ਇਨ੍ਹਾਂ ਦਾ ਚਲਾਨ ਕੌਣ ਕੱਟੂਗਾ ? ਇਸ ਪੁਲਿਸ ਵਾਲੇ ‘ਤੇ ਕੋਈ ਕਾਨੂੰਨ ਨੀਂ ਲਾਗੂ ਹੁੰਦਾ (ਵੀਡੀਓ)
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਕਾਨੂੰਨਾਂ ਦੀ ਕਿੰਨੀ ਕੁ ਰਾਖੀ ਕਰਦੀ ਹੈ ਇਸ ਦੀ ਤਾਜ਼ਾ ਉਦਾਹਰਨ ਅੱਜ ਵੇਖਣ ਨੂੰ ਮਿਲੀ। ਦਰਅਸਲ ਮੁੱਖ ਮੰਤਰੀ ਦੇ ਨਿਵਾਸ ਅੱਗੇ ਕਲਰਕ ਉਮੀਦਵਾਰਾਂ ਨੇ ਆਪਣੀ ਨੌਕਰੀ ਨੂੰ ਲੈ ਕੇ ਧਰਨਾ ਦੇਣਾ ਸੀ। ਇਸ ਧਰਨੇ ਨੂੰ ਰੋਕਣ ਲਈ ਸੈਕਟਰ ਥਾਣਾ ਤਿੰਨ ਦੇ ਪੁਲਿਸ ਇੰਸਪੈਕਟਰ ਨੀਰਜ ਸਰਨਾ ਦੀ ਡਿਊਟੀ ਲੱਗੀ ਸੀ ਪਰ ਧਰਨੇ ਦਾ ਪ੍ਰੋਗਰਾਮ ਦਾ ਮੁਅੱਤਲ ਹੋ ਗਿਆ। ਜਿਸ ਤੋਂ ਬਾਅਦ ਇੰਸਪੈਕਟਰ ਸਾਬ੍ਹ ਪਬਲਿਕ ਪਲੇਸ ਤੇ ਸਿਗਰਟ ਦੇ ਕਸ਼ ਲਗਾ ਰਹੇ ਹਨ।
Read Also ਜੇਲ੍ਹ ‘ਚ ਕੈਦੀ ਨੇ ਕਰਤਾ ਵੱਡਾ ਕਾਂਡ, ਪੁਲਿਸ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ
ਜਿਸ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਹੋ ਗਈਆਂ ਤਸਵੀਰਾਂ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਰਸੀ ‘ਤੇ ਬੈਠਾ ਮੁਲਾਜ਼ਮ ਮੋਬਾਇਲ ‘ਤੇ ਗੱਲ ਕਰ ਰਿਹਾ ਹੈ ਤੇ ਨਾਲ ਹੀ ਉਸ ਦੇ ਸਿਗਰਟ ਦੇ ਕਸ਼ ਲਗਾ ਰਿਹਾ ਹੈ। ਜਿਸਦੇ ਨਾਲ ਕੁੱਝ ਹੋਰ ਪੁਲਿਸ ਮੁਲਾਜ਼ਮ ਵੀ ਦਿਖਾਈ ਦੇ ਰਹੇ ਹਨ। ਦੱਸ ਦਈਏ ਸਿਟੀ ਬਿਊਟੀਫੁੱਲ ਚੰਡੀਗੜ੍ਹ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਕਾਨੂੰਨ ਬਣਿਆ ਹੋਇਆ ਹੈ ਕਿ ਪਬਲਿਕ ਥਾਂ ‘ਤੇ ਸਿਗਰਟ ਬੀੜੀ ਤੇ ਗੁਟਕਾ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਪਰ ਪੁਲਿਸ ਮੁਲਾਜ਼ਮ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੱਡਾ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਮੁਲਾਜ਼ਮ ‘ਤੇ ਕੀ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.