Breaking NewsInternationalNewsPunjab

ਆਸਟ੍ਰੇਲੀਆ ਕੌਂਸਲ ਚੋਣਾਂ : ਪਹਿਲੀ ਵਾਰ 3 ਪੰਜਾਬੀਆਂ ਨੇ ਮਾਰੀ ਬਾਜ਼ੀ

ਸਿਡਨੀ: ਦੱਖਣੀ ਆਸਟ੍ਰੇਲੀਆ ‘ਚ ਚੋਣ ਵਿਭਾਗ ਵੱਲੋਂ ਕੌਂਸਲ ਤੇ ਮੇਅਰ ਦੀਆਂ ਕਰਵਾਈਆਂ ਗਈਆਂ ਚੋਣਾਂ ਦੇ ਆਏ ਨਤੀਜਿਆਂ ‘ਚ ਤਿੰਨ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ। ਕੌਂਸਲ ਪੋਸਟ ਅਗਸਤਾ ਤੋਂ ਸੰਨੀ ਸਿੰਘ ਅਤੇ ਹਲਕਾ ਪਲਿੰਮਟਨ ਤੋਂ ਅਸਟਰੇਲੀਅਨ ਪੰਜਾਬੀ ਸੁਰਿੰਦਰਪਾਲ ਸਿੰਘ ਚਾਹਲ ਅਤੇ ਸਿਮਰਤਪਾਲ ਸਿੰਘ ਮੱਲੀ ਆਦਿ ਚੋਣ ਜਿੱਤ ਗਏ ਹਨ। ਚੋਣ ਵਿਭਾਗ ਵਲੋਂ ਜੇਤੂ ਕੌਂਸਲਰਾਂ ਤੇ ਮੇਅਰਾਂ ਨੂੰ ਸਹੁੰ ਚੁਕਾਉਣ ਦੀ ਰਸਮ 20 ਨਵੰਬਰ ਨੂੰ ਕਰਵਾਈ ਜਾਵੇਗੀ। ਇਸ ਵਾਰ ਦੱਖਣੀ ਆਸਟ੍ਰੇਲੀਆ ਦੇ ਕੁਲ 12,01,775 ਵੋਟਰਾਂ ਵਿਚੋਂ ਕੌਂਸਲ ਅਤੇ ਮੇਅਰ ਲਈ ਤਕਰੀਬਨ 3,94,805 ਲੋਕਾਂ ਨੇ ਹੀ ਵੋਟਾਂ ਪਾਈਆਂ।

Read Also ਅੰਮ੍ਰਿਤਸਰ ਤੋਂ ਸੁਖਬੀਰ ਸਿੰਘ ਬਾਦਲ LIVE, SGPC ਚੋਣਾਂ ‘ਤੇ ਵੱਡਾ ਬਿਆਨ

ਜਾਣਕਾਰੀ ਅਨੁਸਾਰ ਕੌਂਸਲ ਹਲਕਾ ਪੋਰਟਅਗਸਤਾ ਤੋਂ 9 ਕੌਂਸਲਾਂ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਸਨ ਅਤੇ ਹਲਕੇ ਦੇ ਵੋਟਰਾਂ ਵਲੋਂ ਆਸਟ੍ਰੇਲੀਆਈ ਪੰਜਾਬੀ ਨੌਜਵਾਨ ਸੰਨੀ ਸਿੰਘ ਨੂੰ ਦਿਤੇ ਸਹਿਯੋਗ ਕਾਰਨ ਸੰਨੀ ਸਿੰਘ ਨੂੰ ਸਾਰੇ ਉਮੀਦਵਾਰਾਂ ਤੋਂ ਵੱਧ ਵੋਟਾਂ ਮਿਲੀਆਂ ਹਨ। ਦਸਣਯੋਗ ਹੈ ਕਿ ਕੌਂਸਲ ਚੋਣਾਂ ਦੌਰਾਨ ਇਕ ਟਰੱਕ ਡਰਾਈਵਰ ਵਲੋਂ ਸੋਸ਼ਲ ਮੀਡੀਆ ਉਪਰ ਸੰਨੀ ਸਿੰਘ ਦੇ ਬੈਨਰ ਉਪਰ ਸਿੱਖੀ ਪਹਿਰਾਵੇ ਵਿਚ ਲੱਗੀ ਫ਼ੋਟੋ ਨੂੰ ਨਿਸ਼ਾਨਾ ਬਣਾ ਕਿ ਨਸਲੀ ਹਮਲਾ ਕਰਦਿਆਂ ਭੱਦੀ ਸ਼ਬਦਾਵਲੀ ਵਰਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button