Breaking NewsD5 specialNewsPoliticsPress ReleasePunjabTop News

‘ਆਪ’ ਸਰਕਾਰ ਦੇ ਰਾਜ ਦੀ 3 ਮਹੀਨਿਆਂ ‘ਚ ਖੁੱਲ੍ਹੀ ਪੋਲ, ਸੰਗਰੂਰ ਲੋਕ ਸਭਾ ਉਪ ਚੋਣ ‘ਚ ਲੋਕਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਦਿਖਾਇਆ ਉਹਨਾਂ ਦਾ ਅਸਲੀ ਚਿਹਰਾ: ਅਸ਼ਵਨੀ ਸ਼ਰਮਾ

ਮੁੱਖ ਮੰਤਰੀ ਭਗਵੰਤ ਮਾਨ ਦੀ ਸੀਟ 'ਤੇ 'ਆਪ' ਉਮੀਦਵਾਰ ਦੀ ਹਾਰ ਨੇ ਸਪੱਸ਼ਟ ਕੀਤਾ ਕਿ ਲੋਕ ਹੁਣ ਭਗਵੰਤ ਮਾਨ ਅਤੇ ਕੇਜਰੀਵਾਲ 'ਤੇ ਵਿਸ਼ਵਾਸ ਨਹੀਂ ਕਰਦੇ

ਝੂਠੀਆਂ ਗਾਰੰਟੀਆਂ ‘ਤੋਂ ਧੋਖਾ ਖੜੇ ਲੋਕ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਅਜਿਹਾ ਹੀ ਸਬਕ ਸਿਖਾਉਣਗੇ: ਸ਼ਰਮਾ

ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ‘ਤੇ ਲੜੀ ਭਾਜਪਾ ਨੇ ਪਿੰਡਾਂ ‘ਚ ਘਰ-ਘਰ ਪਹੁੰਚਾਈਆ ਕਮਲ: ਅਸ਼ਵਨੀ ਸ਼ਰਮਾ

ਭਾਜਪਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਲਈ ਦਿੱਤੀ ਵਧਾਈ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ‘ਚ ਜਿੱਤ ‘ਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਵਲੋਂ ਦਰਜ ਕੀਤੀ ਗਈ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ਸ਼ਰਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਕਾਰਗੁਜ਼ਾਰੀ ਵੀ ਬਹੁਤ ਵਧੀਆ ਰਹੀ ਹੈ। ਭਾਜਪਾ ਦਾ ਵੋਟ ਬੈਂਕ ਪਹਿਲਾਂ ਨਾਲੋਂ ਬਹੁਤ ਵਧੀਆ ਹੈ।

ਭਗਵੰਤ ਮਾਨ ਨੂੰ ਮਹਿੰਗੀ ਪਈ ਸੰਗਰੂਰ ਸੀਟ ਦੀ ਹਾਰ! ਦਿੱਲੀ ਤੋਂ ਜਲਦ ਹੋਵੇਗਾ ਵੱਡਾ ਐਲਾਨ!

ਪਿੰਡਾਂ ਵਿੱਚ ਭਾਜਪਾ ਦੇ ਝੰਡੇ ਅਤੇ ਪ੍ਰਚਾਰ ਸਮੱਗਰੀ ਅਤੇ ਪਿੰਡਾਂ ਵਿੱਚ ਭਾਜਪਾ ਦੇ ਬੂਥ ਲੱਗਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਲੋਕ ਭਾਜਪਾ ਦੀ ਵਿਚਾਰਧਾਰਾ ਅਤੇ ਨੀਤੀਆਂ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਹਨ। ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ਕਮਲ ਦੇ ਫੁੱਲ ‘ਤੇ ਚੋਣ ਲੜਦਿਆਂ ਭਾਜਪਾ ਆਪਣਾ ਸੁਨੇਹਾ ਪਿੰਡਾਂ ‘ਚ ਘਰ-ਘਰ ਪਹੁੰਚਾਉਣ ‘ਚ ਕਾਮਯਾਬ ਹੋਈ ਹੈI ਭਾਜਪਾ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੀ ਹੈ।

ਭਗਵੰਤ ਮਾਨ ਦੀ ਕੁਰਸੀ ਨੂੰ ਖ਼ਤਰਾ! ਚੋਣ ਹਾਰਨ ਤੋਂ ਬਾਅਦ ਲੱਗੇ ਗੰਭੀਰ ਇਲਜ਼ਾਮ!

