PunjabTop News

ਇਲੈਕਟ੍ਰਿਕ ਵਾਹਨ ਕੰਪਨੀ ’ਤੇ ਪੰਜਾਬ ’ਚ ਬਿਨਾਂ ਟ੍ਰੇਡ ਸਰਟੀਫਿਕੇਟ ਵਿਕਰੀ ਦਾ ਦੋਸ਼, ਸੀ. ਐੱਮ. ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ

ਲੁਧਿਆਣਾ (ਕੈਮਰਾਮੈਨ, ਸੁਖਵਿੰਦਰ ਕੌਰ) :- ਰਾਸ਼ਟਰੀ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾ. ਕਮਲ ਸੋਈ ਨੇ ਇਲੈਕਟ੍ਰਿਕ ਵਾਹਨ ਕੰਪਨੀ ’ਤੇ ਪੰਜਾਬ ’ਚ ਬਿਨਾਂ ਟ੍ਰੇਡ ਸਰਟੀਫਿਕੇਟ ਵਿਕਰੀ ਦੇ ਦੋਸ਼ ਲਾਉਂਦੇ ਹੋਏ ਸੀ. ਐੱਮ. ਭਗਵੰਤ ਸਿੰਘ ਮਾਨ ਨੂੰ ਸ਼ਿਕਾਇਤ ਭੇਜ ਕੇ ਜਾਂਚ ਦੀ ਮੰਗ ਕੀਤੀ ਹੈ। ਸੋਈ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਆਫਿਸ ਵੱਲੋਂ ਇਸ ਦੀ ਜਾਂਚ ਟ੍ਰਾਂਸਪੋਰਟ ਵਿਭਾਗ ਦੇ ਐਡਮਿਨ ਸੈਕਟਰੀ ਨੂੰ ਮਾਰਕ ਕੀਤੀ ਹੈ।ਸੋਈ ਨੇ ਕਿਹਾ ਕਿ ਉਕਤ ਕੰਪਨੀ ਸੂਬੇ ’ਚ ਨਾਜਾਇਜ਼ ਤੌਰ ’ਤੇ ਸਟੋਰ-ਕਮ ਸਰਵਿਸ ਸੈਂਟਰ ਚਲਾ ਰਹੀ ਹੈ, ਜਦੋਂਕਿ ਸੈਂਟਰਲ ਮੋਟਰ ਵ੍ਹੀਕਲ ਰੂਲਸ ਮੁਤਾਬਕ ਡੀਲਰਸ਼ਿਪ, ਸਟੋਰ, ਸਰਵਿਸ ਸੈਂਟਰ ਚਲਾਉਣ ਲਈ ਟ੍ਰਾਂਸਪੋਰਟ ਵਿਭਾਗ ਤੋਂ ਟ੍ਰੇਡ ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਵਾਹਨਾਂ ਦਾ ਨਿਰਮਾਣ, ਵਿਕਰੀ, ਆਯਾਤ ਜਾਂ ਵੰਡ ਵੀ ਬਿਨਾਂ ਟ੍ਰੇਡ ਸਰਟੀਫਿਕੇਟ ਦੇ ਨਹੀਂ ਹੋ ਸਕਦੀ। ਟ੍ਰੇਡ ਸਰਟੀਫਿਕੇਟ ਚੁਣੀਆਂ ਹੋਈਆਂ ਲੋਕੇਸ਼ਨਾਂ ਲਈ ਹੀ ਜਾਰੀ ਹੁੰਦਾ ਹੈ ਅਤੇ ਇਸ ਨੂੰ ਹੋਰਨਾਂ ਲੋਕੇਸ਼ਨਾਂ ’ਤੇ ਨਹੀਂ ਵਰਤਿਆ ਜਾ ਸਕਦਾ।ਸ਼ਿਕਾਇਤਾਂ ਤੋਂ ਬਾਅਦ ਰਾਜਸਥਾਨ ’ਚ ਉਕਤ ਕੰਪਨੀ ’ਤੇ ਜੁਰਮਾਨਾ ਵੀ ਲਗਾਇਆ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਇਸ ਸਾਰੇ ਮਾਮਲੇ ਦੀ ਜਾਂਚ ਕਰ ਕੇ ਕੰਪਨੀ ਦੇ ਲਾਗਿਨ ਆਈ. ਡੀ. ਬੰਦ ਕਰਨ ਦੀ ਮੰਗ ਕੀਤੀ ਹੈ।

ਕੈਮਰਾਮੈਨ: ਸੁਖਵਿੰਦਰ ਕੌਰ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button