
ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਫੋਰਟਿਸ ਐਸਕੋਰਟ ਹਸਪਤਾਲ ਦੇ ਚਾਰ ਸੀਨੀਅਰ ਡਾਕਟਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਪੁਲਿਸ ਵੱਲੋਂ ਇਹ ਮਾਮਲਾ ਭਾਰਤੀ ਨਿਆਯ ਸੰਹਿਤਾ (BNS) ਦੀ ਧਾਰਾ 106(1) ਤਹਿਤ ਲਾਪਰਵਾਹੀ ਦੇ ਦੋਸ਼ਾਂ ‘ਤੇ ਦਰਜ ਕੀਤਾ ਗਿਆ ਹੈ।ਦਰਜ ਐਫਆਈਆਰ ਵਿੱਚ ਆਰਥੋਪੀਡਿਕ ਸਰਜਨ ਡਾ. ਤਪਿਸ਼ ਸ਼ੁਕਲਾ, ਕਨਸਲਟੈਂਟ ਐਨੇਸਥੀਸੀਆ ਡਾ. ਅਲਕਾ ਤਿਵਾੜੀ, ਐਨੇਸਥੀਸੀਆ ਵਿਭਾਗ ਦੀ ਹੈਡ ਡਾ. ਰਾਜਿੰਦਰ ਕੌਰ ਅਤੇ ਕਾਰਡੀਓਲੋਜੀ ਵਿਭਾਗ ਦੇ ਕਨਸਲਟੈਂਟ ਡਾ. ਅਰੁਣ ਕੁਮਾਰ ਚੋਪੜਾ ਦੇ ਨਾਮ ਸ਼ਾਮਲ ਹਨ।9 ਅਕਤੂਬਰ 2025 ਨੂੰ ਅੰਮ੍ਰਿਤਸਰ ਵਿੱਚ ਸਰਜਰੀ ਦੌਰਾਨ ਵਰਿੰਦਰ ਘੁੰਮਣ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਨ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਸਨ।ਪਰਿਵਾਰ ਦਾ ਕਹਿਣਾ ਸੀ ਕਿ ਓਪਰੇਸ਼ਨ ਤੋਂ ਬਾਅਦ ਮ੍ਰਿਤਕ ਦੇ ਸ਼ਰੀਰ ਦੀ ਹਾਲਤ ਸ਼ੱਕੀ ਸੀ ਅਤੇ ਸਿਰ ਤੋਂ ਲੈ ਕੇ ਕੰਧੇ ਤੱਕ ਸ਼ਰੀਰ ਦਾ ਰੰਗ ਕਾਲਾ-ਨੀਲਾ ਪੈ ਗਿਆ ਸੀ, ਜਿਸ ‘ਤੇ ਕਈ ਸਵਾਲ ਖੜੇ ਹੋਏ ਸਨ।ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਹਿਰ ਡਾਕਟਰਾਂ ਦੀ ਇੱਕ SIT ਬਣਾਈ ਗਈ ਸੀ। ਪਿਛਲੇ ਮਹੀਨੇ ਇਸ SIT ਨੇ ਆਪਣੀ ਰਿਪੋਰਟ ਸੌਂਪੀ, ਜਿਸ ਵਿੱਚ ਸਪਸ਼ਟ ਕੀਤਾ ਗਿਆ ਕਿ ਓਪਰੇਸ਼ਨ ਦੌਰਾਨ ਪ੍ਰੋਟੋਕਾਲ ਦੀ ਪਾਲਣਾ ਨਾ ਕਰਨ ਅਤੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਮੌਤ ਹੋਈ।ਇਸ ਰਿਪੋਰਟ ਦੇ ਆਧਾਰ ‘ਤੇ ਹੁਣ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਚਾਰਾਂ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




