਕੀਤਾ , ਪ੍ਰਸਿੱਧ ਗਾਇਕ ਕੰਵਰ ਗਰੇਵਾਲ , ਦਲਵਿੰਦਰ ਦਿਆਲਪੁਰੀ,ਮਾਸ਼ਾ ਅਲੀ ਤੇ ਭਿੰਦੇ ਸ਼ਾਹ ਨੇਤੇ ਜਸਪ੍ਰੀਤ ਕੌਰ, ਸਰਬਜੀਤ ਯਮਲਾ ਨੇ ਖੂਬ ਰੰਗ ਬੰਨ੍ਹਿਆ।

ਇਸ ਮੌਕੇ ਕੁੱਲ ਪ੍ਰਾਪਤ ਹੋਈਆਂ 115 ਅਰਜੀਆਂ ਵਿੱਚੋ ਚੁਣੀਆਂ ਗਈਆਂ ਸੰਸਥਾਵਾਂ ਤੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਬਾਪੂ ਮਹਿੰਗਾ ਰਾਮ ਯਾਦਗਾਰੀ “ਐਸਟੀਏ ਸ਼ਾਇਨਿੰਗ ਸਟਾਰ ਸਟੇਟ ਐਵਾਰਡ-2023′- ਉੱਘੇ ਗਾਇਕ ਮਾਸ਼ਾ ਅਲੀ , ਭਿੰਦੇ ਸ਼ਾਹ ਰਾਜੋਵਾਲੀਆ ਤੇ ਜਸਪ੍ਰੀਤ ਕੌਰ,ਗੁਰਬਿੰਦਰ ਸਿੰਘ ਤੇ ਰਿਹਾਨਾ ਭੱਟੀ ਹੋਰਾਂ ਨੂੰ ‘ ਦਿੱਤਾ ਗਿਆ | ਉੱਘੇ ਗਾਇਕ ਕੰਵਰ ਗਰੇਵਾਲ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੂੰ ‘ਲੋਕ ਸੰਗੀਤ ਰਤਨ ਰਾਜ ਐਵਾਰਡ-23 ਨਾਲ ਨਿਵਾਜਿਆ ਗਿਆ|

ਸੁਫ਼ੀ ਸੰਗੀਤ ਰਤਨ ਰਾਜ ਪੁਰਸਕਾਰ-ਸੂਫ਼ੀ ਗਾਇਕ ਮੁਹੰਮਦ ਇਰਸ਼ਾਦ ਨੂੰ , ਸਾਸ਼ਤਰੀ ਸੰਗੀਤ ਰਤਨ ਸਟੇਟ ਐਵਾਰਡ -ਉਸਤਾਦ ਭੁਪਿੰਦਰ ਸਿੰਘ ਨੂੰ ‘ਪਰਾਈਡ ਆਫ ਪੰਜਾਬ ਸਟੇਟ ਐਵਾਰਡ-2023 ਅਸ਼ੋਕ ਵਿੱਕੀ, ਮਨੋਹਰ ਧਾਰੀਵਾਲ,ਜਗਦੀਸ਼ ਕੁਮਾਰ, ਦਲਜੀਤ ਸਿੰਘ ਚੌਹਾਨ,ਸੰਦੀਪ ਸਿੰਘ ਰੁਲਦੂ ਵਾਲਾ, ਦਵਿੰਦਰ ਗਾਂਧੀ ,ਗੁਰਵਿੰਦਰ ਸਿੰਘ ਜੱਸੀ ,ਰਤਨ ਟਾਹਲਵੀ,ਜੀਤ ਜੋਗੀ,ਛਿੰਦਾ ਬੁਰਜ ਵਾਲਾ,ਬਲਵਿੰਦਰ ਸਿੰਘ ,ਕਿਰਨਜੀਤ ਕੌਰ, ਗੁਰਪ੍ਰੀਤ ਡੱਬਵਾਲਾ,ਸ਼ਾਮ ਲਾਲ ਗੋਇਲ, ਗੁਰਮਿੰਦਰ ਸਿੰਘ ਚਹਿਲ ਹੋਰਾਂ ਵੱਖ ਵੱਖ ਖੇਤਰਾਂ ਪਏ ਵਡਮੁੱਲੇ ਯੋਗਦਾਨ ਬਦਲੇ ਪ੍ਰਦਾਨ ਕੀਤਾ ਗਿਆ | ਉੱਘੇ ਸਮਾਜ ਸੇਵੀ ਅਨਮੋਲ ਕਵਾਤਰਾ, ਜਸਪ੍ਰੀਤ ਛਾਬੜਾ, ਦੀਪੰਕਰ,ਰੋਹਿਤ ਭਾਟੀਆ,ਰਾਜੇਸ਼ ਬੱਬੀ , ਸੰਤੋਖ ਸਿੰਘ ਸੰਧੂ ਤੇ ਨਰੇਸ਼ ਕੋਚਾ ਹੋਰਾਂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਬਦਲੇ ਵਕਾਰੀ ਪੁਰਸਕਾਰ ‘ਭਗਤ ਪੂਰਨ ਸਿੰਘ ਰਾਜ ਪੁਰਸਕਾਰ -2023 ਪ੍ਰਦਾਨ ਕੀਤਾ ਗਿਆ| ਜਦਕਿ ਉੱਘੇ ਸਾਹਿਤਕਾਰ ਦਰਸ਼ਨ ਸਿੰਘ ਸੰਧੂ, ਉੱਘੇ ਪੱਤਰਕਾਰ ਰਣਜੀਤ ਸਿੰਘ ਤੇ ਕੇ ਐਲ ਮੁਕਤਸਰੀ ਨੂੰ ‘ਲਾਈਫ ਟਾਈਮ ਅਚੀਵਮੇਂਟ ਸਟੇਟ ਐਵਾਰਡ’ ਨਾਲ ਨਿਵਾਜਿਆ ਗਿਆ|

ਇਸ ਮੌਕੇ ਮੁੱਖ ਮਹਿਮਾਨ ਗੁਰਤੇਜ ਸਿੰਘ ਸਿੱਧੂ ਤੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹੋਰਾਂ ਨੇ ਆਪਣੇ ਸੰਬੋਧਨ ਦੌਰਾਨ ਉੱਘੇ ਸੰਗੀਤ ਵਿਦਵਾਨ ਤੇ ਸੂਬੇ ਦੇ ਰਾਜ ਦਰਬਾਰੀ ਗਾਇਕ ਭੋਲਾ ਯਮਲਾ ਦੇ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਉਪਰਾਲਿਆ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਹਨਾਂ ਕਿਹਾ ਏਹੋ ਜਿਹੇ ਸਮਾਗਮ ਸਮਾਜ ਲਈ ਕੁਝ ਕਰਨ ਵਾਲੇ ਲੋਕਾਂ ਵਿਚ ਉਤਸ਼ਾਹ ਭਰਦੇ ਹਨ ਅਤੇ ਹੋਰ ਕੁਝ ਚੰਗਾ ਕਰਨ ਲਈ ਪ੍ਰੇਰਣਾ ਦਿੰਦੇ ਹਨ | ਇਸ ਮੌਕੇ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ ਤੇ ਪੰਜਾਬ ਦਾ ਲੋਕ ਨਾਚ ਭੰਗੜਾ ਗਿੱਧਾ ਸਰੋਤਿਆਂ ਦਾ ਮੁੱਖ ਆਕਰਸ਼ਣ ਰਿਹਾ | ਕਾਰਜਕਾਰੀ ਕਮੇਟੀ ਦੇ ਮੈਂਬਰ ਭਿੰਦਰਜੀਤ ਕੌਰ ਰੁਪਾਣਾ, ਮਨਜੀਤ ਸਿੰਘ ਬੁੱਕਣ, ਰਿਧਮਜੀਤ , ਅਮਰਜੀਤ ਰੁਪਾਣਾ,ਵਿਜੈ ਕਟਾਰੀਆ, ਪੱਤਰਕਾਰ ਐਚ ਐਸ ਕਪੂਰ, ਸ਼ਰਨਜੀਤ ਸਿੰਘ ਕਾਲਾ ,ਚਮਕੌਰ ਸਿੰਘ ਥਾਂਦੇਵਾਲਾ,ਹਰਮੀਤ ਸਿੰਘ ਦੂਹੇਵਾਲਾ, ਵਿਕਰਮ ਵਿੱਕੀ,ਕ੍ਰਿਸ਼ਨ ਮਿੱਡਾ,ਗੈਰੀ ਗੁਰੂ ਬਠਿੰਡਾ , ਲਖਵਿੰਦਰ ਬੁੱਗਾ, ਸਨੀ ਸਿੱਧੂ, ਅਸ਼ੀਸ਼, ਗੁਰਪ੍ਰੀਤ ਸਿੰਘ ਪੁੰਨੀ,ਨਿੰਦਰ ਸਿੰਘ ਭੂੰਦੜ, ਇਕਬਾਲਜੀਤ ,ਗੀਤਕਾਰ ਪਰਗਟ ਸਿੰਘ ਸੰਧੂ ਮਰਾੜ,ਬਲਕਰਨ ਭੰਗਚੜ੍ਹੀ ਹੋਰਾਂ ਦੀ ਸਖ਼ਤ ਮਿਹਨਤ ਸਦਕਾ ਇਹ ਰਾਜ ਪੱਧਰੀ ਸਮਾਗਮ ਯਾਦਗਾਰੀ ਹੋ ਨਿੱਬੜਿਆ|

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button