SportsTop News

ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

ਮੋਹਾਲੀ : ਆਸਟ੍ਰੇਲੀਆ ਨੇ ਕੈਮਰਨ ਗ੍ਰੀਨ (61) ਦੇ ਧਮਾਕੇਦਾਰ ਅਰਧ ਸੈਂਕੜੇ ਤੇ ਮੈਥਿਊ ਵੇਡ (ਅਜੇਤੂ 46) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੂੰ ਪਹਿਲੇ ਟੀ-20 ਮੈਚ ਵਿਚ ਮੰਗਲਵਾਰ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 208 ਦੌੜਾਂ ਬਣਾਈਆਂ ਸਨ, ਜਿਸ ਨੂੰ ਆਸਟ੍ਰੇਲੀਆ ਨੇ 4 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਮੋਹਾਲੀ ਦੇ ਵੱਡੇ ਮੈਦਾਨ ਵਿਚ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੈਮਰਨ ਗ੍ਰੀਨ ਨੇ ਆਸਟ੍ਰੇਲੀਆ ਨੂੰ ਧਮਾਕੇਦਾਰ ਸ਼ੁਰੂਆਤ ਦਿਵਾਈ। ਵਿਚਾਲੇ ਦੇ ਓਵਰਾਂ ਵਿਚ ਗਲੇਨ ਮੈਕਸਵੈੱਲ (1) ਤੇ ਜੋਸ਼ ਇੰਗਲਿਸ (17) ਦੀਆਂ ਵਿਕਟਾਂ ਜਲਦ ਡਿੱਗਣ ਤੋਂ ਬਾਅਦ ਭਾਰਤ ਲਈ ਕੁਝ ਉਮੀਦਾਂ ਜਗੀਆਂ ਪਰ ਮੈਥਿਊ ਵੇਡ ਨੇ ਡੈਬਿਊ ਕਰਨ ਵਾਲੇ ਟਿਮ ਡੇਵਿਡ (18) ਦੇ ਨਾਲ ਮਿਲ ਕੇ ਆਸਟ੍ਰੇਲੀਆ ਨੂੰ ਜਿੱਤ ਤਕ ਪਹੁੰਚਾ ਦਿੱਤਾ। ਵੇਡ ਨੇ ਆਪਣੀ ਮੈਚ ਜੇਤੂ ਪਾਰੀ ਵਿਚ ਸਿਰਫ 21 ਗੇਂਦਾਂ ਖੇਡ ਕੇ 6 ਚੌਕੇ ਤੇ 2 ਛੱਕੇ ਲਾਉਂਦੇ ਹੋਏ ਅਜੇਤੂ 45 ਦੌੜਾਂ ਬਣਾਈਆਂ। 19ਵੇਂ ਓਵਰ ਦੀ ਦੂਜੀ ਗੇਂਦ ’ਤੇ ਪੈਟ ਕਮਿੰਸ ਨੇ ਚੌਕਾ ਲਾ ਕੇ ਆਸਟ੍ਰੇਲੀਆ ਨੂੰ ਜਿੱਤ ਦਿਵਾ ਦਿੱਤੀ।

ਸੁਪਰੀਮ ਕੋਰਟ ਦਾ ਫ਼ੈਸਲਾ, ਸਪੀਕਰ ‘ਤੇ ਕਾਰਵਾਈ! ਕੇਂਦਰ ਦਾ ਵੱਡਾ ਝਟਕਾ, ਪੰਜਾਬ ਲਈ ਖ਼ਤਰੇ ਦੀ ਘੰਟੀ

