SportsTop News

IND vs AUS Test series : ਆਸਟ੍ਰੇਲੀਆ ਨੇ ਇੰਦੌਰ ਟੈਸਟ 9 ਵਿਕਟਾਂ ਨਾਲ ਜਿੱਤਿਆ, 76 ਦੌੜਾਂ ਦਾ ਟੀਚਾ 76 ਮਿੰਟਾਂ ‘ਚ ਹਾਸਲ ਕਰ ਕੇ ਸੀਰੀਜ਼ ‘ਚ ਵਾਪਸੀ

ਇੰਦੌਰ : ਟ੍ਰੈਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਦੀ ਸੰਜਮੀ ਪਾਰੀ ਦੀ ਬਦੌਲਤ ਆਸਟ੍ਰੇਲੀਆਈ ਟੀਮ ਨੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਕੰਗਾਰੂ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ ‘ਚ 2-1 ਨਾਲ ਵਾਪਸੀ ਕਰ ਲਈ ਹੈ। ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 9 ਤੋਂ 13 ਮਾਰਚ ਤੱਕ ਖੇਡਿਆ ਜਾਵੇਗਾ।ਮੈਚ ਦੇ ਤੀਜੇ ਦਿਨ ਕੰਗਾਰੂ ਟੀਮ ਨੇ ਚੌਥੀ ਪਾਰੀ ‘ਚ 76 ਦੌੜਾਂ ਦੇ ਟੀਚੇ ਨੂੰ ਇਕ ਵਿਕਟ ‘ਤੇ ਆਸਾਨੀ ਨਾਲ ਹਾਸਲ ਕਰ ਲਿਆ, ਹਾਲਾਂਕਿ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਉਸਮਾਨ ਖਵਾਜਾ ਨੂੰ ਦੂਜੀ ਗੇਂਦ ‘ਤੇ ਪੈਵੇਲੀਅਨ ਭੇਜ ਕੇ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।

ਜਿੱਤ ਕੇ ਵੀ ਹਾਰੀ Congress, ਪੈ ਗਿਆ ਵੱਡਾ ਘਾਟਾ, ਹੁਣ ਨਹੀਂ ਲੱਗਣੇ ਪੈਰ! | D5 Channel Punjabi

ਪਹਿਲੇ 11 ਓਵਰਾਂ ‘ਚ ਭਾਰਤੀ ਸਪਿਨਰਾਂ ਨੇ ਵੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਪਰ 12ਵੇਂ ਓਵਰ ‘ਚ ਗੇਂਦ ਨੂੰ ਬਦਲ ਦਿੱਤਾ ਗਿਆ। ਗੇਂਦ ਬਦਲਦੇ ਹੀ ਹਾਲਾਤ ਬਦਲ ਗਏ। ਟ੍ਰੈਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਅਜੇਤੂ ਪਰਤੇ।ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ਵਿੱਚ 163 ਦੌੜਾਂ ਬਣਾ ਕੇ 75 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਇਸ ਦੇ ਨਾਲ ਹੀ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 197 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਵਿੱਚ 88 ਦੌੜਾਂ ਦੀ ਲੀਡ ਲੈ ਲਈ। ਭਾਰਤ ਪਹਿਲੀ ਪਾਰੀ ‘ਚ 109 ਦੌੜਾਂ ‘ਤੇ ਸਿਮਟ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button