Breaking NewsD5 specialInternationalNewsSportsTop News

ਆਸਟ੍ਰੇਲੀਆਈ ਪੀਐਮ ਨੇ ਜੋਕੋਵਿਚ ਦੀ ਵਾਪਸੀ ਦੇ ਦਿੱਤੇ ਸੰਕੇਤ 

ਕੈਨਬਰਾ :  ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ‘ਤੇ ਲੱਗੀ ਤਿੰਨ ਸਾਲ ਦੀ ਰੋਕ ਤੋਂ ਪਹਿਲਾਂ ਉਨ੍ਹਾਂ ਨੂੰ ਆਸਟ੍ਰੇਲੀਆ ਵਾਪਸ ਆਉਣ ਦਾ ਮੌਕਾ ਦਿੱਤਾ ਹੈ। ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਨੂੰ ਦੇਸ਼ ‘ਚ ਰਹਿਣ ਦੀ ਅਦਾਲਤੀ ਲੜਾਈ ਹਾਰਨ ਤੋਂ ਬਾਅਦ ਐਤਵਾਰ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੋਕੋਵਿਚ ਨੇ ਇੱਕ ਬਿਆਨ ‘ਚ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ।

ਸਿੱਧੂ ਪਟਿਆਲਾ ‘ਚ ਕੈਪਟਨ ਦੇ ਲਵਾਊ ਗੋਡੇ? ਲੱਭਿਆ ਕੈਪਟਨ ਦੀ ਟੱਕਰ ਦਾ ਲੀਡਰ, ਹੁਣ ਪਊ ਵੱਡੇ ਲੀਡਰਾਂ ਦੀ ਕਬੱਡੀ!

ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਅੱਜ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਅਨ ਓਪਨ ‘ਚ ਰਿਕਾਰਡ 21ਵਾਂ ਗ੍ਰੈਂਡ ਸਲੈਮ ਜਿੱਤਣ ਦਾ ਉਹਨਾਂ ਦਾ ਸੁਪਨਾ ਚਕਨਾਚੂਰ ਹੋ ਗਿਆ। ਜੋਕੋਵਿਚ ਦੀ ਜਲਾਵਤਨੀ ਅਤੇ ਆਸਟ੍ਰੇਲੀਆਈ ਸਰਕਾਰ ਵਿਚਾਲੇ 10 ਦਿਨਾਂ ਦੀ ਲੜਾਈ ਦਾ ਅੰਤ ਹੋ ਗਿਆ। ਆਸਟ੍ਰੇਲੀਆਈ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਜੋਕੋਵਿਚ ਨੂੰ ਤਿੰਨ ਸਾਲਾਂ ਲਈ ਦੂਜਾ ਵੀਜ਼ਾ ਨਹੀਂ ਦਿੱਤਾ ਜਾ ਸਕਦਾ ਹੈ । ਹਾਲਾਂਕਿ ਬੀਬੀਸੀ ਨੇ ਪ੍ਰਧਾਨ ਮੰਤਰੀ ਮੌਰੀਸਨ ਦੇ ਹਵਾਲੇ ਨਾਲ ਇੱਕ ਸਥਾਨਕ ਰੇਡੀਓ ਸਟੇਸ਼ਨ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੋਕੋਵਿਚ ਨੂੰ ਸਹੀ ਹਾਲਾਤ ਵਿੱਚ ਜਲਦੀ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਜੋਕੋਵਿਚ ਤੇ ਪਾਬੰਦੀ ਤਿੰਨ ਸਾਲ ਤੱਕ ਵੱਧ ਸਕਦੀ ਹੈ ਪਰ ਸਹੀ ਹਾਲਾਤ ਨੂੰ ਦੇਖਦੇ ਹੋਏ ਉਸ ਕੋਲ ਵਾਪਸੀ ਦਾ ਮੌਕਾ ਹੋਵੇਗਾ ਅਤੇ ਇਸ ਤੇ ਸਹੀ ਸਮੇਂ ਤੇ ਵਿਚਾਰ ਕੀਤਾ ਜਾਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button