Breaking NewsD5 specialNewsPunjabTop News

ਆਹ ਹੁੰਦੀ ਹੈ ਧਾਕੜ ਲੀਡਰੀ, ਪਾਰਲੀਮੈਂਟ ‘ਚ ਕਿਸਾਨਾਂ ਦੀ ਚੁੱਕੀ ਆਵਾਜ਼

ਅੰਮ੍ਰਿਤਸਰ : ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਭਾਰਤ-ਪਕਿਸਤਾਨ ਦੀ 425 ਕਿਲੋਮੀਟਰ ਦੀ ਸਰਹੱਦੀ ਪੱਟੀ ’ਤੇ ਕੰਡਿਆਲੀ ਤਾਰਾਂ ਤੋਂ ਪਾਰ ਖੇਤੀ ਕਰਨ ਵਾਲੇ ਸਰਹੱਦੀ ਕਿਸਾਨਾਂ ਦਾ ਸੈਂਕੜੇ ਕਰੋੜ ਰੁਪਿਆ ਮੁਆਵਜ਼ਾ ਰੋਕੇ ਜਾਣ ਦਾ ਮੁੱਦਾ ਲੋਕ ਸਭਾ ਵਿਚ ਉਠਾਇਆ। ਪੰਜਾਬ ਦੇ ਸਾਰੇ ਸਰਹੱਦੀ ਕਿਸਾਨਾਂ ਦੇ ਮੁਆਵਜ਼ੇ ਦੇ ਨਾਲ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਆਟਾਰੀ, ਲੋਪੋਕੇ ਅਤੇ ਤਹਿਸੀਲ ਅਜਨਾਲਾ ਦੇ ਕਰੀਬ 3801 ਏਕੜ ਇਕ ਕਨਾਲ 18 ਮਰਲੇ ਰਕਬੇ ਦਾ ਬਣਦਾ ਪ੍ਰਤੀ ਸਾਲ ਦਾ ਮੁਆਵਜ਼ਾ, ਜੋ ਪ੍ਰਤੀ ਸਾਲ 38012438 ਰੁਪਏ ਬਣਦਾ ਹੈ, 2018, 2019, 2021, 2022 ਦਾ ਬਕਾਇਆ ਪਿਆ ਹੈ।

ਕੇਂਦਰ ਸਰਕਾਰ ਦਾ ਵੱਡਾ ਤੋਹਫਾ, ਦਿੱਤੀ ਖੁਸ਼ਖਬਰੀ, ਮਜੀਠੀਆ ਬਾਰੇ ਜੇਲ੍ਹ ਚੋਂ ਵੱਡੀ ਖ਼ਬਰ | D5 Channel Punjabi

ਗੁਰਜੀਤ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਰਹੱਦੀ ਕਿਸਾਨਾਂ ਤੋਂ ਇਲਾਵਾ ਪੰਜਾਬ ਦੇ ਬਾਕੀ ਸਰਹੱਦੀ ਕਿਸਾਨਾਂ ਦਾ ਬਣਦਾ ਸੈਂਕੜੇ ਕਰੋੜ ਰੁਪਿਆ ਬਕਾਇਆ ਸਮੇਂ ਸਿਰ ਨਾ ਦੇਣਾ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਸਰਹੱਦੀ ਕਿਸਾਨਾਂ ਪ੍ਰਤੀ ਸੁਹਿਰਦ ਨਹੀਂ ਹੈ। ਇਸ ਤੋਂ ਇਲਾਵਾ ਨਾ ਹੀ ਸਰਹੱਦੀ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁਕਣ ਲਈ ਕੋਈ ਹੋਰ ਯੋਜਨਾ ਹੈ। ਉਨ੍ਹਾਂ ਕਿਹਾ ਸਰਹੱਦੀ ਕਿਸਾਨਾਂ ਪ੍ਰਤੀ ਭਾਰਤ ਸਰਕਾਰ ਦਾ ਇਹ ਰਵੱਈਆ ਸਰਹੱਦੀ ਕਿਸਾਨਾਂ ਨੂੰ ਬਹੁਤ ਮੁਸ਼ਕਾਲਾਂ ਵਿੱਚ ਪਾ ਰਿਹਾ ਹੈ। ਔਜਲਾ ਵੱਲੋਂ ਸਰਹੱਦੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਇਕ ਵਾਰ ਲੋਕ ਸਭਾ ਵਿਚ ਅੱਜ ਪੂਰੇ ਜੋਸ਼ ਨਾਲ ਉਠਾਏ ਜਾਣ ਦੀ ਕਿਸਾਨ ਯੂਨੀਆਨਾਂ ਨੇ ਵੀ ਸ਼ਲਾਘਾ ਕੀਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button