Breaking NewsD5 specialNewsPunjab

ਆਹ ਗਰੁੱਪ ਨੇ ਲਈ ਜਿੰਮੀ ਦੇ ਪਿਤਾ ਦੇ ਕਤਲ ਦੀ ਜ਼ਿੰਮੇਵਾਰੀ! ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਧਮਕੀ ਵੀ ਦਿੱਤੀ!

ਪਟਿਆਲਾ : ਭਗਤਾ ਭਾਈ ‘ਚ ਹੋਈ ਬੇਅਦਬੀ ਦੇ ਦੋਸ਼ੀ ਜਿੰਮੀ ਅਰੋੜਾ ਦੇ ਪਿਤਾ ਦਾ ਨੌਜਵਾਨਾਂ ਵੱਲੋਂ ਬੀਤੇ ਦਿਨੀਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਇਲਾਕੇ ‘ਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸ ਵਾਰਦਾਤ ਦੀ ਸਾਰੀ ਜਿੰਮੇਵਾਰੀ ਅੱਜ ਫੇਸਬੁੱਕ ‘ਤੇ ਸੁੱਖਾ ਗਿੱਲ ਲੰਮੇ ਗਰੁੱਪ ਵੱਲੋਂ ਪੋਸਟ ਪਾ ਕੇ ਲਈ ਗਈ ਹੈ। ਪੋਸਟ ਵਿੱਚ ਲਿਖਿਆ ‘ਸਤਿ ਸ੍ਰੀ ਅਕਾਲ ਜੀ। ਸਾਰੇ ਵੀਰਾ ਤੇ ਭੈਣਾਂ ਨੂੰ ਅੱਜ ਜੋ ਭਗਤੇ ਕਤਲ ਹੋਇਆ ਉਹ ਮੇਰੇ ਵੀਰ ਹਰਜਿੰਦਰ ਤੇ ਅਮਨੇ ਨੇ ਕਰਿਆ। ਕਾਰਨ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੀ ਸੀ। ਇਨ੍ਹਾਂ ਨੇ 12 October 2015 ਨੂੰ ਬਰਗਾੜੀ ਦਿਆਂ ਗਲਿਆ ਵਿੱਚ ਸਾਡੇ ਪਾਉ ਦੇ ਅੰਗ ਸੁੱਟੇ ਸੀ।

ਹੁਣੇ-ਹੁਣੇ ਆਈ ਚੰਡੀਗੜ੍ਹ ਤੋਂ ਵੱਡੀ ਖ਼ਬਰ !ਰੇਲ ਗੱਡੀਆਂ ਚਲਾਉਣ ਨੂੰ ਲੈਕੇ ਕਿਸਾਨਾਂ ਦਾ ਵੱਡਾ ਬਿਆਨ !

