ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ
ਚੰਡੀਗੜ੍ਹ : ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਏ ਵੇਨੂ ਪਰਸਾਦ ਨਾਲ ਪੰਜਾਬ ਭਵਨ ਵਿਖੇ ਹੋਈ ਜਿਸ ਵਿੱਚ ਪੰਜਾਬ ਵਿੱਚ ਮੂੰਗੀ ਦੀ ਖਰੀਦ ਸਬੰਧੀ ਮੁਸ਼ਕਿਲਾਂ ਹੱਲ ਕਰਨ ਲਈ ਵਿਚਾਰ ਕੀਤਾ ਗਿਆ ਆੜ੍ਹਤੀਆਂਐਸੋਸੀਏਸ਼ਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਵਿਚ ਆੜ੍ਹਤੀ ਕਿਸਾਨ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਮੂੰਗੀ ਦੀ ਖਰੀਦ ਸਮੇਤ ਬਾਕੀ ਸਭ ਫ਼ਸਲਾਂ ਜੋ ਵੀ ਕੇਂਦਰ ਸਰਕਾਰ ਖਰੀਦਣਾ ਚਾਹੁੰਦੀ ਹੈ।
ਉਸ ਵਿੱਚ ਆੜ੍ਹਤੀਆਂ ਨੂੰ ਬਾਹਰ ਰਖਨ ਦੀ ਸ਼ਰਤ ਤੇ ਪੰਜਾਬ ਸਰਕਾਰ ਨੂੰ ਸਹਿਮਤੀ ਨਹੀਂ ਦੇਣੀ ਚਾਹੀਦੀ ਚਾਹੀਦੀ ਸਗੋਂ ਡਟ ਕੇ ਪੰਜਾਬ ਦੇ ਹਿੱਤਾਂ ਤੇ ਪਹਿਰਾ ਦਿੰਦੇ ਹੋਏ ਪੰਜਾਬ ਮੰਡੀ ਕਰਨ ਵਿਚ ਆਡ਼੍ਹਤੀਆਂ ਦੇ ਯੋਗਦਾਨ ਦੀ ਵਕਾਲਤ ਕਰਨੀ ਚਾਹੀਦੀ ਹੈ ਚੀਮਾ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਬਹੁਤ ਵੱਡੀ ਸਾਜਿਸ਼ ਹੈ ਕਿ ਪਹਿਲਾਂ ਇੱਕ ਫ਼ਸਲ ਵਿੱਚੋਂ ਅੜਤੀਆਂ ਨੂੰ ਬਾਹਰ ਕੀਤਾ ਜਾਏ ਤੇ ਵਾਰੀ ਵਾਰੀ ਬਾਕੀ ਫਸਲਾਂ ਵਿੱਚੋਂ ਬਾਹਰ ਕਰ ਕੇ ਪੰਜਾਬ ਦਾ ਮੰਡੀਕਰਨ ਸਿਸਟਮ ਮਲਟੀਨੈਸ਼ਨਲ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਨੈਫਡ ਅਧਿਕਾਰੀ ਕੇਵਲ ਦੋ ਪ੍ਰਤੀਸਤ ਢੇਰੀਆਂ ਹੀ ਪਾਸ ਕਰਦੇ ਹਨ ਬਾਕੀ ਸਭ ਢੇਰੀਆਂ ਮੰਡੀਆਂ ਵਿਚ ਰਿਜੈਕਟ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੀ ਅੱਗੇ ਪ੍ਰਾਈਵੇਟ ਵਿਕਰੀ ਦਾ ਵੀ ਕੋਈ ਫੈਸਲਾ ਨਹੀਂ ਕੀਤਾ ਗਿਆ ਜਿਸ ਨਾਲ ਪੰਜਾਬ ਸਰਕਾਰ ਦੀ ਹੋਰ ਬਦਨਾਮੀ ਹੋ ਰਹੀ ਹੈ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਦੱਸਿਆ ਗਿਆ ਕਿ ਮੂੰਗੀ ਦੀ ਖਰੀਦ ਸਬੰਧੀ ਕੇਂਦਰ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨ ਦਾ ਸਮਾਂ ਬਹੁਤ ਘੱਟ ਮਿਲਿਆ ਸੀ ਇਸ ਲਈ ਇਸਨੂੰ ਇੱਕ ਪਾਇਲਟ ਪ੍ਰਾਜੈਕਟ ਸਮਝਦੇ ਹੋਏ ਟਰਾਇਲ ਲਈ ਚਾਲੂ ਕੀਤਾ ਗਿਆ ਹੈ ਪਰ ਬਾਕੀ ਫ਼ਸਲਾਂ ਤੇ ਆੜ੍ਹਤ ਪਹਿਲਾਂ ਦੀ ਤਰ੍ਹਾਂ ਜਾਰੀ ਰੱਖੀ ਜਾਵੇਗੀ ਅਤੇ ਅੱਗੇ ਲਈ ਹੋਰ ਕਿਸੇ ਵੀ ਫ਼ਸਲ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਆਡ਼੍ਹਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੈਸ਼ ਕਰਾਪ ਫਸਲਾਂ ਬਾਰੇ ਹਰਿਆਣਾ ਦੀਆਂ ਮੰਡੀਆਂ ਦੇ ਸਿਸਟਮ ਦੀ ਵੀ ਜਾਨਕਾਰੀ ਲਈ ਜਾ ਰਹੀ ਹੈ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵਿਸ਼ੇ ਤੇ ਆਡ਼੍ਹਤੀਆਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨਗੇ ਇਸ ਮੀਟਿੰਗ ਵਿਚ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਵਿੱਤ ਸਕੱਤਰ ਕੈਪ ਸਿਨਹਾ ਮਾਰਕਫੈੱਡ ਦੇ ਐਮਡੀ ਰਾਮਵੀਰ ਸਿੰਘ ਤੋਂ ਇਲਾਵਾ ਪੰਜਾਬ ਵਿੱਚ ਮੂੰਗੀ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਵਾਂ ਦੇ ਪ੍ਰਧਾਨ ਅਤੇ ਸੂਬਾ ਅਹੁਦੇਦਾਰ ਕਨ੍ਹੱਈਆ ਲਾਲ ਬਾਂਕੇ ਜਗਪਾਲ ਸਿੰਘ ਧਨੋਆ ਰਜੇਸ਼ ਕੁਮਾਰ ਅਰੋਡ਼ਾ ਸੰਜੀਵ ਕੁਮਾਰ ਕੁਲਦੀਪ ਸਿੰਘ ਭੈਣੀ ਨੇ ਵੀ ਆਪਣੇ ਵਿਚਾਰ ਰੱਖੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.