ਈਦ ਮੌਕੇ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਮੁਸਲਿਮ ਭਾਈਚਾਰੇ ਨੂੰ ਤੋਹਫਾ: ਖੁੱਡੀ
ਸੰਗਰੂਰ, 29 ਜੂਨ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਆਉਂਦੇ ਨਗਰ ਝਲੂਰ ਦੇ ਮੁਸਲਿਮ ਭਾਈਚਾਰੇ ਨੂੰ ਗ੍ਰਾਂਟ ਰੂਪੀ ਤੋਹਫਾ ਦਿੱਤਾ ਗਿਆ ਹੈ | ਇਹ ਜਾਣਕਾਰੀ ਪਾਰਟੀ ਦੇ ਸਰਗਰਮ ਆਗੂ ਗੁਰਪ੍ਰੀਤ ਸਿੰਘ ਖੁੱਡੀ ਨੇ ਪ੍ਰੈਸ ਬਿਆਨ ਰਾਹੀਂ ਸਮੂਹ ਮੁਸਲਿਮ ਭਾਈਚਾਰੇ ਨੂੰ ਐਮ.ਪੀ. ਸੰਗਰੂਰ ਵੱਲੋਂ ਈਦ ਦੀ ਮੁਬਾਰਕਵਾਦ ਦੇਣ ਉਪਰੰਤ ਦਿੱਤੀ |
ਯੂਥ ਆਗੂ ਸ. ਖੁੱਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਲੋਕ ਪੱਖੀ ਪਾਰਟੀ ਹੈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਸਨਮਾਨ ਦਿੱਤਾ ਜਾਂਦਾ ਹੈ | ਐਮ.ਪੀ. ਸੰਗਰੂਰ ਵੱਲੋਂ ਆਪਣੀ ਸਰਵਪੱਖੀ ਸੋਚ ਦੇ ਚਲਦਿਆਂ ਬਿਨ੍ਹਾਂ ਕਿਸੇ ਪੱਖਪਾਤ ਤੋਂ ਹਰ ਜਾਤ, ਧਰਮ ਅਤੇ ਵਰਗ ਦੇ ਲੋਕਾਂ ਨੂੰ ਗ੍ਰਾਂਟਾ ਵੰਡੀਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਉਨ੍ਹਾਂ ਨਗਰ ਝਲੂਰ ਦੇ ਮੁਸਲਿਮ ਭਾਈਚਾਰੇ ਦੇ ਕਬਿਰਸਥਾਨ ਲਈ ਸਵਾ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ | ਉਨ੍ਹਾਂ ਸ. ਮਾਨ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਵਾਦ ਦਿੰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ |
ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਸੀ. ਮੀਤ ਪ੍ਰਧਾਨ ਪਿ੍ੰਸੀਪਲ ਬਲਦੇਵ ਸਿੰਘ, ਰਵੀ ਸਿੰਘ, ਜਗਸੀਰ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ, ਬਲਵੰਤ ਸਿੰਘ ਪੰਚਾਇਤ ਮੈਂਬਰ, ਬਿੰਦਰ ਸਿੰਘ ਸਰਪੰਚ, ਦਰਸ਼ਨ ਸਿੰਘ ਬਸਪਾ ਆਗੂ, ਸੀਨੀਅਰ ਆਗੂ ਬਲਵੰਤ ਸਿੰਘ ਸਾਬਕਾ ਸਰਪੰਚ, ਕੇਬਲ ਸਿੰਘ ਪਲੰਬਰ, ਮਾਨ ਸਿੰਘ, ਗੁਰਤੇਜ ਸਿੰਘ, ਕਾਲਾ ਟੇਲਰ, ਸੋਹਣ ਸਿੰਘ, ਗਾਮਾ ਖਾਨ, ਦਰਸ਼ਨ ਖਾਂ, ਸਮਸ਼ੇਰ ਸਿੰਘ ਚੱਠਾ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ, ਬਲਵੀਰ ਸਿੰਘ, ਨਵਾਬ ਖਾਂ, ਗੱਗ ਸਿੰਘ ਮਹਿਰਾ, ਬਲਵਿੰਦਰ ਸਿੰਘ, ਗੁਰਸਾਮਨ ਸਿੰਘ, ਗੁਰਵੀਰ ਸਿੰਘ, ਯੂਥ ਆਗੂ ਜੁਗਰਾਜ ਸਿੰਘ, ਸੋਹਣ ਖਾਂ, ਬਾਬਰ ਖਾਂ, ਬਲੀਆ ਖਾਂ, ਜੀਵਨ ਖਾਂ, ਸਫੀ ਖਾਂ, ਮੁਸਤਾਕ ਖਾਂ, ਤਾਲਮੇਲ ਸਕੱਤਰ ਦੀਪਕ ਸਿੰਗਲਾ ਵੀ ਹਾਜਰ ਸਨ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.