Breaking NewsD5 specialIndiaNewsPoliticsPunjab

ਈਸਾਈ ਭਾਈਚਾਰੇ ਨਾਲ ਲੱਖਾ ਸਿਧਾਣਾ ਨੇ ਲਿਆ ਪੰਗਾ

ਜਲੰਧਰ : ਅਦਾਕਾਰਾ ਰਵੀਨਾ ਟੰਡਨ ਕਾਮੇਡੀਅਨ ਭਾਰਤੀ ਸਿੰਘ ਤੇ ਨਿਰਦੇਸ਼ਕਾਂ ਫਰਹਾ ਖ਼ਾਨ ਵੱਲੋਂ ਈਸਾਈ ਧਰਮ ਦੇ ਧਾਰਮਿਕ ਸ਼ਬਦ ਦੀ ਕੀਤੀ ਗਈ ਬੇਅਦਬੀ ਤੋਂ ਬਾਅਦ ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ। ਦਰਅਸਲ ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਈਸਾਈ ਧਰਮ ਨੂੰ ਲੈ ਕੇ ਟਿੱਪਣੀ ਕੀਤੀ ਜਾ ਰਹੀ ਹੈ। ਈਸਾਈ ਭਾਈਚਾਰੇ ਦੇ ਆਗੂਆਂ ਦਾ ਦੋਸ਼ ਹੈ ਕਿ ਲੱਖਾ ਸਿਧਾਣਾ ਵੱਲੋਂ ਉਨਾਂ ਦੇ ਧਾਰਮਿਕ ਸ਼ਬਦ ਨੂੰ ਗ਼ਲਤ ਤਰੀਕੇ ਨਾਲ ਬੋਲ, ਉਸਦੀ ਬੇਅਦਬੀ ਕੀਤੀ ਗਈ ਹੈ।

ਇਸਾਈ ਭਾਈਚਾਰੇ ਨਾਲ Lakha Sidhana ਨੇ ਲਿਆ ਪੰਗਾ | Christian Community

ਜਿਸ ਕਾਰਨ ਸਮੂਹ ਈਸਾਈ ਭਾਈਚਾਰੇ ਭਾਰੀ ਰੋਸ ਪਾਇਆ ਜਾ ਰਿਹਾ।  ਜਲੰਧਰ ‘ਚ ਈਸਾਈ ਧਰਮ ਦੇ ਆਗੂਆਂ ਵਲੋਂ ਡੀ.ਸੀ.ਪੀ. ਬਲਾਕਰ ਸਿੰਘ ਨੂੰ ਮੈਮੋਰੈਣਡਮ ਦੇ ਗੈਂਗਸਟਰ ਤੋਂ ਸਮਾਜਸੇਵੀ ਬਣੇ ਲੱਖਾ ਸਿਧਾਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਈਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਹੈ ਕਿ ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਫਰਹਾ ਖ਼ਾਨ ਵੱਲੋਂ ਟਵੀਟਰ ‘ਤੇ ਮੰਗੀ ਮਾਫ਼ੀ ਕਬੂਲ ਨਹੀਂ ਕੀਤੀ ਜਾਵੇਗੀ।

Navjot Sidhu ਦਾ ਇਕ ਹੋਰ ਝਟਕਾ | Captain ਦੀ ਕਪਤਾਨੀ ਛੱਡੀ | ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ

ਜਲੰਧਰ ਦੇ ਡੀਸੀਪੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ। ਹੁਣ ਇਸ ਮਾਮਲੇ ‘ਚ ਲੱਖਾ ਸਿਧਾਣਾ ‘ਤੇ ਕਦੋਂ ਤੱਕ ਕਾਰਵਾਈ ਹੁੰਦੀ ਹੈ ਅਤੇ ਲੱਖਾ ਸਿਧਾਣਾ ਕਿਸ ਤਰ੍ਹਾਂ ਆਪਣਾ ਬਚਾਅ ਕਰਨਗੇ। ਰਵੀਨਾ ਟੰਡਨ, ਫਰਹਾ ਖ਼ਾਨ ਅਤੇ ਭਾਰਤੀ ਸਿੰਘ ਕਦੋਂ ਈਸਾਈ ਭਾਈਚਾਰੇ ਕੋਲ ਆ ਕੇ ਮਾਫ਼ੀ ਮੰਗਣਗੇ। ਇਸ ‘ਤੇ ਨਜ਼ਰ ਰਹੇਗੀ ਕਿਉਂ ਮਸਲਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button