ਉਹ ਦੇਸ਼ ਜਿੱਥੇ ਅਜੇ ਵੀ ਚੱਲ ਰਿਹਾ ਹੈ ਸਾਲ 2013, ਸਾਲ ‘ਚ ਹੁੰਦੇ ਨੇ 13 ਮਹੀਨੇ
ਨਵੇਂ ਸਾਲ ਦਾ ਪਹਿਲਾ ਹਫ਼ਤਾ ਖਤਮ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਸੈਲੀਬ੍ਰੇਸ਼ਨ ‘ਚ ਲੱਗੇ ਲੋਕ ਆਪਣੀ ਰੂਟੀਨ ‘ਚ ਆ ਰਹੇ ਹਨ। ਹਾਲਾਂਕਿ ਇੱਕ ਪਾਸੇ ਜਿੱਥੇ ਪੂਰੀ ਦੁਨੀਆ ‘ਚ ਸਾਲ 2020 ਸ਼ੁਰੂ ਹੋ ਚੁੱਕਿਆ ਹੈ ਤਾਂ ਦੂਜੇ ਪਾਸੇ ਦੁਨੀਆ ਦਾ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਹੁਣ ਵੀ 2011 ਚੱਲ ਰਿਹਾ ਹੈ। ਅਫਰੀਕੀ ਦੇਸ਼ ਈਥੋਪੀਆ ਦਾ ਕੈਲੰਡਰ ਦੁਨੀਆਂ ਤੋਂ 7 ਸਾਲ, 3 ਮਹੀਨੇ ਪਿੱਛੇ ਚੱਲਦਾ ਹੈ। ਇਹ ਦੇਸ਼ ਹੋਰ ਵੀ ਕਈ ਮਾਮਲਿਆਂ ਵਿੱਚ ਇਕਦਮ ਅਲੱਗ ਹੈ। ਜਿਵੇਂ ਇੱਥੇ ਸਾਲ ਦੇ 12 ਦੀ ਬਜਾਏ 13 ਮਹੀਨੇ ਹੁੰਦੇ ਹਨ।
85 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਈਥੋਪੀਆ ਦਾ ਆਪਣਾ ਕੈਲੰਡਰ ਗ੍ਰੇਗੋਰੀਅਨ ਕੈਲੰਡਰ ਤੋਂ ਲਗਭਗ ਪੌਣੇ ਅੱਠ ਸਾਲ ਪਿੱਛੇ ਹੈ। ਇੱਥੇ ਨਵਾਂ ਸਾਲ ਇਕ ਜਨਵਰੀ ਦੀ ਥਾਂ 11 ਸਤੰਬਰ ਨੂੰ ਮਨਾਇਆ ਜਾਂਦਾ ਹੈ। ਗ੍ਰੇਗੋਰੀਅਨ ਕੈਲੰਡਰ ਦੀ ਸ਼ੁਰੂਆਤ 1582 ਵਿੱਚ ਹੋਈ ਸੀ, ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਦਾ ਇਸਤੇਮਾਲ ਹੋਇਆ ਕਰਦਾ ਸੀ। ਕੈਥੋਲੀਕ ਗਿਰਜਾ ਘਰ ਨੂੰ ਮੰਨਣ ਵਾਲੇ ਦੇਸ਼ਾਂ ਨੇ ਨਵਾਂ ਕੈਲੰਡਰ ਸਵੀਕਾਰ ਕਰ ਲਿਆ, ਜਦੋਂ ਕਿ ਕਈ ਦੇਸ਼ ਇਸਦਾ ਵਿਰੋਧ ਕਰ ਰਹੇ ਸਨ।
ਕਾਂਗਰਸ ‘ਚ ਫੇਰ ਪਿਆ ਕਲੇਸ਼, ਹੁਣ ਮੰਤਰੀ ਬਾਜਵਾ ਤੇ ਸ਼ੇਖੜੀ ‘ਚ ਵੀ ਖੜਕੀ
ਇਨ੍ਹਾਂ ਵਿੱਚ ਈਥੋਪੀਆ ਵੀ ਇੱਕ ਸੀ। ਈਥੋਪੀਆ ਵਿੱਚ ਰੋਮਨ ਗਿਰਜਾ ਘਰ ਦੀ ਛਾਪ ਰਹੀ। ਯਾਨੀ ਈਥੋਪੀਅਨ ਆਰਥੋਡਾਕਸ ਗਿਰਜਾ ਘਰ ਮੰਨਦਾ ਰਿਹਾ ਕਿ ਈਸਾ ਮਸੀਹ ਦਾ ਜਨਮ 7 ਬੀਸੀ ਵਿੱਚ ਹੋਇਆ ਅਤੇ ਇਸ ਦੇ ਅਨੁਸਾਰ ਕੈਲੰਡਰ ਦੀ ਗਿਣਤੀ ਸ਼ੁਰੂ ਹੋਈ। ਉਥੇ ਹੀ ਦੁਨੀਆਂ ਦੇ ਬਾਕੀ ਦੇਸ਼ਾਂ ‘ਚ ਈਸਾ ਮਸੀਹ ਦਾ ਜਨਮ AD1 ‘ਚ ਦੱਸਿਆ ਗਿਆ ਹੈ। ਇਹੀ ਵਜ੍ਹਾ ਹੈ ਕਿ ਇੱਥੇ ਦਾ ਕੈਲੰਡਰ ਹੁਣ ਵੀ 2012 ‘ਚ ਰੁਕਿਆ ਹੋਇਆ ਹੈ, ਜਦੋਂ ਕਿ ਤਮਾਮ ਦੇਸ਼ 2020 ਦੀ ਸ਼ੁਰੂਆਤ ਕਰ ਚੁੱਕੇ ਹਨ।