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਤੇ ਰੋਹਿਤ ਸ਼ਰਮਾ (11) ਤੇ ਵਿਰਾਟ ਕੋਹਲੀ (2) ਦੇ ਜਲਦੀ ਆਊਟ ਹੋਣ ਦੇ ਬਾਵਜੂਦ ਭਾਰਤ ਨੇ ਧਮਾਕੇਦਾਰ ਬੱਲੇਬਾਜ਼ੀ ਦੇ ਨਾਲ ਪਾਵਰਪਲੇਅ ਵਿਚ 46 ਦੌੜਾਂ ਜੋੜੀਆਂ। ਰਾਹੁਲ ਨੇ ਸਟ੍ਰਾਈਕ ਰੇਟ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਹੋਏ 35 ਗੇਂਦਾਂ ’ਤੇ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਤੇ ਸੂਰਯਕੁਮਾਰ ਯਾਦਵ ਦੇ ਨਾਲ ਤੀਜੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯਕੁਮਾਰ ਨੇ ਆਊਟ ਹੋਣ ਤੋਂ ਪਹਿਲਾਂ 25 ਗੇਂਦਾਂ ’ਤੇ 2 ਚੌਕੇ ਤੇ 4 ਛੱਕੇ ਲਗਾਉਂਦੇ ਹੋਏ 46 ਦੌੜਾਂ ਦੀ ਪਾਰੀ ਖੇਡੀ। ਰਾਹੁਲ (12ਵਾਂ ਓਵਰ) ਤੇ ਸੂਰਯਕੁਮਾਰ (14ਵਾਂ ਓਵਰ) ਦੀ ਵਿਕਟ ਡਿੱਗਣ ਤੋਂ ਬਾਅਦ ਅਕਸ਼ਰ ਪਟੇਲ ਵੀ 16ਵੇਂ ਓਵਰ ਵਿਚ 6 ਦੌੜਾਂ ਬਣਾ ਕੇ ਆਊਟ ਹੋ ਗਿਆ।

ਨਸ਼ੇ ਖ਼ਿਲਾਫ਼ ਪਿੰਡ ਵਾਲਿਆਂ ਦਾ ਵੱਡਾ ਸਟੈਂਡ, ਦੇਖਕੇ ਭਗਵੰਤ ਮਾਨ ਵੀ ਹੈਰਾਨ!

ਦਿਨੇਸ਼ ਕਾਰਤਿਕ (6)ਵੀ ਮਹੱਤਵਪੂਰਨ ਯੋਗਦਾਨ ਨਹੀਂ ਦੇ ਸਕਿਆ ਪਰ ਹਾਰਦਿਕ ਪੰਡਯਾ ਨੇ ਆਪਣਾ ਦੂਜਾ ਟੀ-20 ਕੌਮਾਂਤਰੀ ਅਰਧ ਸੈਂਕੜਾ ਲਗਾਉਂਦੇ ਹੋਏ ਭਾਰਤ ਨੂੰ 200 ਦੌੜਾਂ ਦੇ ਅੰਕੜੇ ਦੇ ਪਾਰ ਪਹੁੰਚਾਇਆ। ਪੰਡਯਾ ਨੇ 30 ਗੇਂਦਾਂ ’ਤੇ 7 ਚੌਕਿਆਂ ਤੇ 5 ਛੱਕਿਆਂ ਦੀ ਬਦੌਲਤ ਤਾਬੜਤੋੜ 71 ਦੌੜਾਂ ਬਣਾਈਆਂ, ਜਿਸ ਵਿਚ ਆਖਰੀ ਓਵਰ ਵਿਚ ਲਗਾਏ ਗਏ ਤਿੰਨ ਛੱਕੇ ਸ਼ਾਮਲ ਸਨ। ਹਾਰਦਿਕ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਆਖਰੀ 5 ਓਵਰਾਂ ਵਿਚ 67 ਦੌੜਾਂ ਜੋੜਦੇ ਹੋਏ 20 ਓਵਰਾਂ ਵਿਚ 208 ਦੌੜਾਂ ਬਣਾਈਆਂ।
ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਦਾ ਅੰਕੜਾ ਪਾਰ ਕੀਤਾ। ਆਸਟ੍ਰੇਲੀਆ ਵਲੋਂ ਨਾਥਨ ਐਲਿਸ ਨੇ 4 ਓਵਰਾਂ ਵਿਚ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਜੋਸ਼ ਹੇਜ਼ਲਵੁਡ ਨੇ 2 ਤੇ ਕੈਮਰਨ ਗ੍ਰੀਨ ਨੂੰ 1-1 ਵਿਕਟ ਹਾਸਲ ਹੋਈ। ਸੀਰੀਜ਼ ਦਾ ਦੂਜਾ ਮੈਚ ਨਾਗਪੁਰ ਵਿਚ 23 ਸਤੰਬਰ ਨੂੰ ਖੇਡਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button