Breaking NewsD5 specialIndiaNewsPunjab

ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ !

ਰੋਹਤਕ : ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਇੱਕ ਬਾਰ ਫਿਰ ਸੁਨਾਰੀਆ ਜੇਲ੍ਹ ਪਹੁੰਚੀ। ਇਸ ਦੌਰਾਨ ਉਸਨੇ ਹੱਤਿਆ ਅਤੇ ਬਲਾਤਕਾਰ ਦੇ ਇਲਜ਼ਾਮ ‘ਚ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਦੋਵਾਂ ਦੇ ਵਿੱਚ ਕਰੀਬ 20 ਮਿੰਟ ਤੱਕ ਗੱਲਬਾਤ ਹੋਈ। ਹਨੀਪ੍ਰੀਤ ਦੇ ਨਾਲ ਹੀ ਡੇਰੇ ਦੀ ਚੇਅਰਪਰਸਨ ਸ਼ੋਭਾ ਇੰਸਾਂ ਅਤੇ ਦੋ ਵਕੀਲ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਨੀਪ੍ਰੀਤ ਰਾਮ ਰਹੀਮ ਨਾਲ ਮਿਲੀ ਸੀ।

ਇੰਝ ਲਿਆਊ ਹਨੀਪ੍ਰੀਤ ਡੇਰਾ ਮੁਖੀ ਨੂੰ ਬਾਹਰ!, ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਸਾਥ

6 ਨਵੰਬਰ ਨੂੰ ਮਿਲੀ ਸੀ ਜ਼ਮਾਨਤ
ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ 6 ਨਵੰਬਰ ਨੂੰ ਕੋਰਟ ਤੋਂ ਜ਼ਮਾਨਤ ਮਿਲੀ ਸੀ। ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਈ ਸੀ। ਇਸ ਤੋਂ ਬਾਅਦ ਡੇਰੇ ਵਿੱਚ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਪਰ ਹਨੀਪ੍ਰੀਤ ਖੁਸ਼ ਨਜ਼ਰ ਨਹੀਂ ਆਈ ਸੀ ਅਤੇ ਇਸ ਦੌਰਾਨ ਉਸਨੇ ਮੀਡੀਆ ਨੂੰ ਵੀ ਮਿਲਣ ਤੋਂ ਮਨਾ ਕਰ ਦਿੱਤਾ ਸੀ। ਉਸਦਾ ਡੇਰੇ ‘ਚ ਪਹੁੰਚਣ ਤੋਂ ਅਗਲੇ ਹੀ ਦਿਨ ਹਨੀਪ੍ਰੀਤ ਨੇ ਵਕੀਲਾਂ ਅਤੇ ਆਪਣੇ ਖਾਸ ਰਾਜਦਾਰਾਂ ਦੇ ਨਾਲ ਬੈਠਕ ਵੀ ਕੀਤੀ ਸੀ।

ਰਾਮ ਰਹੀਮ ਨੂੰ ਮਿਲਕੇ ਖੁਸ਼ ਦਿਖੀ ਸੀ ਹਨੀਪ੍ਰੀਤ
ਇਸ ਤੋਂ ਬਾਅਦ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਪਹੁੰਚੀ ਸੀ। ਉਥੇ ਹੀ 13 ਦਸੰਬਰ ਨੂੰ ਪੰਚਕੂਲਾ ਹਿੰਸਾ ਮਾਮਲੇ ‘ਚ ਸੁਣਵਾਈ ਦੇ ਦੌਰਾਨ ਕੋਰਟ ਪਹੁੰਚੀ ਹਨੀਪ੍ਰੀਤ ਬਦਲੀ – ਬਦਲੀ ਜਿਹੀ ਦਿਖੀ ਸੀ। ਜੇਲ੍ਹ ‘ਚੋਂ ਨਿਕਲਣ ਤੋਂ ਬਾਅਦ ਜਿੱਥੇ ਉਹ ਕਾਫ਼ੀ ਦੁਖੀ ਸੀ, ਉਥੇ ਹੀ ਸੁਣਵਾਈ ਦੇ ਦੌਰਾਨ ਉਹ ਕਾਫ਼ੀ ਉਤਸ਼ਾਹਿਤ ਅਤੇ ‍ਆਤਮਵਿਸ਼ਵਾਸ ਨਾਲ ਭਰੀ ਦਿਖੀ ਸੀ। ਉਹ ਕਾਫ਼ੀ ਮੁਸਕਰਾ ਰਹੀ ਸੀ, ਹਾਲਾਂਕਿ ਇਸ ਦੌਰਾਨ ਵੀ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ ਸੀ।

ਫੂਲਕਾ ਨੇ ਕੀਤਾ ਵੱਡਾ ਖੁਲਾਸਾ, ਕਹਿੰਦਾ ‘ਸੁਖਬੀਰ ਲਈ ਮਾੜੀ ਖ਼ਬਰ, ਢੀਂਡਸਾ ਤੋਂ ਬਾਅਦ ਹੁਣ ਆਹ ਦੇਣਗੇ ਝਟਕਾ

ਕੀ ਸੀ ਮਾਮਲਾ
ਰਾਮ ਰਹੀਮ ‘ਤੇ ਲੱਗੇ ਬਲਾਤਕਾਰੀ ਦੇ ਦੋਸ਼ਾਂ ਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਦੇ ਦੌਰਾਨ ਪੰਚਕੂਲਾ ਵਿੱਚ ਹਿੰਸਾ ਭੜਕ ਗਈ ਸੀ। ਇਸ ਦੌਰਾਨ ਹਨੀਪ੍ਰੀਤ ‘ਤੇ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਇਲਜ਼ਾਮ ਲੱਗੇ ਸਨ ਅਤੇ ਉਸਨੂੰ ਜੇਲ੍ਹ ਜਾਣਾ ਪਿਆ ਸੀ। ਬਾਅਦ ਵਿੱਚ ਕੋਰਟ ਵਲੋਂ ਦੇਸ਼ਧ੍ਰੋਹ ਦਾ ਇਲਜ਼ਾਮ ਹੱਟਣ ਤੋਂ ਬਾਅਦ ਹੀ ਉਸਨੂੰ ਜ਼ਮਾਨਤ ਮਿਲੀ ਸੀ। ਦੱਸ ਦਈਏ ਕਿ ਰਾਮ ਰਹੀਮ ਅਜੇ ਵੀ ਸੁਨਾਰੀਆ ਜੇਲ੍ਹ ‘ਚ ਬੰਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button