Breaking NewsD5 specialNewsPunjab

ਆਹ ਸੁਣੋ ਕਾਂਗਰਸੀ ਸਰਪੰਚ ਨੇ ਸਰਕਾਰ ਦੀ ਬਣਾਈ ਰੇਲ, ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਚਾਇਤਾਂ 5 ਹਜ਼ਾਰ ਰੁਪਏ ਅਤੇ ਵੱਧ ਤੋਂ ਵੱਧ 50 ਹਜ਼ਾਰ ਰੁਪਏ ਹਰ ਰੋਜ਼ ਉਹਨਾਂ ਗਰੀਬ ਲੋਕਾਂ ਲਈ ਖ਼ਰਚ ਸਕਦੀਆਂ ਹਨ। ਜੋ ਕਰਫਿਊ ਤੇ ਲਾਕਡਾਊਨ ਦੌਰਾਨ ਘਰਾਂ ‘ਚ ਬੰਦ ਹਨ। ਪਿੰਡ-ਪਿੰਡ ਇਸ ਗੱਲ ਦਾ ਰੌਲਾ ਤਾਂ ਪਿਆ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਫ਼ਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ‘ਚ ਦੋ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦਾ ਪੋਜ਼ਿਟਿਵ ਪਾਇਆ ਗਿਆ ਹੈ। ਜਿਸ ਕਾਰਨ ਸੰਘੋਲ, ਮਨੈਲੀ ਤੇ ਸਾਨੀਪੁਰ ਪਿੰਡ ਨੂੰ ਸੀਲ ਕੀਤਾ ਗਿਆ ਸੀ।

ਆਹ ਸੁਣੋ ਕਾਂਗਰਸੀ ਸਰਪੰਚ ਨੇ ਸਰਕਾਰ ਦੀ ਬਣਾਈ ਰੇਲ, ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ? Sarpanch | Punjab | Curfew

ਅਜਿਹੇ `ਚ ਸੰਘੋਲ ਦੇ ਨਜ਼ਦੀਕੀ ਪਿੰਡ ਬਾਠਾਂ ਕਲਾਂ ਦੇ ਲੋਕ ਸਹਿਮ `ਚ ਹਨ। ਪਿੰਡ ਦੇ ਨੌਜਵਾਨ ਆਪਣੇ ਪੱਧਰ ‘ਤੇ ਨਾਕਾ ਲਗਾ ਰਹੇ ਹਨ ਜਦਕਿ ਪੰਚਾਇਤ ਕੀ ਕਰ ਰਹੀ ਹੈ। ਇਸ ਬਾਰੇ ਡੀ5 ਚੈਨਲ ਪੰਜਾਬੀ ਨੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਨਾਲ ਰਾਬਤ ਕਾਇਮ ਕੀਤਾ। ਸਭ ਤੋਂ ਪਹਿਲਾਂ ਸੁਣੋ ਕਿ ਸਾਬਕਾ ਸਰਪੰਚ ਪਾਲ ਸਿੰਘ ਨੇ ਪੰਚਾਇਤ ਦੀ ਕਾਰਗੁਜ਼ਾਰੀ ‘ਤੇ ਕਿਵੇਂ ਸਵਾਲ ਖੜ੍ਹੇ ਕੀਤੇ ਹਨ।

http://Big Breaking-ਮੁੱਖ ਮੰਤਰੀ ਦੇ ਸ਼ਹਿਰ ‘ਚ ਇੱਕ ਹੋਰ ਵਿਅਕਤੀ ਨੂੰ ਹੋਇਆ ਕੋਰੋਨਾ

ਓਧਰ ਕਾਂਗਰਸ ਦੀ ਮੌਜੂਦਾ ਸਰਪੰਚ ਚਰਨ ਕੌਰ ਦੇ ਪਤੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਪਣੀ ਹੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਤਾਂ ਤੁਸੀਂ ਸੁਣਿਆ ਕਿ ਬਾਠਾਂ ਕਲਾਂ ਪਿੰਡ ਦੇ ਲੋੜਵੰਦ ਲੋਕ ਰੱਬ ਆਸਰੇ ਜ਼ਿੰਦਗੀ ਕੱਟਣ ਲਈ ਮਜਬੂਰ ਹਨ।ਪੰਚਾਇਤ ਨਾਕਾਮ ਸਾਬਤ ਹੋ ਰਹੀ ਹੈ ਸਰਕਾਰ ਦੇ ਦਾਅਵੇ ਹਵਾ ਹੋ ਰਹੇ ਹਨ। ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਏਸ `ਤੇ ਕੀ ਕਦਮ ਚੁੱਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button