Breaking NewsD5 specialNewsPoliticsPunjab

ਆਹ ਕਿਸਾਨਾਂ ਨੇ ਕਰਤਾ ਵੱਡਾ ਕੰਮ! ਕੇਂਦਰ ਸਰਕਾਰ ਨੂੰ ਠੰਡ ‘ਚ ਲੱਗੀ ਗਰਮੀ! ਚੱਕ ਲਏ ਕਿਸਾਨਾਂ ਨੇ ਆਹ ਸੰਦ !

ਸੰਗਰੂਰ : ਕੇਂਦਰ ਦੇ ਖਿਲਾਫ ਕਿਸਾਨਾਂ ਦੀ ਜੰਗ ਜਾਰੀ ਹੈ ਇਸ ਲੜਾਈ ‘ਚ ਸਿਰਫ ਕਿਸਾਨ ਹੀ ਨਹੀਂ ਬਲਕਿ ਹਰ ਸਿਆਸੀ ਪਾਰਟੀ ਵੀ ਕਿਸਾਨਾਂ ਦੇ ਹੱਕ ‘ਚ ਨਿਤਰ ਰਹੀ ਹੈ ਤੇ ਦਿੱਲੀ ਜਾ ਕੇ ਕੇਂਦਰ ਦੀਆਂ ਜੜ੍ਹਾਂ ਹਿਲਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਘਰਾਚੋਂ ਵਿਖੇ ਢੋਲ ਵਜਾ ਕੇ ਲੋਕਾਂ ਨੂੰ ਦਿੱਲੀ ਜਾਣ ਲਈ ਜਾਗਰੂਕ ਕੀਤਾ।

🔴LIVE |ਪੰਜਾਬ ‘ਚ ਲੱਗੇਗੀ ਐਮਰਜੈਂਸੀ? ਕਿਸਾਨਾਂ ਨੇ ਹਿਲਾਤੀ ਕੇਂਦਰ ਦੀ ਸਰਕਾਰ? ਸ਼ੰਭੂ ਬਾਰਡਰ ‘ਤੇ ਇਕੱਠੇ ਹੋਏ ਕਿਸਾਨ

ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਚਾਰ ਸਕੱਤਰ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਾਰ ਵਾਰ ਮੀਟਿੰਗਾਂ ਕਰਨ ਲਈ ਸੱਦਾ ਦੇ ਰਹੀ ਹੈ ਪਰ ਗੱਲ ਕਿਸੇ ਬੰਨੇ ਨਹੀਂ ਲੱਗ ਰਹੀ। ਕਿਸਾਨਾਂ ਨੂੰ ਹਰ ਵਾਰ ਨਿਰਾਸ਼ਾ ਪੱਲੇ ਪਾ ਕੇ ਹੀ ਮੋੜਿਆ ਜਾ ਰਿਹਾ ਹੈ। ਮੀਟਿੰਗਾਂ ਤਾਂ ਪਹਿਲਾਂ ਵੀ ਬਹੁਤ ਵਾਰ ਹੋਈਆਂ ਹਨ ਪਰ ਨਤੀਜਾ ਕੋਈ ਨਹੀਂ ਨਿਕਲਦਾ।

ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦਾ ਪਿਆ ਪੰਗਾ!ਕਿਸਾਨਾਂ ਨੇ ਤੱਤੇ ਹੋਕੇ ਕਰਤਾ ਵੱਡਾ ਕੰਮ,ਪ੍ਰਸ਼ਾਸਨ ਨੂੰ ਪਈਆਂ ਭਾਜੜਾਂ!

ਉਧਰ ਬਲਾਕ ਆਗੂ ਸਤਵਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਘਰ ਘਰ ਜਾ ਕੇ ਹੋਕਾ ਦੇ ਰਹੇ ਹਨ ਜੋ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਲਾਗੂ ਕੀਤੇ ਹਨ ਇਨ੍ਹਾਂ ਨੂੰ ਹਰ ਕੀਮਤ ਤੇ ਰੱਦ ਕਰਵਾਕੇ ਰਹਿਣਗੇ। ਪਿੰਡ ਵਿਚ ਅੱਜ ਮਰਦਾਂ ਦੇ ਨਾਲ ਨਾਲ ਔਰਤਾਂ ਅਤੇ ਬੱਚਿਆਂ ਨੇ ਵੀ ਇਸ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲਿਆ। ਬਲਾਕ ਆਗੂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ 2 ਲੱਖ ਦੇ ਕਰੀਬ ਵਰਕਰ ਦਿੱਲੀ ਜਾਣ ਲਈ ਤਿਆਰ ਹਨ।

ਦਿੱਲੀ ਜਾਣ ਤੋਂ ਪਹਿਲਾਂ ਸਟੇਜ ‘ਤੇ ਗਰਜੇ ਯੋਗਰਾਜ ਸਿੰਘ !ਖੇਤੀ ਕਾਨੂੰਨ ਰੱਦ ਕਰਵਾਉਣ ਵਾਲੇ ਬੰਦੇ ਦਾ ਦੱਸਤਾ ਨਾਮ !

ਸੋ ਕਿਸਾਨਾਂ ਵੱਲੋਂ ਘਰ ਘਰ ਜਾ ਕੇ ਹੋਕਾ ਦਿੱਤਾ ਜਾ ਰਿਹਾ ਹੈ ਤੇ ਦਿੱਲੀ ਵੱਲ ਕੂਚ ਵੀ ਕੀਤਾ ਜਾ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਇਸ ਤਿੱਖੇ ਸੰਘਰਸ਼ ਤੋਂ ਬਾਅਦ ਕੇਂਦਰ ਆਪਣਾ ਤਾਨਾਸ਼ਾਹੀ ਰਵੱਈਆ ਛੱਡਦੀ ਹੈ ਜਾਂ ਫਿਰ ਕਿਸਾਨਾਂ ਨੂੰ ਇੰਝ ਹੀ ਸੜਕਾਂ ਤੇ ਰਾਤਾਂ ਕੱਟਣੀਆਂ ਪੈਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button