Breaking NewsD5 specialInternationalNewsTop News

ਇਸ ਸ਼ਖਸ ਨੇ ਸਰੀਰ ‘ਤੇ ਬਣਵਾ ਲਏ 200 ਟੈਟੂ, ਘਰਵਾਲਿਆਂ ਨੇ ਕੀਤਾ ਬੇਦਖ਼ਲ!

ਵਾਸ਼ਿੰਗਟਨ : ਅਮਰੀਕਾ ਦੇ ਫਲੋਰੀਡਾ ‘ਚ ਰਹਿਣ ਵਾਲੇ ਸੋਰੇਨ ਲੋਰੇਨਸਨ ਨੂੰ ਸੋਸ਼ਲ ਮੀਡਿਆ ‘ਤੇ ਨਿਓਨ ਡੀਮਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਸੋਰੇਨ ਦੇ ਸਰੀਰ ਤੇ ਇੰਨੇ ਜ਼ਿਆਦਾ ਟੈਟੂ ਹਨ ਕਿ ਉਹ ਕਿਸੇ ਭੂਤ ਤੋਂ ਘੱਟ ਨਹੀਂ ਲੱਗਦੇ। ਮੀਡੀਆ ਰਿਪੋਰਟ ਮੁਤਾਬਕ ਉਸ ਦੇ ਸਰੀਰ ਤੇ 200 ਟੈਟੂ ਹਨ, ਜੋ ਉਸ ਨੇ ਸਰੀਰ ਦੇ ਵੱਖ – ਵੱਖ ਹਿੱਸਿਆਂ ਤੇ ਬਣਵਾਏ ਹਨ। ਹੈਰਾਨੀ ਦੀ ਗੱਲ ਹੈ ਕਿ ਸੋਰੇਨ ਨੇ ਆਪਣਾ ਚਿਹਰਾ ਵੀ ਟੈਟੂ ਨਾਲ ਢੱਕ ਲਿਆ ਹੈ।

Khabran Da Sira : ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਦਾ ਐਕਸ਼ਨ, DGP ਨੂੰ ਦਿੱਤੇ ਆਰਡਰ, ਕਸੂਤੇ ਫਸਾਏ ਮੰਤਰੀ

ਪਰਿਵਾਰ ਨੇ ਗੱਲ ਕਰਨੀ ਕੀਤੀ ਬੰਦ
ਸੋਰੇਨ ਨੇ ਦੱਸਿਆ ਕਿ ਜਦੋਂ ਤੋਂ ਉਸ ਨੇ ਆਪਣੇ ਪੂਰੇ ਸਰੀਰ ਤੇ ਟੈਟੂ ਬਣਵਾਏ ਹਨ, ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਪਰ ਉਸ ਨੂੰ ਇਸ ਗੱਲ ਦਾ ਬਹੁਤਾ ਪਛਤਾਵਾ ਨਹੀਂ ਹੈ ਕਿਉਂਕਿ ਟੈਟੂ ਬਣਵਾਉਣਾ ਉਸ ਦਾ ਜਨੂੰਨ ਹੈ। ਉਸਨੇ ਨੇ ਇਟਰਵਿਊ ਦੌਰਾਨ ਦੱਸਿਆ ਕਿ ਜਦੋਂ ਤੋਂ ਉਸ ਨੇ ਆਪਣੇ ਚਿਹਰੇ ਤੇ ਟੈਟੂ ਬਣਵਾਇਆ ਹੈ, ਉਦੋਂ ਤੋਂ ਉਸ ਦੇ ਪਰਿਵਾਰਕ ਮੈਬਰਾਂ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਤਾ – ਪਿਤਾ ਉਸ ਨਾਲ ਕਦੇ – ਕਦੇ ਗੱਲ ਕਰਦੇ ਹਨ।

ਗਾਂਧੀ ਪਰਿਵਾਰ ’ਤੇ ਭੜਕਿਆ ਧੀਮਾਨ, ਖੋਲ੍ਹਿਆ ਮੋਰਚਾ, ਪੰਜਾਬ ਕਾਂਗਰਸ ਦੇ ਲੀਡਰ ਵੀ ਖੜਕਾਏ | D5 Channel Punjabi

ਪੁਰਾਣੀਆਂ ਫੋਟੋਆਂ ‘ਚ ਪਛਾਣਨਾ ਮੁਸ਼ਕਲ
ਸੋਰੇਨ ਨੇ ਦੱਸਿਆ ਕਿ ਉਸਨੇ ਆਪਣੀ ਮਰਹੂਮ ਪ੍ਰੇਮਿਕਾ ਨੂੰ ਸ਼ਰਧਾਂਜਲੀ ਦੇਣ ਲਈ 18 ਸਾਲ ਦੀ ਉਮਰ ਵਿੱਚ ਆਪਣੀ ਜ਼ਿੰਦਗੀ ਦਾ ਪਹਿਲਾ ਟੈਟੂ ਬਣਵਾਇਆ ਸੀ। ਇਸ ਤੋਂ ਬਾਅਦ ਉਸ ਨੂੰ ਟੈਟੂ ਬਣਵਾਉਣ ਦਾ ਅਜਿਹੀ ਆਦਤ ਲੱਗੀ ਕਿ ਉਸ ਨੇ ਚਿਹਰੇ ਤੋਂ ਲੈ ਕੇ ਅੱਖਾਂ ਦੀਆਂ ਪਰਤਾਂ ਤੱਕ ਟੈਟੂ ਬਣਵਾ ਲਏ। ਉਸ ਨੇ ਆਪਣੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ , ਜਿਸ ਚ ਉਸ ਨੂੰ ਪਛਾਣਨਾ ਬਹੁਤ ਮੁਸ਼ਕਿਲ ਜਾਂ ਲਗਭਗ ਨਾਮੁਮਕਿਨ ਹੈ । ਵੈੱਬਸਾਈਟ ਨਾਲ ਗੱਲਬਾਤ ਕਰਦੀਆਂ ਉਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ । ਉਹ ਦੂਜੀਆਂ ਦੀ ਵੀ ਪਰਵਾਹ ਕਰਦਾ ਹੈ ਅਤੇ ਆਪਣੇ ਟੈਟੂ ਨੂੰ ਵੀ ਪਿਆਰ ਕਰਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button