InternationalTop News

ਈਰਾਨ-ਇਜ਼ਰਾਇਲ ਯੁੱਧ ਕਾਰਨ ਕੈਨੇਡਾ ਅਮਰੀਕਾ ਦਾ ਹਵਾਈ ਸਫਰ ਹੋਇਆ ਮਹਿੰਗਾ


ਈਰਾਨ ਤੇ ਇਜ਼ਰਾਇਲ ਦੇਸ਼ਾਂ ਦੇ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਪੂਰੇ ਵਿਸ਼ਵ ਭਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਹੁਣ ਕੈਨੇਡਾ ਅਮਰੀਕਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਚਿੰਤਾ ਵੀ ਕਾਫੀ ਵਧ ਗਈ ਹੈ। ਗਲਫ ਦੇਸ਼ਾਂ ਦਾ ਏਅਰ ਸਪੇਸ ਬੰਦ ਹੋਣ ਦੇ ਕਾਰਨ ਯੂਐਸਏ ਕੈਨੇਡਾ ਵੱਲ ਜਾਣ ਦਾ ਹਵਾਈ ਯਾਤਰਾ ਦਾ ਖਰਚਾ ਪਹਿਲਾਂ ਦੇ ਮੁਕਾਬਲੇ ਢਾਈ ਗੁਣਾ ਵਧ ਗਿਆ ਹੈ।ਇਸ ਮੁੱਦੇ ਨੂੰ ਲੈ ਕੇ ਇਮੀਗ੍ਰੇਸ਼ਨ ਮਾਹਿਰ ਬਿਕਰਮ ਝਬਾਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਈਰਾਨ ਅਤੇ ਇਜ਼ਰਾਇਲ ਵਿਚਕਾਰ ਜੰਗ ਦਾ ਅਸਰ ਪੂਰੀ ਦੁਨੀਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਮਿਡਲ ਈਸਟ ਦੇਸ਼ਾਂ ਦਾ ਏਅਰ ਸਪੇਸ ਬੰਦ ਹੋਣ ਦੇ ਕਾਰਨ ਯੂਐਸਏ ਕੈਨੇਡਾ ਵੱਲ ਹਵਾਈ ਯਾਤਰਾ ਕਰਨੀ ਹੋਰ ਵੀ ਮਹਿੰਗੀ ਹੋ ਚੁੱਕੀ ਹੈ। ਪਹਿਲਾਂ ਇੱਕ ਪਾਸੇ ਦਾ ਖਰਚਾ 70 ਤੋਂ 80,000 ਤੱਕ ਦਾ ਹੁੰਦਾ ਸੀ ਪਰ ਹੁਣ ਉਹੀ ਖਰਚਾ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਦਾ ਹੋ ਰਿਹਾ ਹੈਉਨ੍ਹਾਂ ਨੇ ਕਿਹਾ ਕਿ ਹੁਣ ਵੱਖ-ਵੱਖ ਏਅਰਲਾਈਨਜ਼ ਯੂਰਪ ਦੇਸ਼ਾਂ ਦਾ ਰਸਤਾ ਅਪਣਾ ਰਹੀਆਂ ਹਨ ਯੂਐਸਏ ਕੈਨੇਡਾ ਵੱਲ ਜਾਣ ਲਈ, ਜਿਸ ਕਰਕੇ ਹੁਣ ਸਮਾਂ ਵੀ ਜ਼ਿਆਦਾ ਲੱਗ ਰਿਹਾ ਹੈ ਅਤੇ ਰਿਸਕ ਫੈਕਟਰ ਵੀ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਵਿਦਿਆਰਥੀਆਂ ਦਾ ਰੁਝਾਨ ਯੂਰਪ ਦੇਸ਼ਾਂ ਵੱਲ ਵੱਧ ਰਿਹਾ ਹੈ, ਖ਼ਾਸ ਕਰਕੇ ਲਕਜ਼ਮਬਰਗ, ਜਰਮਨੀ ਤੇ ਨੀਦਰਲੈਂਡ ਵੱਲ ਜਾਣ ਦਾ। ਕਿਉਂਕਿ ਉੱਥੇ ਖਰਚਾ ਬਾਕੀ ਦੇਸ਼ਾਂ ਦੇ ਨਾਲੋਂ ਘੱਟ ਹੈ ਤੇ ਰੁਜ਼ਗਾਰ ਵੀ ਜ਼ਿਆਦਾ ਹੈ ਤੇ ਸੇਫਟੀ ਵੀ ਜ਼ਿਆਦਾ ਹੈ। ਭਾਰਤ ਸਰਕਾਰ ਦੇ ਇਨ੍ਹਾਂ ਦੇਸ਼ਾਂ ਨਾਲ ਸਬੰਧ ਵੀ ਕਾਫੀ ਚੰਗੇ ਹਨ, ਜਿਸ ਕਰਕੇ ਵਿਦਿਆਰਥੀ ਹੁਣ ਯੂਰਪ ਦੇਸ਼ਾਂ ਵੱਲ ਆਪਣਾ ਰੁੱਖ ਅਪਣਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button