Breaking NewsD5 specialInternationalNewsTop News

ਇੱਕ ਦਿਨ ‘ਚ ਸਿਰਫ 17 ਮਿੰਟ Smartphone ਚਲਾਉਣ ਨਾਲ ਹੋ ਸਕਦੈ Cancer !

ਵਾਸ਼ਿੰਗਟਨ : ਸਮਾਰਟਫੋਨ ਦੇ ਇਸਤੇਮਾਲ ਨਾਲ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਇੱਕ ਨਵੀਂ ਸਟੱਡੀ ਸਾਹਮਣੇ ਆਈ ਹੈ। ਸਟੱਡੀ ‘ਚ ਦਾਅਵਾ ਕੀਤਾ ਗਿਆ ਹੈ ਕਿ ਹਰ ਦਿਨ 17 ਮਿੰਟ ਤੱਕ ਸਮਾਰਟਫੋਨ ਚਲਾਉਣ ਨਾਲ ਕੈਂਸਰ ਅਤੇ ਟਿਊਮਰ ਦੀ ਸਮੱਸਿਆ ਹੋ ਸਕਦੀ ਹੈ। ਸਮਾਰਟਫੋਨ ਦੇ ਸਿਗਨਲ ਦੇ ਰੇਡੀਏਸ਼ਨ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਰੇਡੀਏਸ਼ਨ ਨਾਲ ਡੀਐਨਏ ਡੈਮੇਜ਼ ਹੋ ਸਕਦਾ ਹੈ। ਸਟੱਡੀ ‘ਚ ਸਮਾਰਟਫੋਨ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਦੇ ਉਪਾਅ ਵੀ ਦੱਸੇ ਗਏ ਹਨ।

‘ਆਪ’ ਨੇ ਕੱਢ ਲਿਆਂਦੀ ਚਿੱਟਾ ਵਿੱਕਣ ਦੀ ਵੀਡੀਓ,ਦੇਖਕੇ ਸਿਆਸੀ ਲੀਡਰ ਹੋਏ ਹੈਰਾਨ!ਖੋਲ੍ਹਤੇ ਪਾਰਟੀਆਂ ਦੇ ਕੱਚੇ ਚਿੱਠੇ!

ਮੀਡੀਆ ਰਿਪੋਰਟ ਅਨੁਸਾਰ UC Berkeley ਦੀ ਸਟੱਡੀ ‘ਚ ਦਾਅਵਾ ਕੀਤਾ ਗਿਆ ਹੈ ਕਿ ਲਗਾਤਾਰ 10 ਸਾਲ ਤੱਕ ਦਿਨ ‘ਚ ਸਿਰਫ 17 ਮਿੰਟ ਤੱਕ ਸਮਾਰਟਫੋਨ ਦਾ ਇਸਤੇਮਾਲ ਕਰਨ ਨਾਲ ਕੈਂਸਰ ਹੋ ਸਕਦਾ ਹੈ। ਇਹ ਸੰਭਾਵਨਾ 60 ਫੀਸਦੀ ਲੋਕਾਂ ‘ਚ ਹੈ। 1,000 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਸਮਾਰਟਫੋਨ ਦਾ ਇਸਤੇਮਾਲ ਕਰਨ ਨਾਲ ਸਰੀਰ ‘ਚ ਟਿਊਮਰ ਵਿਕਸਿਤ ਹੋ ਸਕਦਾ ਹੈ।

ਦਿੱਲੀ ਤੋਂ ਆਈ ਵੱਡੀ ਖ਼ਸ਼ਖਬਰੀ , ਹਲਵਾਈਆਂ ਨੂੰ ਦੇ ਦਿੱਤੇ ਲੱਡੂਆਂ ਦੇ ਆਰਡਰ!

ਦੱਸ ਦਈਏ ਕਿ UC Berkeley ਦੇ ਮਾਹਿਰ ਨੇ ਕਿਹਾ ਕਿ ਅਸੀਂ ਦੁਨੀਆਭਰ ‘ਚ ਸਮਾਰਟਫੋਨ ਨਾਲ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਹੋਈ 46 ਰਿਸਰਚਾਂ ਦਾ ਸਿੱਟਾ ਕੱਢਿਆ ਹੈ। ਅਮਰੀਕਾ, ਸਵੀਡਨ, ਯੂਨਾਈਟਿਡ ਕਿੰਗਡਮ, ਜਾਪਾਨ, ਸਾਊਥ ਕੋਰੀਆ ਅਤੇ ਨਿਊਜ਼ੀਲੈਂਡ ‘ਚ ਹੋਈ ਸਟੱਡੀ ਦਾ ਅਧਿਐਨ ਕੀਤਾ ਗਿਆ ਹੈ।ਖੋਜਕਾਰਾਂ ਦਾ ਕਹਿਣਾ ਹੈ ਕਿ ਸਮਾਰਟਫੋਨ ਦੇ ਸਿਗਨਲ ਨਾਲ ਹੋਣ ਵਾਲੇ ਰੇਡੀਏਸ਼ਨ ਸਾਡੇ ਸਰੀਰ ਦੇ ਸੈਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਰਅਸਲ ਰੇਡੀਏਸ਼ਨ ਨਾਲ ਸਟਰੈਸ ਪ੍ਰੋਟੀਨ (Stress Proteins) ਪੈਦਾ ਹੁੰਦਾ ਹੈ, ਜੋ ਡੀਐਨਏ ਨੂੰ ਡੈਮੇਜ਼ ਕਰਦਾ ਹੈ ਅਤੇ ਟਿਊਮਰ ਬਣਾਉਂਦਾ ਹੈ।

ਕਿਸਾਨਾਂ ਨੇ ਸਾਰੀ ਰਾਤ ਬੰਦ ਕਮਰੇ ‘ਚ ਲੱਸੀ ਵਾਂਗ ਰਿੜਕੇ ਬੀਜੇਪੀ ਦੇ ਲੀਡਰ || D5 Channel Punjabi

ਹਾਲਾਂਕਿ ਯੂਐਸ ਫੂਡ ਐਂਡ ਡਰੱਗਸ ਐਡਮਿਨੀਸਟ੍ਰੇਸ਼ਨ (FDA) ਨੇ ਸਟੱਡੀ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ। ਐਫਡੀਏ ਦਾ ਕਹਿਣਾ ਹੈ ਕਿ ਇਸਦਾ ਕੋਈ ਪੁਖਤਾ ਸਾਈਟੀਫਿਕ ਪ੍ਰਮਾਣ ਨਹੀਂ ਹੈ ਕਿ ਸਮਾਰਟਫੋਨ ਦੇ ਸਿਗਨਲ ਦੇ ਰੇਡੀਏਸ਼ਨ ਨਾਲ ਸਿਹਤ ‘ਤੇ ਅਸਰ ਪੈਂਦਾ ਹੈ। ਸਟੱਡੀ ‘ਚ ਸਲਾਹ ਦਿੱਤੀ ਗਈ ਹੈ ਕਿ ਸਮਾਰਟਫੋਨ ਦਾ ਇਸਤੇਮਾਲ ਘੱਟ ਕਰੋ ਅਤੇ ਉਸਨੂੰ ਆਪਣੇ ਸਰੀਰ ਤੋਂ ਦੂਰ ਰੱਖੋ। ਜਿੱਥੇ ਤੱਕ ਹੋ ਸਕੇ ਗੱਲ ਕਰਨ ਲਈ ਸਮਾਰਟਫੋਨ ਦੀ ਜਗ੍ਹਾ ਲੈਂਡਲਾਇਨ ਦਾ ਇਸਤੇਮਾਲ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button