Breaking NewsD5 specialInternationalNewsSportsTop News

ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਤੋਂ ਪਹਿਲਾਂ ਭਾਰਤ ਨੂੰ ਲੱਗਾ ਵੱਡਾ ਝਟਕਾ

ਬੈਂਗਲੁਰੂ : ਇਕ ਤੋਂ ਪੰਜ ਜੁਲਾਈ ਦੇ ਦਰਮਿਆਨ ਇੰਗਲੈਂਡ ਦੇ ਖ਼ਿਲਾਫ਼ ਐਜਬੈਸਟਨ ‘ਚ ਹੋਣ ਵਾਲੇ ਇਕਮਾਤਰ ਟੈਸਟ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਸੀਨੀਅਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦਾ ਮਹਾਂਮਾਰੀ ਟੈਸਟ ਲਈ ਕੀਤਾ ਗਿਆ ਟੈਸਟ ਪੌਜ਼ੀਟਿਵ ਆਇਆ ਹੈ ਜਿਸ ਕਾਰਨ ਉਹ ਟੀਮ ਦੇ ਨਾਲ ਇੰਗਲੈਂਡ ਨਹੀਂ ਜਾ ਸਕਣਗੇ। ਅਸ਼ਵਿਨ ਅਜੇ ਇਕਾਂਤਵਾਸ ‘ਤੇ ਹਨ ਤੇ ਪ੍ਰੋਟੋਕਾਲ ਨਾਲ ਜੁੜੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਟੀਮ ‘ਚ ਸ਼ਾਮਲ ਹੋਣਗੇ। ਭਾਰਤੀ ਟੀਮ ਦੇ ਬਾਕੀ ਖਿਡਾਰੀ 16 ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਏ ਸਨ। ਭਾਰਤੀ ਕ੍ਰਿਕੇਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਅਸ਼ਵਿਨ ਦੇ ਪੌਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ।

Moosewala ਦੇ ਕਾਤਲ ਲਿਆਂਦੇ ਜਾਣਗੇ Punjab! ਹੁਣ Punjab Police ਲਾਊ ਘੋਟਾ! | D5 Channel Punjabi

ਉਨ੍ਹਾਂ ਕਿਹਾ, ਪਰ ਸਾਨੂੰ ਉਮੀਦ ਹੈ ਕਿ ਉਹ ਇਕ ਜੁਲਾਈ ਤੋਂ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਠੀਕ ਹੋ ਜਾਣਗੇ। ਹਾਲਾਂਕਿ ਉਨ੍ਹਾਂ ਦਾ ਲੀਸੇਸਟਰਸ਼ਰ ਦੇ ਖਿਲਾਫ ਅਭਿਆਸ ਮੈਚ ਖੇਡਣਾ ਖਦਸ਼ੇ ‘ਚ ਹੈ। ਮੁੱਖ ਕੋਚ ਰਾਹੁਲ ਦ੍ਰਾਵਿੜ, ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਦੱਖਣੀ ਅਫਰੀਕਾ ਦੇ ਖ਼ਿਲਾਫ਼ ਟੀ-20 ਸੀਰੀਜ਼ ਖ਼ਤਮ ਹੋਣ ਦੇ ਬਾਅਦ ਲੰਡਨ ਪੁੱਜੇ। ਭਾਰਤੀ ਟੈਸਟ ਟੀਮ ਬਰਮਿੰਘਮ ‘ਚ ਇੰਗਲੈਂਡ ਦੇ ਖ਼ਿਲਾਫ਼ ਟੈਸਟ ਮੈਚ ਖੇਡੇਗੀ, ਜੋ ਪਿਛਲੇ ਸਾਲ ਮਹਾਂਮਾਰੀ ਕਾਰਨ ਵਿਚਾਲੇ ਰੋਕੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਮੈਚ ਹੈ। ਭਾਰਤ ਇਸ ਸੀਰੀਜ਼ ‘ਚ ਅਜੇ 2-1 ਨਾਲ ਅੱਗੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button