ਉਤਰਾਖੰਡ ਦੇ CM ਤ੍ਰਿਵੇਂਦਰ ਸਿੰਘ ਰਾਵਤ ਕੋਰੋਨਾ ਪੌਜ਼ੀਟਿਵ, ਦਿੱਲੀ AIIMS ਰੈਫਰ
ਨਵੀਂ ਦਿੱਲੀ : ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜੀਟੀਸੀ ਹੈਲੀਪੇਡ ਤੋਂ ਦਿੱਲੀ ਏਮਜ਼ ਭੇਜਿਆ ਗਿਆ। ਉਨ੍ਹਾਂ ਦੀ ਪਤਨੀ ਅਤੇ ਬੇਟੀ ਵੀ ਉਨ੍ਹਾਂ ਦੇ ਨਾਲ ਗਏ ਹਨ। ਦੱਸ ਦਈਏ ਕਿ ਤਬੀਅਤ ਖ਼ਰਾਬ ਹੋਣ ‘ਤੇ ਐਤਵਾਰ ਦੇਰ ਸ਼ਾਮ ਉਨ੍ਹਾਂ ਨੂੰ ਸਰਕਾਰੀ ਦੂਨ ਮੈਡੀਕਲ ਕਾਲਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
🔴LIVE| ਦਿੱਲੀ ਤੋਂ ਆਈ ਵੱਡੀ ਖ਼ਬਰ ! ਹੁਣ ਹੋਵੇਗਾ ਇੱਕ ਪਾਸਾ , ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਹੋਣਗੇ ਕਿਸਾਨ
ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਮੁੱਖਮੰਤਰੀ ਦੇ ਫੇਫੜਿਆਂ ਦਾ ਸੀਟੀ ਸਕੈਨ ਕਰਵਾਇਆ ਸੀ ਜਿਸ ‘ਚ ਹਲਕੀ ਇੰਫੈਕਸ਼ਨ ਪਾਈ ਗਈ ਸੀ। ਮੁੱਖਮੰਤਰੀ ਦੇ ਫਿਜੀਸ਼ੀਅਨ ਡਾ. ਐਨ ਐਸ ਬਿਸ਼ਟ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ‘ਚ ਅਜੇ ਸੁਧਾਰ ਹੈ । ਦੱਸ ਦਈਏ ਕਿ 18 ਦਸੰਬਰ ਨੂੰ ਮੁੱਖਮੰਤਰੀ ਰਾਵਤ ਦੀ ਕੋਰੋਨਾ ਜਾਂਚ ਰਿਪੋਰਟ ਪੌਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਤੋਂ ਉਹ ਹੋਮ ਆਈਸੋਲੇਸ਼ਨ ‘ਚ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.