NewsBreaking NewsD5 specialPoliticsPunjab

ਇਸ ਕਾਂਗਰਸੀ MLA ਨੂੰ ਨਹੀਂ ਕਿਸੇ ਦਾ ਡਰ ? ਸੀਨੀਅਰ ਅਧਿਕਾਰੀ ਨੂੰ ਦਿੱਤੀ ਸਿੱਧੀ ਧਮਕੀ (ਵੀਡੀਓ)

ਪੰਜਾਬ ‘ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਵਿਧਾਇਕ ਪੂਰੀ ਚਰਚਾ ਹਨ। ਤੁਸੀਂ ਸੋਚ ਰਹੇ ਹੋਵੋਗੇ ਕਿ ਚਰਚਾ ‘ਚ ਕਿਵੇਂ ਵੋਟਿੰਗ ਬੂਥਾਂ ਤੇ ਕੀਤੀ ਗਈ ਗੁੰਡਾਗਰਦੀ ਹੋਵੇ। ਭਾਵੇਂ ਵਿਧਾਇਕਾਂ ਦੀਆਂ ਵਾਇਰਲ ਹੋ ਰਹੀਆਂ, ਧਮਕੀ ਭਰੀਆਂ ਫੋਨ ਰਿਕਾਡਿੰਗਾਂ ਜਾਂ ਫੇਰ ਨਜ਼ਾਇਜ਼ ਹੋ ਰਹੀ ਮਾਈਨਿੰਗ ਹੋਵੇ। ਹੁਣ ਇਕ ਹੋਰ ਕਾਂਗਰਸੀ ਦੀ ਇਕ ਫੋਨ ਆਡੀਓਜ਼ ਸੋਸ਼ਲ ਮੀਡੀਆਂ ਤੇ ਖੂਬ ਵਾਇਰਲ ਹੋ ਰਹੀ ਹੈ। ਜੋ ਆਪਣੇ ਆਪ ਨੂੰ ਘਨੌਰ ਹਲਕੇ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੱਸ ਰਿਹਾ ਹੈ।

Read Also ਸੁਖਬੀਰ ਬਾਦਲ ਦੀ ਕਾਂਗਰਸੀਆਂ ਨੂੰ LIVE ਧਮਕੀ ? ਪੰਜਾਬੀਆਂ ਨੂੰ ਦਿੱਤੀ ਵੱਡੀ ਸਲਾਹ (ਵੀਡੀਓ)

ਜਿਸ ਦੇ ਵਿਚ ਉਹ ਘਨੌਰ ਹਲਕੇ ਵਿਚ ਫੈਕਟਰੀਆਂ ਵਿਚੋਂ ਕਿਸੇ ਇਕ ਫੈਕਟਰੀ ਦੇ ਸੀਨੀਅਰ ਅਧਿਕਾਰੀ ਨੂੰ ਪੰਜ ਮਿੰਟ ‘ਚ ਪੁਲਿਸ ਕੋਲੋ ਚਕਾਉਣ ਦੀ ਧਮਕੀ ਦੇ ਰਿਹਾ। ਇਸ ਆਡੀਓ ਦੇ ਜੜ੍ਹ ਤੱਕ ਜਾਣ ਲਈ ਡੀ5 ਚੈਨਲ ਪੰਜਾਬੀ ਦੀ ਟੀਮ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਰਾਬਤਾ ਕਾਇਮ ਕੀਤਾ ਤੇ ਉਨ੍ਹਾਂ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਕੀ ਕਹਿਣਾ ਜਰਾ ਉਹ ਵੀ ਸੁਣ ਲਵੋ।

ਜ਼ਿਕਰਯੋਗ ਹੈ ਕਿ ਮਦਨ ਲਾਲ ਜਲਾਲਪੁਰ 2017 ਦੀਆਂ ਚੋਣਾਂ ਵਿਚ ਪੰਜਾਬ ਵਿਚ ਸਭ ਤੋਂ ਵੱਧ ਵੋਟਾਂ ਜਿੱਤਣ ਵਾਲੇ ਵਿਧਾਇਕਾਂ ਦੀ ਸੂਚੀ ਵਿਚ ਤੀਜੇ ਨੰਬਰ ਤੇ ਸਨ ਪਰ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਤੇ ਨਾਜਾਇਜ਼ ਮਾਈਨਿੰਗ ਚੱਲ ਰਹੇ ਜੂਏ ਦੇ ਅੱਡੇ, ਸਰਪੰਚੀ ਦੀਆਂ ਚੋਣਾਂ ਵਿਚ ਕੀਤੀ ਗਈ ਧੱਕੇਸ਼ਾਹੀ ਦੇ ਵੀ ਦੋਸ਼ ਲੱਗ ਚੁੱਕੇ ਹਨ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇਕ ਆਡੀਓ ਵਾਇਰਲ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button