ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਪਿੰਡ ‘ਚ ਪਹੁੰਚੀ ਬਿਜਲੀ, ਲੋਕਾਂ ‘ਚ ਖੁਸ਼ੀ ਦੀ ਲਹਿਰ
ਜੰਮੂ : ਜੰਮੂ – ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਕਡੋਲਾ ਪਿੰਡ ‘ਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੇ ਘਰਾਂ ‘ਚ ਬਿਜਲੀ ਆਈ ਹੈ। ਪਹਾੜਾਂ ਨਾਲ ਘਿਰੇ ਇਸ ਪਿੰਡ ‘ਚ ਬੁੱਧਵਾਰ ਨੂੰ ਪਹਿਲੀ ਵਾਰ ਲਾਈਟ ਪਹੁੰਚੀ, ਜਿਸਦੇ ਨਾਲ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ। ਪਿੰਡ ‘ਚ ਪਹਿਲੀ ਵਾਰ ਬਿਜਲੀ ਪੁੱਜਣ ‘ਤੇ ਇੱਕ ਸਥਾਨਕ ਨਿਵਾਸੀ ਦਾ ਕਹਿਣਾ ਹੈ, ‘ਅਸੀਂ ਪਹਿਲੀ ਵਾਰ ਬਿਜਲੀ ਦੇਖੀ ਹੈ। ਅਸੀਂ ਬਹੁਤ ਖੁਸ਼ ਹਾਂ ਅਤੇ ਸਰਕਾਰ ਦੇ ਅਹਿਸਾਨਮੰਦ ਹਾਂ’। ਇਸ ਤੋਂ ਪਹਿਲਾਂ ਅਸੀਂ ਸੂਰਜ ਦੀ ਰੌਸ਼ਨੀ ’ਤੇ ਨਿਰਭਰ ਸੀ ਅਤੇ ਰਾਤ ਨੂੰ ਹਨ੍ਹੇਰੇ ਵਿਚ ਲੱਕੜਾਂ ਅਤੇ ਲੈਂਪਾਂ ਦਾ ਸਹਾਰਾ ਲੈਂਦੇ ਸੀ।
ਬੇਅੰਤ ਕੌਰ ਦੇ ਘਰ ਪਹੁੰਚੇ EMBASSY ਦੇ ਬੰਦੇ! ਪਰਿਵਾਰ ਤੋਂ ਕਢਵਾ ਲਏ ਸਾਰੇ ਸਬੂਤ! D5 Channel Punjabi
ਸਥਾਨਕ ਵਾਸੀ ਨੇ ਕਿਹਾ ਕਿ ਸਾਨੂੰ ਪਹਿਲੀ ਵਾਰ ਬਿਜਲੀ ਮਿਲੀ ਹੈ। ਲੱਗਭਗ 25 ਘਰਾਂ ‘ਚ ਬਿਜਲੀ ਹੈ। ਸਾਡੇ ਬੱਚੇ ਪੜ੍ਹ ਨਹੀਂ ਸਕਦੇ ਹਨ। ਇੱਥੋਂ ਤੱਕ ਕਿ ਆਪਣੇ ਮੋਬਾਇਲ ਫੋਨ ਨੂੰ ਚਾਰਜ ਕਰਨ ਲਈ ਸਾਨੂੰ ਰਾਮਬਨ ਜਾਣਾ ਪੈਂਦਾ ਸੀ। ਅਸੀਂ ਹੁਣ ਆਪਣੇ ਘਰ ‘ਚ ਟੀ. ਵੀ. ਲਿਆਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਲੋਕ ਲੈਂਪਾ ਜ਼ਰੀਏ ਆਪਣੇ ਘਰਾਂ ’ਚ ਰੌਸ਼ਨੀ ਕਰਦੇ ਸੀ।
ਪ੍ਰਸ਼ਾਂਤ ਕਿਸ਼ੋਰ ਮੁੜ ਕਾਂਗਰਸ਼ ‘ਚ ਸ਼ਾਮਲ?2022 ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ||D5 Channel Punjabi
ਪਿੰਡ ਦੇ ਰਹਿਣ ਵਾਲੇ ਸ਼ਖਸ ਨੇ ਕਿਹਾ ਕਿ ਸਾਨੂੰ ਬਿਜਲੀ ਮੁਹੱਈਆ ਕਰਾਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਹੈ। ਪਹਿਲਾਂ ਰੌਸ਼ਨੀ ਲਈ ਲੱਕੜਾਂ ’ਤੇ ਨਿਰਭਰ ਸੀ ਅਤੇ ਧੂੰਏਂ ਨਾਲ ਸਾਡੇ ਫੇਫੜੇ ਖਰਾਬ ਹੋ ਗਏ ਸਨ। ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਈਆਂ। ਬਿਜਲੀ ਦੀ ਸਪਲਾਈ ਨਾਲ ਧੂੰਏਂ ਤੋਂ ਰਾਹਤ ਮਿਲੀ ਹੈ। ਅਸੀਂ ਹੁਣ ਫੋਨ, ਟੀ. ਵੀ. ਅਤੇ ਹੋਰ ਬਿਜਲੀ ਯੰਤਰਾਂ ਦੀ ਸਹੂਲਤ ਦਾ ਵੀ ਆਨੰਦ ਲਵਾਂਗੇ। ਸਾਡੇ ਬੱਚੇ ਆਨਲਾਈਨ ਜਮਾਤਾਂ ਦਾ ਹਿੱਸਾ ਬਣ ਸਕਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.