Breaking NewsD5 specialNewsPoliticsPunjab

ਇਕ ਹੋਰ ਥਾਣੇਦਾਰ ਦੀ ਕਾਂਗਰਸੀ ਨਾਲ ਤੂੰ-ਤੂੰ ਮੈਂ-ਮੈਂ (ਵੀਡੀਓ)

ਸੋਸ਼ਲ ਮੀਡੀਆ ਤੇ ਲਗਾਤਰ ਵਾਇਰਲ ਹੋ ਰਹੀ ਹੈ ਆਡੀਓ ਇਕ ਏਐਸਆਈ ਤੇ ਕਾਂਗਰਸੀ ਹਲਕਾ ਇੰਚਾਰਜ਼ ਦੀ ਹੈ। ਜਿਸ ਵਿਚ ਦੋਨੋਂ ਇਕ ਦੂਜੇ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਨੇ। ਆਡੀਓ ‘ਚ ਗੱਲ ਕਰ ਰਹੀ ਇਹ ਮਹਿਲਾ ਹਲਕਾ ਨਿਹਾਲ ਸਿੰਘ ਵਾਲਾ ਦੀ ਕਾਂਗਰਸੀ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਏ ਤੇ ਦੂਜੇ ਪਾਸੇ ਜਵਾਬ ਦੇ ਰਿਹਾ ਵਿਅਕਤੀ ਦੀਨਾ ਚੌਂਕੀ ਦਾ ਇੰਚਾਰਜ਼ ਏਐੱਸਆਈ ਕੁਲਵੰਤ ਸਿੰਘ ਹੈ। ਆਡੀਓ ਚ ਕਾਂਗਰਸੀ ਇੰਚਾਰਜ ਵਲੋਂ ਏਐੱਸਆਈ ਨੂੰ ਦਬਕਾਇਆ ਧਮਕਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਏਐੱਸਆਈ ਵਲੋਂ ਵੀ ਲਗਾਤਾਰ ਜਵਾਬ ਦਿੱਤੇ ਜਾ ਰਹੇ ਹਨ।

Read Also ਥਾਣੇਦਾਰਨੀ ਤੇ MLA ਵਿਚਾਲੇ ਫੇਰ ਖੜਕੀ (ਵੀਡੀਓ)

ਆਡੀਓ ਤਾਂ ਤੁਸੀਂ ਸੁਣ ਹੀ ਲਈ ਤੁਸੀਂ ਸੁਣ ਹੀ ਲਿਆ ਕਿ ਦੋਵੇਂ ਇਕ ਦੂਜੇ ਨਾਲ ਕਿਵੇਂ ਬਹਿਸ ਕਰ ਰਹੇ ਸਨ ਪਰ ਜਿਵੇਂ ਹੀ ਇਹ ਆਡੀਓ ਵਾਇਰਲ ਹੋਈ ਤਾਂ ਏਐੱਸਆਈ ਕੁਲਵੰਤ ਵਲੋਂ ਇਸ ਬਾਰੇ ਮੁਆਫੀ ਵੀ ਮੰਗੀ ਗਈ। ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਆਡੀਓ ਵਾਇਰਲ ਹੋ ਚੁੱਕੀਆਂ ਨੇ। ਇਸ ਤੋਂ ਪਹਿਲਾਂ ਫਾਜ਼ਿਲਕਾ ਤੋਂ ਵਿਧਾਇਕ ਘੁਬਾਇਆ ਦੀ ਵੀ ਇਕ ਚੌਂਕੀ ਇਚਾਰਜ਼ ਨਾਲ ਬਹਿਸ ਹੋਈ ਸੀ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button