PunjabTop News

ਇਸ ਵਾਰ ਪੁਲਿਸ ਦਾ ਨਿਸ਼ਾਨਾ ਸਿਰਫ਼ ਅਪਰਾਧੀ ਨਹੀਂ, ਸਗੋਂ ਉਨ੍ਹਾਂ ਦੀ ਵਿਦੇਸ਼ਾਂ ‘ਚ ਲੁਕੀ ਕਾਲੀ ਕਮਾਈ ਹੈ

ਪੰਜਾਬ ‘ਚ ਗੈਂਗਸਟਰਾਂ ਵਿਰੁੱਧ ਚੱਲ ਰਹੀ ਮੁਹਿੰਮ ਹੁਣ ਇਕ ਨਵੇਂ ਅਤੇ ਨਿਰਣਾਇਕ ਮੋੜ ‘ਤੇ ਪਹੁੰਚ ਗਈ ਹੈ। ਇਸ ਵਾਰ ਪੁਲਿਸ ਦਾ ਨਿਸ਼ਾਨਾ ਸਿਰਫ਼ ਅਪਰਾਧੀ ਨਹੀਂ, ਸਗੋਂ ਉਨ੍ਹਾਂ ਦੀ ਵਿਦੇਸ਼ਾਂ ‘ਚ ਲੁਕੀ ਕਾਲੀ ਕਮਾਈ ਹੈ। ਪੰਜਾਬ ਪੁਲਿਸ ਇੰਟਰਪੋਲ ਤੋਂ ਪਹਿਲੀ ਵਾਰ ਸਿਲਵਰ ਨੋਟਿਸ ਜਾਰੀ ਕਰਵਾਉਣ ਦੀ ਪ੍ਰਕਿਰਿਆ ‘ਚ ਜੁਟੀ ਹੈ ਤਾਂ ਜੋ ਵਿਦੇਸ਼ਾਂ ‘ਚ ਮੌਜੂਦ ਗੈਂਗਸਟਰਾਂ ਦੀ ਚੱਲ-ਅਚੱਲ ਜਾਇਦਾਦ ਨੂੰ ਫ੍ਰੀਜ਼ (ਜ਼ਬਤ) ਕੀਤਾ ਜਾ ਸਕੇ।ਪੰਜਾਬ ਪੁਲਿਸ ਦੀ ਇਹ ਰਣਨੀਤੀ ਸਿਰਫ਼ ਕਾਨੂੰਨ-ਵਿਵਸਥਾ ਦੀ ਕਾਰਵਾਈ ਨਹੀਂ, ਸਗੋਂ ਇਕ ਆਰਥਿਕ ਯੁੱਧ ਹੈ। ਹੁਣ ਲੜਾਈ ਬੰਦੂਕ ਨਾਲ ਨਹੀਂ, ਬੈਂਕ ਬੈਲੇਂਸ ਨਾਲ ਲੜੀ ਜਾਵੇਗੀ ਤੇ ਇਹੀ ਬਦਲਾਅ ਗੈਂਗਸਟਰਾਂ ਲਈ ਸਭ ਤੋਂ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਇੰਟਰਪੋਲ ਦਾ ਸਿਲਵਰ ਨੋਟਿਸ ਇਕ ਨਵਾਂ ਪਰ ਬੇਹੱਦ ਅਸਰਦਾਰ ਹਥਿਆਰ ਮੰਨਿਆ ਜਾ ਰਿਹਾ ਹੈ।ਇਹ ਨੋਟਿਸ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਨਹੀਂ, ਸਗੋਂ ਉਸ ਦੀਆਂ ਸੰਪਤੀਆਂ ਦੀ ਪਛਾਣ, ਨਿਗਰਾਨੀ ਅਤੇ ਜ਼ਬਤੀ ਲਈ ਜਾਰੀ ਕੀਤਾ ਜਾਂਦਾ ਹੈ। ਇਸ ਵਿਚ ਬੈਂਕ ਖਾਤੇ, ਲਗਜ਼ਰੀ ਵਾਹਨ, ਪ੍ਰਾਪਰਟੀ ਅਤੇ ਕਾਰੋਬਾਰ ਤੱਕ ਸ਼ਾਮਲ ਹੁੰਦੇ ਹਨ। ਯਾਨੀ ਅਪਰਾਧੀ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ, ਉਸ ਦੀ ਕਮਾਈ ਸੁਰੱਖਿਅਤ ਨਹੀਂ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button