ਈਥੋਪੀਅਨ ਕੈਲੰਡਰ ਵਿੱਚ ਇੱਕ ਸਾਲ ਵਿੱਚ 13 ਮਹੀਨੇ ਹੁੰਦੇ ਹਨ। ਇਹਨਾਂ ਵਿਚੋਂ 12 ਮਹੀਨਿਆਂ ਵਿੱਚ 30 ਦਿਨ ਹੁੰਦੇ ਹਨ। ਆਖਰੀ ਮਹੀਨਾ ਪਾਗਿਉਮੇ ਕਹਾਉਂਦਾ ਹੈ, ਜਿਸ ਵਿੱਚ ਪੰਜ ਜਾਂ ਛੇ ਦਿਨ ਆਉਂਦੇ ਹਨ। ਇਹ ਮਹੀਨਾ ਸਾਲ ਦੇ ਉਨ੍ਹਾਂ ਦਿਨਾਂ ਦੀ ਯਾਦ ਵਿੱਚ ਜੋੜਕੇ ਬਣਾਇਆ ਗਿਆ ਹੈ, ਜੋ ਕਿਸੇ ਵਜ੍ਹਾ ਨਾਲ ਸਾਲ ਦੀ ਗਿਣਤੀ ਵਿੱਚ ਨਹੀਂ ਆ ਪਾਉਂਦੇ ਹਨ। ਈਥੋਪੀਆ ਦੇ ਲੋਕ ਧਿਆਨ ਰੱਖਦੇ ਹਨ ਕਿ ਇਸ ਕੈਲੰਡਰ ਅਤੇ ਉਨ੍ਹਾਂ ਦੀਆਂ ਮਾਨਤਾਵਾਂ ਦੀ ਵਜ੍ਹਾ ਨਾਲ ਸੈਲਾਨੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ।
ਹੈ ਕੋਈ ਇਹੋ ਜਿਹਾ Doctor, ਕਬਜ਼ ਤੋਂ ਬਚਣ ਦਾ ਨੁਸਖ਼ਾ ਸੁਣੋ | ‘ਛੋਟਾ ਰੱਬ’ ਬਣ ਕੇ ਕਰਦੈ ਸੇਵਾ
ਹਾਲਾਂਕਿ ਈਥੋਪੀਆ ਘੁੰਮਣ ਜਾਣ ਵਾਲਿਆਂ ਨੂੰ ਹੋਟਲ ਦੀ ਬੂਕਿੰਗ ਅਤੇ ਕਈ ਦੂਜੀਆਂ ਬੇਸਿਕ ਸਹੂਲਤਾਂ ‘ਚ ਕਿਤੇ ਨਾ ਕਿਤੇ ਇਸ ਕੈਲੰਡਰ ਦੀ ਵਜ੍ਹਾ ਨਾਲ ਪਰੇਸ਼ਾਨੀ ਚੁੱਕਣੀ ਪੈਂਦੀ ਹੈ।ਇਸ ਦੇਸ਼ ਦੀਆਂ ਕਈ ਹੋਰ ਖਾਸਿਅਤਾਂ ਵੀ ਹਨ। ਜਿਵੇਂ ਯੂਨੈਸਕੋ ਵਰਲਡ ਹੈਰੀਟੇਜ਼ ਸਾਇਟ ‘ਚ ਸ਼ਾਮਿਲ ਥਾਵਾਂ ‘ਚ ਸਭ ਤੋਂ ਜ਼ਿਆਦਾ ਥਾਵਾਂ ਈਥੋਪੀਆ ਦੀਆਂ ਹਨ। ਜਿਵੇਂ ਦੁਨੀਆਂ ਦੀ ਸਭ ਤੋਂ ਡੂੰਘੀ ਅਤੇ ਲੰਮੀ ਗੁਫਾ, ਦੁਨੀਆ ਦੀ ਸਭ ਤੋਂ ਗਰਮ ਥਾਵਾਂ ਅਤੇ ਢੇਰ ਸਾਰੀ ਕੁਦਰਤੀ ਸੁੰਦਰਤਾ ਦਾ ਇੱਥੇ ਖਜ਼ਾਨਾ ਹੈ, ਜਿਸਦੀ ਵਜ੍ਹਾ ਨਾਲ ਦੁਨੀਆਭਰ ਦੇ ਸੈਲਾਨੀ ਇੱਥੇ ਆਉਂਦੇ ਹਨ। 11 ਸਤੰਬਰ ਨੂੰ ਮਨਾਇਆ ਜਾਣ ਵਾਲਾ ਨਵਾਂ ਸਾਲ ਵੀ ਇੱਥੇ ਦਾ ਖਾਸ ਖਿੱਚ ਹੁੰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.