IndiaTop News

ਈਡੀ ਨੇ ਤਾਮਿਲਨਾਡੂ ਦੇ ਊਰਜਾ ਮੰਤਰੀ ਵੀ ਸੇਂਥਿਲ ਬਾਲਾਜੀ ਮਨੀ ਲਾਂਡਰਿੰਗ ਮਾਮਲੇ ‘ਚ ਲਿਆ ਹਿਰਾਸਤ ਚ, ਮੰਤਰੀ ਲੱਗਿਆ ਲਿਟ ਕੇ ਰੋਂਣ

ਤਾਮਿਲਨਾਡੂ : ਤਾਮਿਲਨਾਡੂ ਦੇ ਊਰਜਾ ਮੰਤਰੀ ਵੀ ਸੇਂਥਿਲ ਬਾਲਾਜੀ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਈਡੀ ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਜਿਵੇਂ ਹੀ ਅਧਿਕਾਰੀ ਉਸ ਨੂੰ ਆਪਣੇ ਨਾਲ ਲਿਜਾਣ ਲੱਗੇ ਤਾਂ ਮੰਤਰੀ ਵੀ ਸੇਂਥਿਲ ਬਾਲਾਜੀ ਰੋਂਣ ਲੱਗ ਪਿਆ ਤੇ ਹਰ ਕੋਈ ਹੈਰਾਨ ਸੀ ਕਿ ਕੀ ਹੋ ਰਿਹਾ । ਇਕ ਦਿਨ ਪਹਿਲਾਂ ਈਡੀ ਨੇ ਮੰਤਰੀ ਨਾਲ ਜੁੜੇ ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਈਡੀ ਉਸ ਨੂੰ ਮੈਡੀਕਲ ਜਾਂਚ ਲਈ ਚੇਨਈ ਦੇ ਓਮੰਡੁਰਾਰ ਸਰਕਾਰੀ ਹਸਪਤਾਲ ਲੈ ਗਈ। ਉੱਥੇ ਵੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਉੱਥੇ ਉਹ ਕਾਰ ਦੀ ਸੀਟ ‘ਤੇ ਲੇਟਿਆ ਹੋਇਆ ਸੀ ਅਤੇ ਰੋ ਰਿਹਾ ਸੀ।

ਜਿਵੇਂ ਹੀ ਈਡੀ ਵੀ ਸੇਂਥਿਲ ਬਾਲਾਜੀ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈ ਰਹੀ ਸੀ ਤਾਂ ਉਹ ਉੱਚੀ-ਉੱਚੀ ਰੋਣ ਲੱਗਾ। ਇਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਈਡੀ ਦੇ ਅਧਿਕਾਰੀ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਨ੍ਹਾਂ ਦੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ।  ਡੀਐਮਕੇ ਦੇ ਸੰਸਦ ਮੈਂਬਰ ਅਤੇ ਵਕੀਲ ਐਨਆਰ ਏਲਾਂਗੋ ਨੇ ਦੱਸਿਆ ਕਿ ਸੇਂਥਿਲ ਬਾਲਾਜੀ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button