Breaking NewsD5 specialInternationalNewsPunjabTop News

ਇੱਕ ਕਰੋੜ ਦੇ ਸੋਨੇ ਨਾਲ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੀਆਂ ਤਿੰਨ ਮਹਿਲਾਵਾਂ ਗ੍ਰਿਫ਼ਤਾਰ

ਦੁਬਈ/ ਅੰਮ੍ਰਿਤਸਰ : ਦੁਬਈ ਤੋਂ ਭਾਰਤ ਪਹੁੰਚੀਆਂ ਤਿੰਨ ਔਰਤਾਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਏਅਰਪੋਰਟ ‘ਤੇ ਇੱਕ ਕਰੋੜ ਰੁਪਏ ਦੇ ਸੋਨੇ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕੁਝ ਜਨਾਨੀਆਂ ਸੋਨੇ ਦੀ ਸਮੱਗਲਿੰਗ ਕਰਨ ਦੇ ਇਰਾਦੇ ਨਾਲ ਇਕ ਵੱਡੀ ਖੇਪ ਦੁਬਈ ਤੋਂ ਲੈ ਕੇ ਆ ਰਹੀਆਂ ਹਨ। ਇਸ ਤੋਂ ਬਾਅਦ ਵਿਭਾਗ ਨੇ ਆਪਣਾ ਜਾਲ ਵਿਛਾਇਆ ਅਤੇ 3 ਜਨਾਨੀਆਂ ਨੂੰ ਟਰੇਸ ਕਰ ਲਿਆ। ਜਨਾਨੀਆਂ ਨੇ ਗਹਿਣੀਆਂ ਦੇ ਰੂਪ ਵਿਚ ਸੋਨੇ ਨੂੰ ਲੁਕਾਇਆ ਹੋਇਆ ਸੀ।

CM ਚੰਨੀ ਦਾ ਭਾਣਜਾ ਗ੍ਰਿਫ਼ਤਾਰ, ਮੈਂਬਰ ਪਾਰਲੀਮੈਂਟ ‘ਤੇ ਹਮਲਾ, ਘੇਰੀ ਗੱਡੀ! D5 Channel Punjabi

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੋਨਾ ਸਮੱਗਲਰਾਂ ਨੇ ਦੁਬਈ ਤੋਂ ਸੋਨਾ ਲਿਆਉਣ ਦੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂਆਂ ਹਨ ਪਰ ਹਰ ਵਾਰ ਉਨ੍ਹਾਂ ਦਾ ਪਲਾਨ ਫੇਲ੍ਹ ਹੁੰਦਾ ਰਿਹਾ ਹੈ । ਇਸ ਦੌਰਾਨ ਇਸ ਵਾਰ ਸੋਨਾ ਸਮੱਗਲਰਾਂ ਨੇ ਜਨਾਨੀਆਂ ਉੱਤੇ ਦਾਅ ਲਾ ਦਿੱਤਾ , ਕਿਉਂਕਿ ਏਅਰਪੋਰਟ ’ਤੇ ਜਨਾਨੀਆਂ ਦੀ ਚੈਕਿੰਗ ਘੱਟ ਹੁੰਦੀ ਹੈ । ਫਿਲਹਾਲ ਸੋਨਾ ਸਮੱਗਲਿੰਗ ਕਰਨ ਵਾਲੀਆਂ ਜਨਾਨੀਆਂ ਦੇ ਹੋਰ ਸਾਥੀਆਂ ਦੀ ਤਲਾਸ਼ ਵਿਚ ਰੇਡ ਕੀਤੀ ਜਾ ਰਹੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button