ਇਸ ਪਰਿਵਾਰ ਦਾ ਹਾਲ ਵੇਖ ਕੇ ਥਾਣੇਦਾਰ ਦੀਆਂ ਵੀ ਅੱਖਾਂ ਭਰੀਆਂ, ਮੰਦਬੁੱਧੀ ਭੈਣਾਂ ਨੂੰ ਭਰਾ ਨੇ ਵੇਖੋ ਕਿਵੇਂ ਸੰਭਾਲਿਆ
ਮਲੇਰਕੋਟਲਾ : ਇਹ ਤਸਵੀਰਾਂ ਸਰਕਾਰੀ ਤੰਤਰ ਦੇ ਮੂੰਹ ‘ਤੇ ਚਪੇੜ ਹਨ। ਘਰ ਅਤੇ ਪਰਿਵਾਰ ਦੇ ਹਾਲਾਤ ਬੇਹੱਦ ਤਰਸਯੋਗ ਹਨ। ਜਿਨ੍ਹਾਂ ਨੂੰ ਬਿਆਨ ਕਰਦਿਆਂ ਵੀ ਅੱਖਾਂ ‘ਚੋਂ ਅੱਥਰੂ ਵਹਿੰਦੇ ਹਨ। ਇਕ ਗ਼ਰੀਬ ਤੇ ਲਾਚਾਰ ਪਰਿਵਾਰ ਨਾ ਘਰ ਦੀ ਪੱਕੀ ਛੱਤ ਤੇ ਨਾ ਘਰ ‘ਚ ਪਖਾਨੇ। ਸ਼ਰੀਰਕ ਤੇ ਮਾਨਸਿਕ ਤੌਰ ‘ਤੇ ਬਿਮਾਰ ਇਹਨਾਂ ਦੋ ਸਕੀਆਂ ਭੈਣਾਂ ਦਾ ਇਕਲੌਤਾ ਭਰਾ ਹੀ ਇਹਨਾਂ ਦੀ ਸੇਵਾ ਕਰ ਰਿਹਾ ਹੈ।
ਇਸ ਪਰਿਵਾਰ ਦਾ ਹਾਲ ਵੇਖ ਕੇ ਥਾਣੇਦਾਰ ਦੀਆਂ ਵੀ ਅੱਖਾਂ ਭਰੀਆਂ, ਮੰਦਬੁੱਧੀ ਭੈਣਾਂ ਨੂੰ ਭਰਾ ਨੇ ਵੇਖੋ ਕਿਵੇਂ ਸੰਭਾਲਿਆ
ਮਲੇਰਕੋਟਲਾ ਦੇ ਪਿੰਡ ਖ਼ੁਰਦ ‘ਚ ਇਸ ਪਰਿਵਾਰ ਲਈ ਫਰਿਸ਼ਤਾ ਬਣ ਕੇ ਪਹੁੰਚੇ ਐੱਸਐੱਚਓ ਦੀਪਇੰਦਰ ਸਿੰਘ ਜੇਜੀ ਅਤੇ ਪੁਲਿਸ ਦਾ ਇਕ ਉਹ ਚਿਹਰਾ ਜਿਸ ਨੂੰ ਲੋਕ ਬੁਰਾ ਮੰਨਦੇ ਹਨ ਤੇ ਦੂਜਾ ਚਿਹਰਾ ਜੋ ਇਸ ਐੱਸਐਚਓ ਨੇ ਮਿਸਾਲ ਪੇਸ਼ ਕੀਤੀ ਹੈ। ਇਸ ਪਰਿਵਾਰ ਦੀ ਬਾਂਹ ਫੜੀ ਤੇ ਆਪਣੇ ਜਾਣਕਾਰਾਂ ਦੀ ਮਦਦ ਨਾਲ 21 ਹਜ਼ਾਰ ਰੁਪਏ ਘਰ ਦੇ ਪਖਾਨੇ ਬਣਾਉਣ ਲਈ ਦਿੱਤੇ ਹਨ।
Breaking-Parkash Singh Badal ਦਾ ਵੱਡਾ ਫੈਸਲਾ ਛੱਡੀ ਸਿਆਸਤ!,ਚੋਣਾਂ ਨਾ ਲੜਨ ਦਾ ਐਲਾਨ!
ਓਧਰ ਦੋਵੇਂ ਸਕੀਆਂ ਭੈਣਾਂ ਨੇ ਚੋਂਦੀ ਛੱਤ ਥੱਲੇ ਬਿਤਾਈ ਰਾਤ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦਿਆਂ ਮਦਦ ਕਰਨ ਲਈ ਸ਼ੁਕਰੀਆ ਅਦਾ ਕੀਤਾ। ਇਹਨਾਂ ਦੋਵਾਂ ਭੈਣਾਂ ਦਾ ਭਰਾ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਕਦੇ ਦਿਹਾੜੀ ਲੱਗੀ ਤੇ ਕਦੇ ਨਾ ਲੱਗੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਘਰ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਹੋਰ ਵੀ ਸਮਾਜ ਸੇਵੀ ਇਹਨਾਂ ਨੂੰ ਸਹਿਯੋਗ ਦੇਣ ਤਾਂ ਜੋ ਜ਼ਿੰਦਗੀ ਦੇ ਬਾਕੀ ਸਾਹ ਸੁਖ ਨਾਲ ਬਤੀਤ ਕਰ ਸਕਣ।
ਫਰੀ ‘ਚ ਵੰਡਿਆ ਚਿਕਨ, ਜਵਾਕਾਂ ਨਾਲ ਜਨਾਨੀਆਂ ਵੀ ਲਾਇਨ ‘ਚ ਲੱਗੀਆਂ | Free Chicken
ਐਸ਼ੋ ਆਰਾਮ ਤੇ ਚੰਗਾ ਖਾ ਪੀ ਕੇ ਬੁੱਕਣ ਵਾਲੇ ਇਹਨਾਂ ਪਰਿਵਾਰ ਨੂੰ ਵੇਖਣ। ਜੋ ਸਾਰੀ ਜ਼ਿੰਦਗੀ ਗੁਰਬਤ ‘ਚ ਬਿਤਾ ਦਿੰਦੇ ਹਨ ਨਾ ਕਿਸੇ ਨਾਲ ਗਿਲਾ ਨਾ ਸ਼ਿਕਵਾ। ਰੱਬ ਦੇ ਭਾਣੇ ‘ਚ ਉਮਰਾਂ ਬੀਤ ਜਾਂਦੀਆਂ ਹਨ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਪਰਿਵਾਰਾਂ ਦੀ ਸਾਰ ਲੈਣ। ਉਮੀਦ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਇਸ ਪਰਿਵਾਰ ਦੀ ਬਾਂਹ ਫੜਨਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.