EntertainmentBreaking NewsD5 specialIndiaNewsTop News

ਉੜੀਆ ਦੇ ਮਸ਼ਹੂਰ ਸੰਗੀਤਕਾਰ ਪ੍ਰਫੁੱਲ ਕਰ ਦਾ ਦੇਹਾਂਤ

ਨਵੀਂ ਦਿੱਲੀ : ਮਸ਼ਹੂਰ ਸੰਗੀਤਕਾਰ, ਗਾਇਕ, ਲੇਖਕ ਤੇ ਗੀਤਕਾਰ ਪ੍ਰਫੁਲਕਰ ਸਾਡੇ ਵਿੱਚ ਨਹੀਂ ਰਹੇ। ਮਸ਼ਹੂਰ ਕਲਾਕਾਰ ਪ੍ਰਫੁੱਲ ਕਰ ਦਾ ਐਤਵਾਰ ਰਾਤ ਨੂੰ ਦੇਹਾਂਤ ਹੋ ਗਿਆ। ਇਸ ਖ਼ਬਰ ਨਾਲ ਹਰ ਕੋਈ ਭਾਵੁਕ ਹੈ। ਗੀਤਕਾਰ ਦਾ 83 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਫੁਲਕਰ ਆਪਣੀ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ, ਪ੍ਰਫੁਲਕਰ ਨੂੰ ਉੜੀਆ ਸੰਸਕ੍ਰਿਤੀ ਦੇ ਸਰਪ੍ਰਸਤ ਤੇ ਗ੍ਰਹਿਸਥੀ ਵਜੋਂ ਜਾਣਿਆ ਜਾਂਦਾ ਹੈ। ਉਹ ਉੜੀਆ ਉਦਯੋਗ ‘ਚ ਇੱਕ ਮਸ਼ਹੂਰ ਹਸਤੀ ਸੀ।

ਦਿੱਲੀ ਤੋਂ ਜਾਰੀ ਹੋਇਆ ਫਰਮਾਨ, ਖੁਸ਼ ਕਰਤੇ ਕਿਸਾਨ, ਚੰਨੀ ਦੇ ਮੁੰਡਿਆਂ ‘ਤੇ ED ਦੀ ਕਾਰਵਾਈ | D5 Channel Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਜਗਤ ਦੀਆਂ ਕਈ ਵੱਡੀਆਂ ਤੇ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁੱਖ ਜ਼ਾਹਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ‘ਚ ਕਿਹਾ, ‘ਪ੍ਰਫੁਲਕਰ ਜੀ ਦੇ ਦੇਹਾਂਤ ਤੋਂ ਦੁਖੀ, ਉਨ੍ਹਾਂ ਨੂੰ ਉੜੀਆ ਸੱਭਿਆਚਾਰ ਤੇ ਸੰਗੀਤ ‘ਚ ਉਨ੍ਹਾਂ ਦੇ ਮੋਹਰੀ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹ ਇੱਕ ਬਹੁਮੁਖੀ ਸ਼ਖਸੀਅਤ ਨਾਲ ਨਿਵਾਜਿਆ ਗਿਆ ਸੀ ਤੇ ਉਸਦੀ ਰਚਨਾਤਮਕਤਾ ਉਸਦੇ ਕੰਮ ‘ਚ ਦਿਖਾਈ ਦਿੰਦੀ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਵੀ ਪ੍ਰਗਟਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button