Breaking NewsD5 specialNewsPoliticsPress ReleasePunjab
ਉਪ ਚੋਣ ਕਮਿਸ਼ਨਰ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਚੋਣ ਤਿਆਰੀਆਂ ਦੀ ਕੀਤੀ ਸਮੀਖਿਆ
ਚੰਡੀਗੜ੍ਹ:ਉਪ ਚੋਣ ਕਮਿਸ਼ਨਰ, ਸ੍ਰੀ ਨਿਤੇਸ਼ ਕੁਮਾਰ ਵਿਆਸ, ਆਈਏਐਸ ਨੇ 20 ਅਕਤੂਬਰ, 2021 ਨੂੰ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਵਿਖੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ -2022 ਸਬੰਧੀ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ।ਸ੍ਰੀ ਨਿਤੇਸ਼ ਵਿਆਸ, ਆਈਏਐਸ ਨੇ ਸੀਈਓ, ਪੰਜਾਬ ਨੂੰ ਈਵੀਐਮਜ਼/ਵੀਵੀਪੈਟਸ ਦੀ ਜ਼ਿਲ੍ਹਾ ਪੱਧਰ ‘ਤੇ ਚੱਲ ਰਹੀ ਫਸਟ ਲੈਵਲ ਚੈਕਿੰਗ (ਐਫਐਲਸੀ) ਦੀ ਨੇੜਿਓਂ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੰਜਾਬ ਦੇ ਸੀਈਓ ਦਫ਼ਤਰ ਦੇ ਚੋਣ ਅਧਿਕਾਰੀਆਂ ਨੂੰ ਟੋਲ ਫਰੀ ਹੈਲਪਲਾਈਨ ਨੰਬਰ 1950 ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਟ੍ਰੈਕ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਅਤੇ ਬੂਥ ਲੈਵਲ ਅਫਸਰਾਂ (ਬੀਐਲਓਜ਼) ਦੀ ਸਿਖਲਾਈ ਵੱਲ ਧਿਆਨ ਦੇਣ ਸਬੰਧੀ ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ, ਸੀਈਓ, ਪੰਜਾਬ ਡਾ. ਐਸ. ਕਰੁਣਾ ਰਾਜੂ, ਆਈਏਐਸ ਵੱਲੋਂ ਵੋਟਰ ਸੂਚੀਆਂ ਦੀਆਂ ਤਿਆਰੀਆਂ ਅਤੇ ਇਹਨਾਂ ਦੀ ਮੌਜੂਦਾ ਸਥਿਤੀ, ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕਰਨ, ਈਵੀਐਮਜ਼/ਵੀਵੀਪੈਟਸ, ਈਵੀਐਮਜ਼/ਵੀਵੀਪੈਟਸ ਦੀ ਫਰਸਟ ਲੈਵਲ ਚੈਕਿੰਗ, ਸਾਰੇ ਚੋਣ ਅਧਿਕਾਰੀਆਂ ਦੀ ਸਿਖਲਾਈ, ਚੋਣ ਸਮਗਰੀ ਦੀ ਖਰੀਦ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।ਉਹਨਾਂ ਅੱਗੇ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ (ਵੋਟਰ ਸੂਚੀ ਵਿੱਚ ਵੇਰਵੇ ਸ਼ਾਮਲ ਕਰਨ, ਹਟਾਉਣ ਅਤੇ ਸੋਧ ਕਰਨ ਲਈ ਵਿਸ਼ੇਸ਼ ਮੁਹਿੰਮ) ਸਬੰਧੀ ਪ੍ਰੀ-ਰਵੀਜ਼ਨ ਗਤੀਵਿਧੀਆਂ ਦੀ ਪ੍ਰਗਤੀ ਬਾਰੇ ਦੱਸਿਆ। ਉਨ੍ਹਾਂ ਨੇ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ, ਸਟਾਫ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ, ਸਿਖਲਾਈ ਪ੍ਰਬੰਧਾਂ ਅਤੇ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪਹਿਲਕਦਮੀਆਂ ਆਦਿ ਸਬੰਧੀ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ 24,689 ਪੋਲਿੰਗ ਬੂਥਾਂ ਵਿੱਚ ਰੈਂਪ, ਪਾਣੀ ਦੀ ਸਹੂਲਤ, ਪਖਾਨੇ ਦੀ ਉਪਲੱਬਧਤਾ ਵਰਗੀਆਂ ਘੱਟੋ ਘੱਟ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ।ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਮ ਨੋਡਲ ਅਫਸਰ, ਚੋਣਾਂ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਉਪ ਚੋਣ ਕਮਿਸ਼ਨਰ, ਈਸੀਆਈ ਨੂੰ ਪੰਜਾਬ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸੁਰੱਖਿਆ ਉਪਾਵਾਂ ਨੂੰ ਪੰਜਾਬ ਪੁਲਿਸ ਵੱਲੋਂ ਲਾਗੂ ਕਰਨ ਸਬੰਧੀ ਯੋਜਨਾਬੱਧ ਕਦਮਾਂ ਬਾਰੇ ਚਰਚਾ ਕੀਤੀ।
ਮੀਟਿੰਗ ਦੌਰਾਨ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਮ ਨੋਡਲ ਅਫ਼ਸਰ, ਚੋਣਾਂ, ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ, ਅੰਡਰ ਸਕੱਤਰ, ਈਸੀਆਈ ਅਤੇ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਹੋਰ ਅਧਿਕਾਰੀ ਸ਼ਾਮਲ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.