ਭਗਤੇ ਵਿੱਚ ਵੀ ਇਹਨਾਂ ਨੇ ਬੇਅਦਬੀ ਕਰੀ ਸੀ ਤੇ ਨਾਲੇ ਬੇਅਦਬੀ ਕਰਨ ਤੋਂ ਬਾਅਦ ਜ਼ੁਮੇਵਾਰੀ ਵੀ ਲਈ ਸੀ ਅਗਲੀ ਵਾਰ ਜੋ ਸਾਡੇ ਪਿਉ ਦੀ ਬੇਅਦਬੀ ਕਰਨ ਬਾਰੇ ਸੋਚੂ ਨਾਲ ਇਹ ਵੀ ਸੋਚ ਲਵੇ ਕਿ ਅਸੀਂ ਅੰਸ਼ ਮਕੋਦਾਗੇ ਉਸਦਾ। ਇਸ ਲਈ ਸੁੱਖਾ ਗਿੱਲ ਲੰਮੇ ਗਰੁੱਪ ਵੱਲੋਂ ਇਸਦਾ ਕਤਲ ਕਰਿਆ ਗਿਆ। ਇੱਕ ਗੱਲ ਸਾਫ਼ ਕਰ ਦਿੰਨੇ ਆ ਅਸੀਂ ਜੋ ਵੀ ਕਰਦੇ ਆ ਆਵਦੇ ਤੋਰ ਤੇ ਕਰਦੇ ਆ ਜੋ ਅਸੀਂ ਕਰਨਾ ਕਰਨਾ ਹੀ ਆ ਕਿਸੇ ਸਾਲੇ ਦੀ ਪਰਮੀਸ਼ਨ ਨਾਲ ਨਹੀਂ ਜੁਰਤ ਨਾਲ ਚੱਲਦੇ ਆ ਬਾਕੀ ਹਰ ਜੰਗਲ਼ ਦਾ ਇੱਕ ਰਾਜਾ ਹੁੰਦਾ ਤੇ ਸਾਡੇ ਜੰਗਲ਼ ਦਾ ਰਾਜਾ ਸੁੱਖਾ ਵੀਰ ਆ ਤੇ ਵੀਰ ਦੇ ਇੱਕ ਬੋਲ ਤੇ ਆਏ ਹੀ ਕੋਮ ਦੇ ਦੋਖਿਆ ਦਿਆਂ ਤੇ ਸਾਡੇ ਦੁਸ਼ਮਣਾਂ ਦਿਆਂ ਲਾਸ਼ਾਂ ਡਿੱਗਦਿਆ ਰਹਿਣ ਗਿਆ ਤੇ ਇਕ ਗੱਲ ਹੋਰ ਜੰਗ ਸੂਰਮੇ ਜਿੱਤਦੇ ਆ ਹੋਸ਼ਲੇ ਨਹੀਂ।

ਵਿਦੇਸ਼ਾ ‘ਚ ਉੱਠੀ ਬੈਂਸ ਦੇ ਹੱਕ ‘ਚ ਆਵਾਜ਼ !ਬੈਂਸ ਦੇ ਹੱਕ ‘ਚ ਹਿੱਕ ਠੋਕਕੇ ਖੜ੍ਹ ਗਿਆ ਆਹ NRI !

(ਸਾਡੇ ਪੁਰਾਣੇ ਨੰਬਰ ਅਸੀਂ ਬੰਦ ਕਰਨ ਲੱਗੇ ਆ ਕਿਉਂਕਿ ਬਿਲਾਸਪੁਰ ਦੀ ਇੱਕ ਕਤੀੜ ਸਾਡੇ ਨਾਲ ਮਿਲਦਾ ਜੁਲਦਾ ਨੰਬਰ ਚਲਾਕੇ ਲੋਕਾਂ ਤੋਂ ਵੀਰ ਦੇ ਨਾਮ ਤੇ ਫਿਰੋਤੀ ਲੈ ਰਹੀ ਸੀ। ਹੋਰ ਵੀ ਆ ਦੋ ਤਿੰਨ ਇਹਨਾਂ ਨਾਲਦੇ ਹੀ। ਬਾਕੀ ਸਾਡਾ ਧਰੂ ਦੋਧਰ ਨਾਲ ਕੋਈ ਸੰਬੰਧ ਨਹੀਂ ਹੈ। ਜੋ ਵੀ ਸਾਲੇ ਆਵਦੇ ਘਰਾਂ ਵਿੱਚ ਬੈਠਕੇ ਜਾਂਦਾ ਵਿਦਵਾਨ ਬਣਦੇ ਉਹ 10 ਦਿਨ ਕੱਡ ਕੇ ਦਿਖਾ ਦੇਣ ਫਰਾਰੀ ਦੇ। (👉🏻ਸਾਡਾ ਵੀਰ prabh ਕਾਲ ਕਰਦਾ ਸੀ ਤੇ ਉਹੀ ਕਰੇਗਾ ਪਰ ਇਸ ਵਾਰ ਨੰਬਰ ਕੋਈ ਪੱਕਾ ਨਹੀਂ ਹੋਏਗਾ ਸਾਡਾ ਵੀਰ ਜਿਸਨੂੰ ਵੀ ਕਾਲ ਕਰੇਗਾ ਇੱਕ ਵਾਰ ਵਿਡਿਉ ਕਾਲ ਕਰਕੇ ਆਪਣਾ ਚਿਹਰਾ ਦਖਾਏਗਾ ਫਿਰ ਹੀ ਕੋਈ ਅੱਗੇ ਗੱਲ ਕਰੇ ਆ ਫੋਟੋ ਜੋ upload ਕਰੀ ਆ ਉਹ ਵੀਰ ਦੀ ਹੀ ਫੋਟੋ ਹੈ👇🏻)।

