ਇਵਾਂਕਾ ਦੀ ਮੁਸਕਾਨ ਨੇ ਮੋਹ ਲਿਆ ਭਾਰਤੀਆਂ ਦਾ ਦਿਲ,ਹਰ ਪਾਸੇ ਹੋ ਰਹੇ ਨੇ ਸਾਦਗੀ ਦੇ ਚਰਚੇ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ ਭਾਰਤ ਦੌਰੇ ‘ਤੇ ਹੈ। ਦੇਸ਼ ਦੀ ਧਰਤੀ ‘ਤੇ ਕਦਮ ਰੱਖਦਿਆਂ ਹੀ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਹੋਇਆ। ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਹਰ ਜਗ੍ਹਾ ਟਰੰਪ ਪਰਿਵਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪਹਿਲਾਂ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਅਤੇ ਫਿਰ ਆਗਰਾ ‘ਚ ਤਾਜ ਮਹਿਲ ਦੇਖਣ ਪਹੁੰਚਿਆ ਟਰੰਪ ਪਰਿਵਾਰ ਬੇਹੱਦ ਉਤਸ਼ਾਹਿਤ ਦਿਖਾਈ ਦਿੱਤਾ। ਇਸ ਦੌਰਾਨ ਜੋ ਸਭ ਤੋਂ ਜ਼ਿਆਦਾ ਛਾਈ ਰਹੀ ਉਹ ਹੈ ਰਾਸ਼ਟਰਪਤੀ ਦੀ ਧੀ ਇਵਾਂਕਾ ਟਰੰਪ।
🔴 Live | ਵੱਡੇ ਬਾਦਲ ਨੇ ਦਿੱਤੀ ਥਾਪੀ, ਸੁਖਬੀਰ ਸਿਆਂ ਹੁਣ ਗੱਪ ਨਾ ਮਾਰੀਂ | Akali Dal Rally | Firozpur
ਟਰੰਪ ਸਰਕਾਰ ‘ਚ ਵੱਡਾ ਅਹੁਦਾ ਰੱਖਣ ਤੋਂ ਬਾਅਦ ਵੀ ਇਵਾਂਕਾ ਦੀ ਸਾਦਗੀ ਦੇਖ ਸਭ ਹੈਰਾਨ ਰਹਿ ਗਏ। ਉਨ੍ਹਾਂ ਦੀ ਮੁਸਕਾਨ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਛਾਪ ਛੱਡ ਗਈ। ਦਰਅਸਲ ਗੁਜਰਾਤ ਦੇ ਮੋਟੇਰਾ ਸਟੇਡੀਅਮ ‘ਚ ਜਦੋਂ ਟਰੰਪ ਲੱਖਾਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ ਤਾਂ ਇਸ ਦੌਰਾਨ ਇਵਾਂਕਾ ਬੜੀ ਹੀ ਸਾਦਗੀ ਦੇ ਨਾਲ ਸਥਾਨਕ ਲੋਕਾਂ ਦੇ ਨਾਲ ਆ ਕੇ ਬੈਠ ਗਈ। ਆਪਣੇ ਨਾਲ ਉਨ੍ਹਾਂ ਨੂੰ ਦੇਖ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਦੇ ਨਾਲ ਸੈਲਫੀ ਲੈਣ ਵੀ ਲੋਕਾਂ ਦੀ ਭੀੜ ਲੱਗ ਗਈ।
LIVE | ਅੱਜ ਵਿਧਾਨ ਸਭਾ ‘ਚ ਟੱਕਰੇ ਭਗਵੰਤ ਮਾਨ ਤੇ ਖਹਿਰਾ | ਫੇਰ ਵੇਖੋ ਕੀ ਹੋਇਆ | Bhagwant Mann | Sukhpal Khaira
ਇੰਨਾ ਹੀ ਨਹੀਂ ਤਾਜਮਹਿਲ ਦੀ ਖੂਬਸੂਰਤੀ ਨੇ ਵੀ ਇਵਾਂਕਾ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਅਤੇ ਉਹ ਇਸਨੂੰ ਦੇਖਦੀ ਹੀ ਰਹਿ ਗਈ। ਇਸ ਦੌਰਾਨ ਉਹ ਆਪਣੇ ਪਤੀ ਦੇ ਨਾਲ ਸਮਾਰਕ ਦੀਆਂ ਅਲੱਗ ਅਲੱਗ ਥਾਵਾਂ ਤੇ ਫੋਟੋਆਂ ਖਿਚਵਾਉਣ ਵਿੱਚ ਵਿਅਸਤ ਰਹੀ। ਉਨ੍ਹਾਂ ਨੇ ਆਪਣੀ ਟੀਮ ਦੇ ਅਧਿਕਾਰੀਆਂ ਨਾਲ ਵੀ ਡਾਇਨਾ ਬੈਂਚ ‘ਤੇ ਫੋਟੋ ਖਿੱਚਵਾਈ। ਦੱਸ ਦਈਏ ਕਿ ਇਵਾਂਕਾ ਟਰੰਪ ਦਾ ਇਹ ਭਾਰਤ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਸਾਲ 2018 ‘ਚ ਹੈਦਰਾਬਾਦ ‘ਚ ਆਯੋਜਿਤ ਸਮਿੱਟ ‘ਚ ਹਿੱਸਾ ਲੈਣ ਭਾਰਤ ਆਏ ਸਨ। ਉਨ੍ਹਾਂ ਦਾ ਇਹ ਦੌਰਾ ਬੇਹੱਦ ਛੋਟਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.