ਆ ਗਏ ਕਾਲੇ ਕੱਛਿਆਂ ਵਾਲੇ, ਹੋ ਗਏ ਕੁੱਤੇ ਫੇਲ੍ਹ
ਸੀਸੀਟੀਵੀ ‘ਚ ਕੈਦ ਇਹ ਤਸਵੀਰਾਂ ਮੋਰਿੰਡਾ ਦੀਆਂ ਕਹੀਆਂ ਜਾ ਰਹੀਆਂ ਹਨ। ਰਾਤ ਦੇ ਸਮੇਂ ਚ ਕੈਮਰੇ ਦੀ ਅੱਖ ਨੇ ਜੋ ਕੁੱਝ ਕੈਦ ਕੀਤਾ ਉਸ ਨੂੰ ਦੇਖ ਕੇ ਇਲਾਕੇ ‘ਚ ਰਹਿੰਦੇ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ। ਧਿਆਨ ਨਾਲ ਦੇਖੋ ਇਹ ਤਸਵੀਰਾਂ, ਰਾਤ ਦੇ ਸਮੇਂ ‘ਚ ਨਾ ਕੋਈ ਆ ਰਿਹਾ ਤੇ ਨਾ ਹੀ ਕੋਈ ਜਾ ਰਿਹਾ ਪਰ ਕੁੱਝ ਹੀ ਪਲਾਂ ਬਾਅਦ ਸਾਹਮਣੇ ਤੋਂ ਇਕ ਬੰਦਾ ਫੂਕ-ਫੂਕ ਕੇ ਪੈਰ ਧਰਦਾ ਇੱਧਰ ਵੱਲ ਨੂੰ ਆਉਦਾ ਦਿਖਾਈ ਦੇ ਰਿਹਾ, ਪਰ ਇਕ ਦਮ ਵਾਪਸ ਵੀ ਮੁੜ ਜਾਂਦਾ। ਕੁੱਝ ਹੀ ਸਮੇਂ ਬਾਅਦ ਇਕ ਬੰਦਾ ਦੁਬਾਰਾ ਫੇਰ ਆ ਜਾਂਦਾ ਪਹਿਲਾਂ ਤਾਂ ਇੱਧਰ ਉੱਧਰ ਨੂੰ ਦੇਖਦਾ ਤੇ ਦੂਜਾ ਬੰਦੇ ਨੂੰ ਆਉਣ ਦਾ ਇਸ਼ਾਰਾ ਦੇ ਦਿੰਦਾ। ਇਸ਼ਾਰਾ ਕਰਨ ਦੀ ਦੇਰ ਸੀ ਸਾਹਮਣੇ ਤੋਂ ਹੱਥ ਚ ਡੰਡਾ ਲੈ ਕੇ ਇਕ ਹੋਰ ਵਿਅਕਤੀ ਆ ਜਾਂਦਾ ਹੈ।
Read Also ਕੁੱਤਾ ਰੱਖਣ ਤੋਂ ਪਹਿਲਾਂ ਵੀਡੀਓ ‘ਚ ਵੇਖੋ ਮਾਸੂਮ ਬੱਚੀ ਦਾ ਹਾਲ
ਦੋਨੋਂ ਇਕੱਠੇ ਹੋ ਕੇ ਘਰ ਦੇ ਦਰਵਾਜੇ ਦੇ ਅੰਦਰ ਵੱਲ ਝਾਤੀ ਮਾਰਦੇ ਨੇ। ਇਨ੍ਹਾਂ ਦੇ ਇਰਾਦੇ ਤਾਂ ਤੁਸੀਂ ਸਮਝ ਹੀ ਗਏ ਹੋਣੇ ਇਹ ਲੋਕ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਦਿਖਾਈ ਦੇ ਰਹੇ ਹਨ ਪਰ ਹੱਦ ਤਾਂ ਉਸ ਸਮੇਂ ਹੁੰਦੀ ਹੈ। ਜਦੋਂ ਹੋਰ ਦੋ ਵਿਅਕਤੀ ਹੱਥ ਚ ਹਥਿਆਰ ਲੈ ਕੇ ਆਉਦੇ ਹਨ ਤੇ ਕੁੱਝ ਸਹਾਲ ਮਸ਼ਵਰਾ ਕਰ ਕੇ ਪਿੱਛੇ ਨੂੰ ਹੀ ਮੁੜ ਜਾਂਦੇ ਹਨ। ਬਚਾਅ ਰਹਿ ਜਾਂਦਾ ਕਿ ਇਹ ਲੋਕ ਕਿਸੇ ਵੀ ਵਾਰਦਾਤ ਨੂੰ ਅੰਜ਼ਾਮ ਨਹੀਂ ਦਿੰਦੇ ਪਰ ਇਹ ਵਿਅਕਤੀ ਹੈ ਕੌਣ ਫਿਲਹਾਲ ਇਸ ਬਾਰੇ ਤਾਂ ਪਤਾਂ ਨੀਂ ਪਰ ਇਨ੍ਹਾਂ ਦੇ ਇਰਾਦੇ ਇਨ੍ਹਾਂ ਦੀਆਂ ਹਰਕਤਾਂ ਤੋਂ ਸਾਫ ਦਿਖਾਈ ਦਿੰਦੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਕਾਫੀ ਵਾਇਰਲ ਹੋਈ ਹੈ ਪਰ ਇਨ੍ਹਾਂ ਨੂੰ ਫੜਿਆ ਗਿਆ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਈ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.