Breaking NewsD5 specialInternationalNewsTop News

ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਲੱਗੀਆਂ ਪਾਬੰਦੀਆਂ ਨੂੰ ਕੀਤਾ ਖ਼ਤਮ

ਕੈਨਬਰਾ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰਿਜ਼ਨ (Australian PM Scott Morrison) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੋਂ ਆਸਟ੍ਰੇਲੀਆ ਲਈ ਆਉਣ ਵਾਲੀਆਂ ਉਡਾਣਾਂ ‘ਤੇ ਲਗਾਈ ਗਈ ਰੋਕ ਖ਼ਤਮ ਕਰ ਦਿੱਤੀ ਗਈ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਆਸਟ੍ਰੇਲੀਆਈ ਨੇ ਭਾਰਤ ਤੋਂ ਆਪਣੇ ਇੱਥੇ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਸੀ। ਉਡਾਣਾਂ ‘ਤੇ ਰੋਕ ਦਾ ਐਲਾਨ ਪ੍ਰਧਾਨ ਮੰਤਰੀ ਸਕਾਟ ਮੌਰਿਜ਼ਨ ਨੇ ਕੀਤਾ ਸੀ। ਪੀ. ਐੱਮ. ਸਕਾਟ ਮੌਰਿਜ਼ਨ ਨੇ ਕਿਹਾ ਕਿ ਸਾਡੇ ਚੰਗੇ ਮਿੱਤਰ ਭਾਰਤ ਲਈ ਡਾਕਟਰੀ ਸਪਲਾਈ ਅਤੇ ਸਾਜੋ-ਸਾਮਾਨਾਂ ਨਾਲ ਭਰੀ ਫਲਾਈਟ ਸ਼ੁੱਕਰਵਾਰ ਨੂੰ ਸਿਡਨੀ ਤੋਂ ਰਵਾਨਾ ਹੋਈ।

🔴LIVE ਕੇਂਦਰ ਦਾ ਵੱਡਾ ਐਕਸ਼ਨ,ਅੰਦੋਲਨ ਹੋਵੇਗਾ ਖਤਮ! ਘਰਾਂ ਨੂੰ ਜਾਣਗੇ ਕਿਸਾਨ!ਪ੍ਰਧਾਨ ਮੰਤਰੀ ਨੇ ਸੱਦੀ ਮੀਟਿੰਗ?

ਉੱਥੇ ਹੀ, ਪਾਬੰਦੀ ਹਟਣ ਪਿੱਛੋਂ ਭਾਰਤ ਤੋਂ ਤਕਰੀਬਨ 70 ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਪਹਿਲੀ ਉਡਾਣ ਸ਼ਨੀਵਾਰ ਸਵੇਰੇ ਨੂੰ ਡਾਰਵਿਨ ਉਤਰ ਚੁੱਕੀ ਹੈ। ਰਿਪੋਰਟ ਮੁਤਾਬਕ ਇਸ ‘ਚ ਪਹਿਲਾਂ 150 ਯਾਤਰੀ ਜਾਣ ਵਾਲੇ ਸਨ ਪਰ ਇਨ੍ਹਾਂ ਵਿਚੋਂ 48 ਯਾਤਰੀ ਕੋਰੋਨਾ ਪੌਜ਼ੀਟਿਵ ਨਿਕਲੇ ਅਤੇ ਨੇੜਲੇ ਸੰਪਰਕ ਵਿਚ ਮੰਨੇ ਗਏ ਲੋਕਾਂ ਸਣੇ ਕੁੱਲ 72 ਯਾਤਰੀਆਂ ਨੂੰ ਜਹਾਜ਼ ਵਿਚ ਚੜ੍ਹਨ ਨਹੀਂ ਦਿੱਤਾ ਗਿਆ। ਹੁਣ ਜਦ ਤੱਕ ਇਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਨਹੀਂ ਹੋਵੇਗੀ ਉਦੋਂ ਤੱਕ ਇਨ੍ਹਾਂ ਨੂੰ ਭਾਰਤ ਵਿਚ ਹੀ ਰੁਕਣਾ ਹੋਵੇਗਾ।

ਕਿਸਾਨਾਂ ਨੇ ਭਜਾ-ਭਜਾ ਕੁੱਟਿਆ ਬੀਜੇਪੀ ਦਾ MLA!ਬਣਾਈ ਪੂਰੀ ਰੇਲ,ਜੇ ਦੇਖਲੇ ਮੋਦੀ ਆਹ ਵੀਡੀਓ…

ਗੌਰਤਲਬ ਹੈ ਕਿ ਭਾਰਤ ਵਿਚ ਕੋਰੋਨਾ ਸੰਕਰਮਣ ਦੀ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਸਕਾਟ ਮੌਰਿਜ਼ਨ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਲਾ ਦਿੱਤੀ ਸੀ। ਇੰਨਾ ਹੀ ਨਹੀਂ ਆਸਟ੍ਰੇਲੀਆਈ ਨਾਗਰਿਕਾਂ ਸਣੇ ਕਿਸੇ ਨੂੰ ਵੀ ਇਸ ਦੀ ਉਲੰਘਣਾ ਕਰਨ ‘ਤੇ ਜੇਲ੍ਹ ਤੱਕ ਭੇਜਣ ਦੀ ਚਿਤਾਵਨੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਲਗਭਗ 9,000 ਆਸਟ੍ਰੇਲੀਆਈ ਭਾਰਤ ਵਿਚ ਹਨ। ਮਾਰਚ 2020 ਤੋਂ ਆਸਟ੍ਰੇਲੀਆਈ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ ਅਤੇ ਵਿਦੇਸ਼ੀ ਯਾਤਰੀਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਲਈ ਮਨਜ਼ੂਰੀ ਲੈਣਾ ਲਾਜ਼ਮੀ ਹੈ। ਉੱਥੇ ਹੀ, ਯਾਤਰੀਆਂ ਨੂੰ ਆਰ. ਟੀ.-ਪੀ. ਸੀ. ਆਰ. ਰਿਪੋਰਟ ‘ਤੇ QR ਕੋਡ ਦੀ ਜ਼ਰੂਰਤ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button