
ਆਵਾਜ਼ -ਏ-ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ ਅਤੇ ਉਹਨਾਂ ਦੇ ਸਾਥੀ ਜਸਵੰਤ ਸਿੰਘ ਬੀਤੀ ਰਾਤ ਆਪਣੇ ਰੈਸਟੋਰੈਂਟ ਤੋਂ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੇ ਸੀ ਰਸਤੇ ਵਿੱਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਕੋਲ ਜਦ ਪਹੁੰਚੇ ਤਾਂ ਉੱਥੇ ਹਮਲਾਵਰਾਂ ਵੱਲੋਂ ਸਵਿਫਟ ਗੱਡੀ ਗਲਤ ਤਰੀਕੇ ਨਾਲ ਸੜਕ ਵਿੱਚ ਖੜੀ ਕੀਤੀ ਹੋਈ ਸੀ ਜਿਸ ਕਰਕੇ ਆਪਸ ਵਿੱਚ ਕਹਾ ਸੁਨੀ ਹੋਈ ਅਤੇ ਘੁਖਿਆਤ ਵਿਅਕਤੀਆਂ ਵੱਲੋਂ ਮਨਜੀਤ ਸਿੰਘ ਅਤੇ ਜਸਵੰਤ ਸਿੰਘ ਦੋਨਾਂ ਉੱਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ ਦੋਨਾਂ ਦਾ ਕਿਸੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਉਥੋਂ ਆਪਣੀ ਗੱਡੀ ਨੂੰ ਭਜਾ ਕੇ ਕਿਸੀ ਤਰ੍ਹਾਂ ਜਾਨ ਬਚਾਈ ਗਈ। ਥਾਣਾ ਰੇਲਵੇ ਸਟੇਸ਼ਨ ਵਿੱਚ ਇਸ ਦੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਭਰੋਸਾ ਜਤਾਇਆ ਗਿਆ ਹੈ ਕਿ ਗੱਡੀ ਨੰਬਰ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ। ਮਨਜੀਤ ਸਿੰਘ ਕਰਤਾਰਪੁਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਪ੍ਰਬੰਧ ਚਲਾਨ ਲਈ ਅਸਫਲ ਹੋਈ ਹੈ। ਲਗਾਤਾਰ ਹੋ ਰਹੀਆਂ ਪੰਜਾਬ ਵਿੱਚ ਹਮਲੇ ਵਾਲੀਆਂ ਘਟਨਾਵਾਂ ਨਾਲ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ ਅਤੇ ਸਰਕਾਰਾਂ ਕੋਈ ਬਣਦਾ ਸਹਿਯੋਗ ਨਹੀਂ ਕਰ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.