NewsBreaking NewsD5 specialIndiaPunjab

ਆਹ ਕੰਮ ਵੀ ਕਰਦੀ ਐ ਪੰਜਾਬ ਪੁਲਿਸ? VIDEO ਨਾ ਬਣਦੀ ਤਾਂ ਸ਼ਾਇਦ ਮੁੱਕਰ ਜਾਂਦੇ ! (ਵੀਡੀਓ)

ਫਿਰੋਜ਼ਪੁਰ : ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ ਅਤੇ ਇਸ ਬਾਰ ਪੁਲਿਸ ਦਾ ਚਰਚਾ ‘ਚ ਆਉਣ ਦਾ ਕਾਰਨ ਹੈ। ਪੁਲਿਸ ਮੁਲਾਜ਼ਮ ਵਲੋਂ ਘਰ ਦੇ ਅੱਗੇ ਖੜੀ ਕਾਰ ਦਾ ਸ਼ੀਸ਼ਾ ਤੋੜਨਾ ਇਹ ਮਾਮਲਾ ਫਿਰੋਜ਼ਪੁਰ ਦੀ ਫਰੈਂਡਸ ਕਲੌਨੀ ਦਾ ਹੈ। ਜਿੱਥੇ ਰਾਤ ਦੇ ਸਮੇਂ ਪੁਲਿਸ ਮੁਲਾਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤੁਸੀਂ ਆਪਣੀ ਟੀਵੀ ਸਕ੍ਰੀਨ ‘ਤੇ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਆਉਂਦਾ ਹੈ ਅਤੇ ਕਾਰ ਦਾ ਸ਼ੀਸ਼ਾ ਤੋੜ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪਰ ਸ਼ਇਦ ਉਸ ਨੁੰ ਇਹ ਪਤਾ ਨਹੀਂ ਸੀ ਕਿ ਉਹ ਜੋ ਕਾਰਨਾਮਾ ਕਰ ਰਿਹਾ ਹੈ। ਉਹ ਘਰ ‘ਚ ਲੱਗੇ ਸੀ.ਸੀ.ਟੀ.ਵੀ. ‘ਚ ਕੈਦ ਹੋ ਰਿਹਾ ਹੈ।

Read Also ਪੰਜਾਬ ਪੁਲਿਸ ਦੇ ਜਵਾਨਾਂ ਦੀ ‘ਥਰਡ ਡਿਗਰੀ’, ਵੇਖੋ ਪੁਲਿਸ ਦਾ ਤਮਾਸ਼ਾ #Ludhiana

ਉਧਰ ਕਲੌਨੀ ਦੇ ਲੌਕਾਂ ਦਾ ਕਹਿਣਾ ਹੈ ਕਿ ਇਹ ਮੁਲਾਜ਼ਮ ਥਾਣਾ ਸਦਰ ‘ਚ ਬਤੌਰ ਹਵਲਦਾਰ ਤਾਇਨਾਤ ਹੈ ਅਤੇ ਇਸਦਾ ਨਾਮ ਸਰਬਜੀਤ ਸਿੰਘ ਹੈ। ਜਦੋਂ ਇਸ ਮਾਮਲੇ ‘ਚ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਫਸਰਾਂ ਦਾ ਕਹਿਣਾ ਸੀ ਕਿ ਹਵਲਦਾਰ ਸਰਬਜੀਤ ਸਿੰਘ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ ਜਿਸ ਕਰਕੇ ਉਹ ਅਜਿਹਾ ਕਰ ਰਿਹਾ ਹੈ। ਪੁਲਿਸ ਅਫਸਰਾਂ ਨੇ ਤਾਂ ਇਸ ਮਾਮਲੇ ‘ਚ ਆਪਣਾ ਪੱਲਾ ਝਾੜ ਲਿਆ ਹੈ ਪਰ ਸਵਾਲ ਇਹ ਹੈ ਕਿ ਜੇਕਰ ਇਹ ਮੁਲਾਜ਼ਮ ਕਿਸੇ ਇਨਸਾਨ ‘ਤੇ ਹਮਲਾ ਕਰ ਕੋਈ ਨੁਕਸਾਨ ਪਹੁੰਚਾ ਦਿੰਦਾ ਹੈ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button