ਇਸ ਪਿੰਡ ਮਿਲੀਆਂ ਅਜੀਬ ਚੀਜ਼ਾਂ, ਦੂਰੋਂ-ਦੂਰੋਂ ਪਹੁੰਚ ਰਹੇ ਨੇ ਲੋਕ, ਵਿਦੇਸ਼ਾਂ ਤੱਕ ਖੜਕੇ ਫੋਨ
ਫ਼ਤਹਿਗੜ੍ਹ ਸਾਹਿਬ : ਸ਼ਹੀਦਾਂ ਦੀ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਇਤਿਹਾਸ ਨਾਲ ਭਰੀ ਹੋਈ ਧਰਤੀ ਹੈ। ਜਿੱਥੇ ਹਰ ਧਰਮ ਦੇ ਇਤਿਹਾਸਕ ਸਥਾਨ ਹਨ। ਜਿਸ ਤੋਂ ਨੌਜਵਾਨ ਵਰਗ ਨੂੰ ਜਾਣੂ ਕਰਵਾਉਣ ਦੀ ਲੋੜ ਹੈ। ਜ਼ਿਲ੍ਹੇ ਦਾ ਪਿੰਡ ਉੱਚਾ ਪਿੰਡ ਸੰਘੋਲ ਇੱਕ ਪ੍ਰਾਚੀਨ ਪਿੰਡ ਜੋ ਸਤਲੁਜ ਦਰਿਆ ਦੇ ਕੰਡੇ ‘ਤੇ ਵਸਿਆ ਸੀ, ਜਿਸ ਦਾ ਪੁਰਾਤਨ ਨਾਮ ਸਿੰਗਲਾ ਦੀਪ ਸੀ। ਸਾਬਕਾ ਸਰਪੰਚ ਬਹਾਦਰ ਸਿੰਘ, ਤੇਜਾ ਸਿੰਘ ਅਤੇ ਐਡੋਵਕੇਟ ਸੁਮਿਤਪਾਲ ਸਿੰਘ ਖਹਿਰਾ ਨੇ ਦੱਸਿਆ ਕਿ 1968 ਵਿਚ ਇਸ ਪਿੰਡ ਦੀ ਖੁਦਾਈ ਦੌਰਾਨ ਦੋ ਬੋਧੀ-ਮੱਠਾਂ ਮਿਲੀਆਂ ਸਨ।
🔴 LIVE 🔴ਭਾਈ ਢੱਡਰੀਆਂ ਵਾਲਿਆਂ ਨੇ ਕਿਉਂ ਦਿੱਤਾ ਜਥੇਦਾਰ ਸਾਹਿਬ ਨੂੰ ਜਵਾਬ?328 ਸਰੂਪ ਗੁੰਮ ਕਰਨ ਵਾਲਿਆਂ ‘ਤੇ ਕਾਰਵਾਈ
ਉਨ੍ਹਾਂ ਦੱਸਿਆ ਕਿ ਇਹ ਪਿੰਡ ਦਰਿਆ ਕੰਡੇ ਵਸਿਆ ਸੀ ਜਿਸ ਦਾ ਪੁਰਾਣੇ ਸਮੇਂ ‘ਚ ਨਾਮ ਸਿੰਗਲਾ ਦੀਪ ਹੁੰਦਾ ਸੀ ਅਤੇ 1985 ਵਿਚ 117 ਮੂਰਤੀਆਂ, ਪੁਰਾਣੇ ਸਿੱਕੇ, ਔਰਤਾਂ ਦੇ ਗਹਿਣੇ ਅਤੇ ਹਾਥੀ ਦੇ ਦੰਦ ਤੋਂ ਇਲਾਵਾ ਹੋਰ ਪੁਰਾਣੇ ਸਮੇਂ ਦਾ ਸਾਮਾਨ ਮਿਲਿਆ ਸੀ। ਜਿਸ ਨੂੰ ਪਿੰਡ ਵਿਚ ਮੌਜੂਦ ਮਿਊਜੀਅਮ (ਅਜਾਇਬ ਘਰ) ਵਿਚ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਤਿੰਨ ਦਰਵਾਜੇ ਹੁੰਦੇ ਸਨ ਜਿਨ੍ਹਾਂ ਵਿਚੋਂ ਇਕ ਦਰਵਾਜਾ ਚਮਕੌਰ ਸਾਹਿਬ ਕੋਲ ਖੁੱਲ੍ਹਦਾ ਸੀ, ਦੂਜਾ ਪਿੰਡ ਭੜ੍ਹੀ ਅਤੇ ਤੀਜਾ ਬੱਸੀ ਪਠਾਣਾਂ ਨੇੜੇ ਖੁੱਲ੍ਹਦਾ ਸੀ। ਉਨ੍ਹਾਂ ਦੱਸਿਆ ਕਿ ਇਹ ਪਿੰਡ ਇਸ ਅਸਥਾਨ ‘ਤੇ ਹੀ ਵਸਿਆ ਹੋਇਆ ਹੈ।
ਇਸ ਪਿੰਡ ਮਿਲੀਆਂ ਅਜੀਬ ਚੀਜ਼ਾਂ, ਦੂਰੋਂ-ਦੂਰੋਂ ਪਹੁੰਚ ਰਹੇ ਨੇ ਲੋਕ, ਵਿਦੇਸ਼ਾਂ ਤੱਕ ਖੜਕੇ ਫੋਨ
ਉਨ੍ਹਾਂ ਦੱਸਿਆ ਕਿ ਪੁਰਾਤਨ ਪੁਰਾਤੱਤਵੀ ਖੁਦਾਈਆਂ ‘ਚੋਂ ਨਿਕਲੇ ਅਵਿਸ਼ੇਸ਼ਾਂ ਬੋਧੀ -ਵਿਹਾਰ ਨਾਲ ਜਾਣੀ ਜਾਂਦੀ ਹੈ। ਇਸ ਜਗ੍ਹਾ ਦੇ ਵਿਚਕਾਰ ਇਕ ਪਲੇਟਫਾਰਮ ‘ਤੇ ਮੱਠ ਉਸਰਿਆ ਹੋਇਆ ਹੈ। ਢਾਂਚੇ ‘ਤੇ ਹੀ ਮਨ ਦਾ ਨਿਰਮਾਣ ਕੀਤਾ ਹੋਇਆ ਹੈ, ਮੱਠ ਦੇ ਹੇਠਾਂ 2 ਸਮ-ਕੇਂਦਰੀ ਚੱਕਰ-ਨੁਮਾ ਦੀਵਾਰਾਂ ਬਣੀਆਂ ਹੋਈਆਂ ਹਨ। ਸਰਹੱਦੀ ਇੱਟਾਂ ਨਾਲ ਬਣੇ ਰਸਤੇ ਦੇ ਉੱਤਰ ਵੱਲ, ਦੋ ਕਤਾਰਾਂ ਵਿੱਚ ਕੋਠੜੀਆਂ ਬਣੀਆਂ ਹੋਈਆਂ ਹਨ। ਇੱਥੇ ਸ਼ਰਧਾਲੂਆਂ ਲਈ ਮੱਠ ਦੀ ਪ੍ਰਕਰਮਾ ਕਰਨ ਵਾਸਤੇ ਦੋ ਰਸਤੇ ਬਣੇ ਹੋਏ ਹਨ।
ਆਹ ਲੋਕ ਫੈਲਾ ਰਹੇ ਨੇ ਕੋਰੋਨਾ ! ਤਰੀਕਾ ਦੇਖ ਲੋਕਾਂ ਦੇ ਉੱਡੇ ਹੋਸ਼, ਬੱਚਕੇ ਰਹੋ ਲੋਕੋ ਭੈੜੀ ਬੀਮਾਰੀ ਤੋਂ
ਅੰਦਰ ਵਾਲਾ ਰਸਤਾ ਇੱਕ ਮੀਟਰ ਚੌੜਾ ਹੈ ਅਤੇ ਇਹ ਮੱਠ ਦੀ ਇਕ ਵਾਰੀ ਨੂੰ ਲੱਗਦਾ ਹੈ। ਜਦੋਂ ਪ੍ਰਕਰਮਾ ਵਾਲੇ ਰਸਤੇ ਦਾ ਵਿਆਸ 1.5 ਮੀਟਰ ਹੈ ਬਾਹਰਲੀ ਪ੍ਰਕਰਮਾ ਵਾਲਾ ਰਸਤਾ ਕੇਵਲ ਤਿੰਨ ਪਾਸਿਆਂ ਤੋਂ ਨਜ਼ਰ ਆਉਂਦਾ ਹੈ ਅਤੇ ਦੱਖਣ ਵਾਲਾ ਪਾਸਾ ਕੋਠੜੀਆਂ ਨੇ ਚੱਕ ਲਿਆ ਹੈ। ਮਨ ਵਿਹਾਰ (ਸਤੂਪ) ਦੇ ਉੱਤਰ-ਪੱਛਮ ਵਾਲੀ ਦਿਸ਼ਾ ਵਿਚ, ਇਕ ਇੱਟਾਂ ਦੀ ਦੀਵਾਰ ਉਸਾਰੀ ਹੋਈ ਹੈ, ਤਾਂ ਕਿ ਉਸ ਸਮੇਂ ਆਉਣ ਵਾਲੇ ਹੜ੍ਹਾਂ ਤੋਂ ਇਸ ਦਾ ਬਚਾਅ ਕੀਤਾ ਜਾਵੇ, ਇੱਥੇ ਹੋਈ ਪੁਰਾਤੱਤਵੀ ਖੁਦਾਈ ‘ਚੋਂ ਮਿਲੀਆਂ ਸਮਕਾਲੀ ਵਸਤਾਂ, ਜਿਨ੍ਹਾਂ ਵਿੱਚ ਕੁਰਿੰਦ, ਕੁਸ਼ਾਨ ਅਤੇ ਉਸ ਸਮੇਂ ਦੇ ਸਿੱਕੇ ਵੀ ਮੌਜੂਦ ਹਨ।
ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਵੱਡੇ ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ, ਵਿਰੋਧੀਆਂ ਨੂੰ ਚੜ੍ਹਿਆ ਚਾਅ
ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਮਾਂ ਦੂਜੀ ਅਤੇ ਪੰਜਵੀਂ ਈਸਵੀਂ ਸਦੀ ਦੇ ਵਿਚਕਾਰ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਮਰਹੂਮ ਰਾਸ਼ਟਰਪਤੀ ਅਬਦੁੱਲ ਕਲਾਮ ਇਸ ਪਿੰਡ ‘ਚ ਆਏ ਸਨ ਅਤੇ ਉਨ੍ਹਾਂ ਕਿਹਾ ਸੀ ਕਿ ਇਸ ਪਿੰਡ ਨੂੰ ਟੂਰਿਜ਼ਮ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਫੀ ਸਮਾਂ ਬੀਤਣ ਦੇ ਬਾਅਦ ਵੀ ਪਿੰਡ ਨੂੰ ਟੂਰਿਜ਼ਮ ਵਜੋਂ ਵਿਕਸਿਤ ਨਹੀਂ ਕੀਤਾ ਗਿਆ ਅਤੇ ਜੋ ਇਸ ਪਿੰਡ ‘ਚੋਂ ਖੁਦਾਈ ਦੌਰਾਨ ਸਾਮਾਨ ਵਗੈਰਾ ਨਿਕਲਦਾ ਹੈ ਉਸ ਨੂੰ ਵੱਖ-ਵੱਖ ਸ਼ਹਿਰਾਂ ਦੇ ਅਜਾਇਬ ਘਰਾਂ ‘ਚ ਰੱਖਿਆ ਜਾਂਦਾ ਹੈ। ਜਦੋਂ ਕਿ ਉਹ ਪਿੰਡ ਦੀ ਇਮਾਨਤ ਹੈ। ਇਸ ਲਈ ਖੁਦਾਈ ਦੌਰਾਨ ਜੋ ਵੀ ਸਾਮਾਨ ਵਗੈਰਾ ਨਿਕਲਦਾ ਹੈ ਉਸ ਨੂੰ ਪਿੰਡ ‘ਚ ਹੀ ਰੱਖਿਆ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.