ਇੰਦੌਰ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ‘ਤੇ ਮਿਲ ਰਹੇ ਹਨ ਮਹਿੰਗੇ ਤੋਹਫ਼ੇ
ਇੰਦੌਰ : ਦੇਸ਼ ‘ਚ ਇੰਦੌਰ (Indore) ਹੁਣ ਇੱਕ ਮਿਸਾਲ ਬਣਦਾ ਜਾ ਰਿਹਾ ਹੈ। ਸਫਾਈ ਤੋਂ ਬਾਅਦ ਇੰਦੌਰ ਨੇ ਇੱਕ ਮਾਮਲੇ ‘ਚ ਅਤੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਪਛਾੜ ਦਿੱਤਾ ਹੈ। ਸੋਮਵਾਰ ਨੂੰ ਇੱਕ ਦਿਨ ‘ਚ ਸਭ ਤੋਂ ਜਿਆਦਾ ਟੀਕਾਕਰਣ ਕਰਨ ਵਾਲਾ ਇੰਦੌਰ (indore vaccination) ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਸ਼ਹਿਰ ‘ਚ ਟੀਕਾਕਰਣ ਮੁਹਿੰਮ (vaccination campaign) ਦੇ ਦੌਰਾਨ ਇੱਕ ਦਿਨ ‘ਚ ਲੱਗਭੱਗ ਦੋ ਲੱਖ 23 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਟੀਕਾਕਰਣ ਮੁਹਿੰਮ ਨੂੰ ਪ੍ਰੋਤਸਾਹਿਤ ਕਰਨ ਲਈ ਸ਼ਹਿਰ ‘ਚ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਤਰ੍ਹਾਂ – ਤਰ੍ਹਾਂ ਦੇ ਆਫਰ ਦਿੱਤੇ ਗਏ ਹਨ।
ਹੁਣੇ-ਹੁਣੇ ਆਈ ਮੰਦਭਾਗੀ ਖ਼ਬਰ, ਕਿਸਾਨ ਨਾਲ ਵਾਪਰਿਆ ਭਾਣਾ, ਕੇਂਦਰ ‘ਤੇ ਭੜਕੇ ਕਿਸਾਨ!
ਵੱਡੇ ਕਾਰੋਬਾਰੀ ਸੰਗਠਨਾਂ ਅਤੇ ਉੱਦਮੀਆਂ ਵਲੋਂ ਦਿੱਤੇ ਜਾ ਰਹੇ ਇਨ੍ਹਾਂ ਤੋਹਫ਼ਿਆਂ ‘ਚ ਬੱਸ ਦੀ ਟਿਕਟ ਤੋਂ ਲੈ ਕੇ ਫਰਿੱਜ਼ ਤੱਕ ਸ਼ਾਮਲ ਹਨ। ਪ੍ਰਾਈਮ ਰੂਟ ਬੱਸ ਆਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੋਵਿੰਦ ਸ਼ਰਮਾ ਨੇ ਦੱਸਿਆ ਕਿ ਉਹ ਸ਼ਹਿਰ ਦੇ ਨਵਲਖਾ ਬੱਸ ਸਟੈਂਡ ’ਤੇ ਬਣਾਏ ਕੇਂਦਰ ਵਿਚ ਕੋਵਿਡ-19 ਰੋਕੂ ਟੀਕਾ ਲਵਾਉਣ ਵਾਲੀਆਂ ਸਵਾਰੀਆਂ ਨੂੰ ਇਕ ਵਾਰ ਦੇ ਸਫ਼ਰ ਲਈ ਬੱਸ ਦੀ ਮੁਫ਼ਤ ਟਿਕਟ ਦੇ ਰਹੇ ਹਨ।
ਹਾਈਕਮਾਨ ਨੇ ਭੇਜਿਆ ਫਰਮਾਨ,ਕੋਲ ਸੱਦੇ 6 ਮੰਤਰੀ ਤੇ 5 MLA,ਕਾਂਗਰਸ ‘ਚ ਵੱਡਾ ਫੇਰਬਦਲ
ਅਧਿਕਾਰੀਆਂ ਅਨੁਸਾਰ ਕੋਵਿਡ-19 ਵਿਰੁੱਧ ਟੀਕਾਕਰਨ ਮੁਹਿੰਮ ਤਹਿਤ ਪਹਿਲੀ ਵਾਰ ਸ਼ਹਿਰ ਦੇ 3 ਸ਼ਾਪਿੰਗ ਮਾਲਜ਼ ਵਿਚ ਵੀ ਕੇਂਦਰ ਬਣਾਏ ਗਏ ਹਨ। ਇਨ੍ਹਾਂ ਮਾਲਜ਼ ਦੇ ਮਾਲਕ ਕਰਨ ਛਾਬੜਾ ਨੇ ਦੱਸਿਆ ਕਿ ਇੱਥੇ ਟੀਕਾ ਲਵਾਉਣ ਵਾਲਿਆਂ ਨੂੰ ਸੈਲਫ਼ੀ ਸਟਿੱਕ ਅਤੇ ਹੋਰ ਤੋਹਫ਼ੇ ਮੌਕੇ ’ਤੇ ਹੀ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੱਕੀ ਡ੍ਰਾਅ ਰਾਹੀਂ ਫਰਿੱਜ ਅਤੇ ਹੋਰ ਵੱਡੇ ਤੋਹਫ਼ੇ ਵੀ ਦਿੱਤੇ ਜਾਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.