Breaking NewsD5 specialInternationalNewsSportsTop News

ਇਟਲੀ ‘ਚ ਇੱਕ ਹੋਰ ਪੰਜਾਬੀ ਨੇ ਚਮਕਾਇਆ ਨਾਮ 

ਰੋਮ : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਹਲਵਾਂ ਤੋਂ ਇਟਲੀ ਆ ਕੇ ਵਸੇ ਡਾ: ਸਤਵਿੰਦਰ ਸਿੰਘ ਅਤੇ ਮਾਤਾ ਕਮਲਜੀਤ ਕੌਰ ਦੇ ਲਾਡਲੇ ਬੇਟੇ ਮਨਿੰਦਰਪਾਲ ਸਿੰਘ ਨੇ ਇਟਲੀ ਦੇ ਸ਼ਹਿਰ ਪੈਰੂਜਾ ਵਿਖੇ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਟਲੀ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਟਲੀ ਦੀ ਆਈ.ਸੀ.ਐਨ. ਵੱਲੋਂ ਕਰਵਾਏ ਜਾਂਦੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਇਟਲੀ ਭਰ ਤੋਂ ਵੱਖ ਵੱਖ ਤਰ੍ਹਾਂ ਦੀਆਂ ਕੈਟਾਗਰੀਆਂ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ ਅਤੇ ਇਸ ਪ੍ਰਤੀਯੋਗਤਾ ਵਿੱਚ ਮਨਿੰਦਰਪਾਲ ਸਿੰਘ ਵੱਲੋਂ ਪਹਿਲੀ ਵਾਰ ਹੀ ਦੂਜਾ ਨੰਬਰ ਹਾਸਲ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਗਿਆ।

ਬਿਜਲੀ ਦੇ 300 ਯੂਨਿਟ ਮੁਆਫ਼? Power Minister Harbhajan Singh ਦਾ ਅਇਆ ਬਿਆਨ | D5 Channel Punjabi

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮੁਕਾਮ ‘ਤੇ ਪਹੁੰਚਣ ਲਈ ਉਹ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਬਾਡੀ ਬਿਲਡਿੰਗ ਦੇ ਗੁਰ ਸਿਖਾਉਣ ਵਾਲੇ ਗੁਰੂ ਦਾ ਬਹੁਤ ਧੰਨਵਾਦੀ ਹੈ, ਜਿਨ੍ਹਾਂ ਦੀ ਸਿੱਖਿਆ ਕਰਕੇ ਅੱਜ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਮੋਹਰੀ ਰਿਹਾ ਹਾਂ। ਮਨਿੰਦਰਪਾਲ ਸਿੰਘ ਬ੍ਰੇਸ਼ੀਆ ਦੇ ਸ਼ਹਿਰ ਲੋਨਾਤੋ ਦੇਲ ਗਾਰਦਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਉਸ ਦੀ ਇਸ ਜਿੱਤ ‘ਤੇ ਇਟਲੀ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button