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹੋਣ ਦੇ ਬਾਵਜੂਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਪੰਜਾਬ ਸਰਕਾਰ ਦਾ ਸਾਰਾ ਲਾਵ-ਲਸ਼੍ਕਰ ਲਾ ਕੇ ‘ਆਪ’ ਉਮੀਦਵਾਰ ਦਾ ਹਾਰ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਦੋਵੇਂ ਸਿਰੇ ਦੇ ਝੂਠੇ ਅਤੇ ਮੱਕਾਰ ਹਨ ਅਤੇ ਦੋਵਾਂ ਨੇ ਜਨਤਾ ਨੂੰ ਝੂਠ ਬੋਲ ਕੇ ਮੂਰਖ ਬਣਾ ਕੇ ਸੱਤਾ ਹਾਸਲ ਕੀਤੀ ਹੈ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਇਸ ਤੋਂ ਵੱਡੀ ਨਮੋਸ਼ੀ ਹੋਰ ਕੀ ਹੋਵੇਗੀ ਕਿ ਜਿਸ ਲੋਕ ਸਭਾ ਤੋਂ ਉਹ ਦੋ ਵਾਰੀ ਚੋਣ ਜਿੱਤ ਕੇ ਸਾਂਸਦ ਬਣੇ ਅਤੇ ਤੀਜੀ ਵਾਰ ਵਿਧਾਨ ਸਭਾ ਚੋਣਾਂ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ, ਉਸ ਲੋਕ ਸਭਾ ਦੀ ਜਨਤਾ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਨਕਾਰ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਝੂਠੀਆਂ ਗਾਰੰਟੀਆਂ ਕਾਰਨ ਜਨਤਾ ਦਾ ਭਰੋਸਾ ਨਹੀਂ ਕਰਦੀ।

ਜਿੱਤ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਪਹਿਲਾਂ ਵੱਡਾ ਐਲਾਨ, ਸੁਣਕੇ ਵਿਰੋਧੀ ਹੋਏ ਹੈਰਾਨ !

ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋ ਗਈ ਹੈ। ਤਿੰਨ ਮਹੀਨਿਆਂ ਵਿੱਚ ਹੀ ਪੰਜਾਬ ਦੇ ਲੋਕ ਤ੍ਰਾਹਿ-ਤ੍ਰਾਹਿ ਕਰ ਚੁੱਕੇ ਹਨ। ਸੂਬੇ ਵਿੱਚ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ਅਤੇ ਨਿੱਤ ਹੋ ਰਹੀਆਂ ਹੱਤਿਆਵਾਂ ਤੋਂ ਲੋਕ ਇੰਨੇ ਡਰੇ ਹੋਏ ਹਨ ਕਿ ਅੱਜ ਜੇਕਰ ਕਿਸੇ ਪਰਿਵਾਰ ਦਾ ਕੋਈ ਵਿਅਕਤੀ ਘਰੋਂ ਬਾਹਰ ਨਿਕਲਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਦਿਨ ਵਿੱਚ ਦਸ ਵਾਰ ਫੋਨ ਕਰਕੇ ਉਸ ਦੀ ਸਿਹਤਯਾਬੀ ਦੀ ਖ਼ਬਰ ਲੈਣ ਲੱਗ ਪਏ ਹਨ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਨਹੀਂ ਰਿਹਾ।

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਲੋਕਾਂ ਨੇ ਮਾਨਈ ਖੁਸ਼ੀ! ਪੂਰੇ ਸ਼ਹਿਰ ’ਚ ਵੰਡੇ ਲੱਡੂ !

ਪੁਲਿਸ-ਪ੍ਰਸ਼ਾਸਨ ਦੇ ਨੱਕ ਹੇਠ ਗੈਂਗਸਟਰ ਅਤੇ ਅਪਰਾਧੀ ਹਰ ਰੋਜ਼ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਅਤੇ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਨਤਾ ਨਾਲ ਝੂਠੇ ਵਾਅਦੇ (ਗਾਰੰਟੀਆਂ) ਕੀਤੇ ਗਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਜਨਤਾ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਸਬਕ ਸਿਖਾਇਆ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ।

ਸਿਮਰਨਜੀਤ ਸਿੰਘ ਮਾਨ ਨੂੰ ਮਿਲੇ ਗੰਨਮੈਨ! ਸੰਗਰੂਰ ਵਾਲਿਆਂ ਨੇ ਝਾੜੂ ਵਾਲਿਆਂ ‘ਤੇ ਹੀ ਫੇਰਿਆ ਝਾੜੂ D5 Channel Punjabi

ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਤਲ ਨਾ ਹੁੰਦਾ ਹੋਵੇ। ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਭਗਵੰਤ ਮਾਨ ਨੇ ਅਖਬਾਰਾਂ ਵਿੱਚ ‘ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ’ ਦਾ ਬਿਆਨ ਦੇ ਕੇ ਆਪਣਾ ਪੱਲਾ ਝਾੜ ਲੈਂਦੇ ਹਨ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਝੂਠਾਂ ਨਾਲ ਧੋਖਾ ਖਾ ਚੁੱਕੇ ਲੋਕ ਹੁਣ ਬਹੁਤ ਸੂਝਵਾਨ ਹੋ ਗਏ ਹਨ ਅਤੇ ਆਉਣ ਵਾਲੀਆਂ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਅਜਿਹਾ ਹੀ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ। ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਪੂਰੇ ਪੰਜਾਬ ਵਿੱਚ ਆਪਣਾ ਝੰਡਾ ਲਹਿਰਾਵੇਗੀ ਅਤੇ ਜਨਤਾ ਭਾਜਪਾ ਵਿੱਚ ਵਿਸ਼ਵਾਸ ਜਤਾਈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button