ਆਹ ਸੁਣੋ ਟਕਸਾਲੀ ਅਕਾਲੀਆਂ ਦੀ ਏਨੀ ਬੇਇਜ਼ਤੀ ਪਹਿਲਾਂ ਨੀਂ ਹੋਈ ਹੋਣੀ?

ਬਟਾਲਾ : ਅਕਾਲੀ ਦਲ ‘ਚ ਮਾਝੇ ਦੇ ਟਕਸਾਲੀਆਂ ਦੀ ਬਗ਼ਾਵਤ ਦਾ ਵਿਰੋਧ ਸਿਖਰਾਂ ‘ਤੇ ਹੈ। ਪਹਿਲਾਂ ਬ੍ਰਹਮਪੁਰਾ ਅਤੇ ਹੁਣ ਸੇਵਾ ਸਿੰਘ ਸੇਖਵਾਂ ਨੂੰ ਵੰਗਾਰਿਆ ਜਾ ਰਿਹਾ ਹੈ। ਏਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਚਾਰ ਬੰਦਿਆਂ ਦੇ ਚਲੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਦਾ ਸਿੱਧਾ ਸਿੱਧਾ ਇਸ਼ਾਰਾ ਬ੍ਰਹਮਪੁਰਾ, ਸੇਖਵਾਂ, ਅਜਨਾਲਾ ਅਤੇ ਢੀਂਡਸਾ ਵੱਲ ਜਾਂਦਾ ਹੈ। ਬਟਾਲਾ ‘ਚ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ‘ਚ ਅਕਾਲੀ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਦਾ ਬਚਾਅ ਕੀਤਾ ਅਤੇ ਟਕਸਾਲੀ ਅਕਾਲੀਆਂ ਨੂੰ ਚੰਗੇ ਰਗੜੇ ਲਾਏ। ਸਭ ਤੋਂ ਪਹਿਲਾਂ ਲੋਧੀ ਨੰਗਲ ਦੇ ਤਿੱਖੇ ਸ਼ਬਦੀ ਵਾਰ ਸੁਣੋ…
ਸਾਬਕਾ ਵਿਧਾਇਕ ਦੇਸ ਰਾਜ ਧੁੱਗਾ ਨੇ ਕਿਹਾ ਕਿ ਜਦੋਂ ਤੱਕ ਤਾਂ ਸਰਕਾਰ ਅਕਾਲੀ ਦਲ ਸੀ ਉਸ ਵੇਲੇ ਤੱਕ ਸਭ ਕੁਝ ਠੀਕ ਠਾਕ ਸੀ। ਹੁਣ ਅਚਾਨਕ ਟਕਸਾਲੀਆਂ ਨੂੰ ਆਖਿਰਕਾਰ ਕੀ ਨਜ਼ਰ ਆ ਰਿਹਾ ਹੈ। ਸਵਾਲ ਓਹੀ ਕਿ ਪਹਿਲਾਂ ਇਹਨਾਂ ਟਕਸਾਲੀਆਂ ਨੂੰ ਬਰਗਾੜੀ ਨਜ਼ਰ ਕਿਉਂ ਨੀਂ ਆਇਆ। ਮਾਫ਼ੀਨਾਮੇ ਤੋਂ ਲੈ ਕੇ ਬੇਅਦਬੀ ਅਤੇ ਗੋਲੀ ਕਾਂਡ ‘ਤੇ ਪਹਿਲਾਂ ਕਦੇ ਕੋਈ ਇਕ ਸ਼ਬਦ ਨਹੀਂ ਬੋਲਿਆ। ਹੁਣ ਅਚਾਨਕ ਇਹ ਪੰਥਕ ਹੇਜ ਕਿਥੋਂ ਜਾਗ ਗਿਆ ਸਵਾਲ ਇਹ ਵੀ ਹੈ ਕਿ ਸੁਖਬੀਰ ਬਾਦਲ ਅਸਤੀਫ਼ੇ ਦਾ ਬਿਆਨ ਦੇ ਕੇ ਕਸੂਤੇ ਫਸੇ, ਤਾਂ ਪੰਥਕ ਪਾਰਟੀ ਦੇ ਸਾਰੇ ਵੱਡੇ ਛੋਟੇ ਆਗੂ, ਸੁਖਬੀਰ ਬਾਦਲ ਦੀ ਢਾਲ ਬਣਨ ਲਈ ਮੈਦਾਨ ‘ਚ ਉਤਰ ਗਏ ਹਨ। ਸੋ ਹੁਣ ਟਕਸਾਲੀਆਂ ਦਾ ਅਗਲਾ ਕਦਮ ਕੀ ਹੋਵੇਗਾ ਇਸ ਉੱਤੇ ਨਜ਼ਰ ਰਹੇਗੀ ਪਰ ਬਾਦਲਾਂ ਨੇ ਆਪਣਾ ਪੈਂਤਰਾ ਖੇਡ ਦਿੱਤਾ ਹੈ।
Read Also ਸੁਖਬੀਰ ਬਾਦਲ ਦੇ ਅਸਤੀਫ਼ੇ ਦਾ ਚਾਅ, ਟਕਸਾਲੀਆਂ ਨੇ ਕਰਤਾ ਨਵਾਂ ਐਲਾਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.