BIG_BREAKING_ਕਿਸਾਨਾਂ ਨੇ ਠੁਕਰਾਈ ਕੈਪਟਨ ਦੀ ਮੀਟਿੰਗ !ਕਿਸਾਨਾਂ ਦੇ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ !

ਦੱਸ ਦਈਏ ਕਿ 2016 ਵਿੱਚ ਜਤਿੰਦਰ ਜਿੰਮੀ ਬੇਅਦਬੀ ਦੇ ਦੋਸ਼ ਲਗੇ ਸਨ। ਨੇੜਲੇ ਪਿੰਡ ਗੁਰੂਸਰ ਜਲਾਲ ‘ਚ ਘਟਨਾ ਵਾਪਰੀ ਸੀ। ਜਿਸਦੇ ਦੋਸ਼ ‘ਚ ਜਿੰਮੀ ਨੇ 2019 ‘ਚ ਜਿੰਮੀ ਨੂੰ ਮਲੇਸ਼ੀਆ ਤੋਂ ਵਾਪਸ ਪਰਤਦਿਆਂ ਦਿੱਲੀ ਹਵਾਈ ਅੱਡੇ ਦੇ ਗ੍ਰਿਫਤਾਰ ਕੀਤਾ ਸੀ ਤੇ ਜਿੰਮੀ ਨੇ ਅਦਾਲਤ ‘ਚ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ ਸੀ। ਜਿੰਮੀ ਨੇ ਅਦਾਲਤ ‘ਚ ਮੰਨਿਆ ਸੀ ਕਿ ਬੇਅਦਬੀ ਦੀ ਯੋਜਨਾ ਡੇਰਾ ਸੱਚਾ ਸੌਦਾ ਸਿਰਸਾ ‘ਚ ਰਚੀ ਗਈ ਸੀ। ਜਿੰਮੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਗਤਾ ਭਾਈ ‘ਚ 2 ਥਾਵਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਜਿਸਦੇ ਚੱਲਦਿਆਂ ਅੱਧੀ ਦਰਜਨ ਤੋਂ ਵੱਧ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀਆਂ ਵੀ ਹੋਈਆਂ ਸੀ।

🔴LIVE | ਕਿਸਾਨਾਂ ਦੇ ਹੱਕ ‘ਚ ਕੈਪਟਨ ਦਾ ਵੱਡਾ ਫੈਸਲਾ ! ਹੁਣ ਖੇਤੀ ਕਾਨੂੰਨਾਂ ਦਾ ਮਸਲਾ ਹੋਊ ਹੱਲ ?

ਸੁੱਖਾ ਗਿਲ ਲੰਮਾ ਗਰੁੱਪ ਨੇ ਜੋ ਵੀ ਫੇਸਬੁੱਕ ਤੇ ਪੋਸਟ ਸ਼ੇਅਰ ਕਰਕੇ ਜਿੰਮੇਵਾਰੀ ਲਈ ਹੈ। ਡੀ ਫਾਈਵ ਚੈਨਲ ਪੰਜਾਬੀ ਇਸਦੀ ਪੁਸ਼ਟੀ ਨਹੀਂ ਕਰਦਾ, ਕਿਉਂਕਿ ਪਹਿਲਾ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਕਿਸੇ ਦਾ ਕਤਲ ਹੁੰਦਾ, ਕਤਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲਈ ਜਾਂਦੀ ਹੈ। ਦੇਖਣਾ ਇਹ ਹੋਵੇਗੀ ਕਿ ਅਖੀਰ ਪੁਲਿਸ ਕਦੋਂ ਤੱਕ ਇਸ ਪੋਸਟ ਦੀ ਜਾਂਚ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button