‘ਆਪ’ ਵੱਲੋਂ 5 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਪਾਰਟੀ ਏਕਤਾ ਲਈ ਖਹਿਰਾ ਦੀ ਆਖਰੀ ਵਾਰਨਿੰਗ
ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਤੋਂ ਵੀ ਵੱਧ ਹੰਕਾਰ ਐ ‘ਆਪ’ ਆਗੂਆਂ ‘ਚ: ਖਹਿਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਭੜਾਸ ਕੱਢੀ ਉਨ੍ਹਾਂ ਨੇ ਇਸ ਐਲਾਨ ਨੂੰ ਬਹੁਤ ਦੁਖਦਾਈ ਅਤੇ ਭਾਵਨਾਵਾਂ ਨਾਲ ਖਿਲਵਾੜ ਦੱਸਿਆ ਹੈ। ਖਹਿਰਾ ਨੇ ਕਿਹਾ ਕਿ ਇਕ ਪਾਸੇ ਤਾਂ ਪਾਰਟੀ ਏਕਤਾ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਇਕ ਤਰਫਾ 5 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਜੋ ਕਿ ਉਨ੍ਹਾਂ ਨਾਲ ਮਜ਼ਾਕ ਹੈ। ਖਹਿਰਾ ਨੇ ਕਿਹਾ ਕਿ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਕੇ ਉਨ੍ਹਾਂ ਲਈ ਏਕਤਾ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਇਸਦੇ ਬਾਵਜੂਦ ਇਸਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਸਾਡਾ ਅਲਟੀਮੇਟਮ ਉਨ੍ਹਾਂ ਕੋਲ 1 ਨਵੰਬਰ 2018 ਤੱਕ ਸੀ ਕਿ ਅਸੀਂ ਤੁਹਾਡੇ ਨਾਲ ਬੈਠ ਕੇ ਪਾਰਟੀ ਦੀ ਏਕਤਾ ਤੇ ਵਿਚਾਰ ਕਰਾਂਗੇ।
Read Also ‘ਆਪ’ ਨੇ ਲੋਕ ਸਭਾ ਚੋਣਾਂ ਲਈ ਕੀਤਾ 5 ਉਮੀਦਵਾਰਾਂ ਦਾ ਐਲਾਨ, ਜਾਣੋ ਕਿੱਥੋ ਕਿਸਨੂੰ ਮਿਲੀ ਸੀਟ
ਉਨ੍ਹਾਂ ਕਿਹਾ ਕਿ ਅਸੀਂ ਇੰਨੇ ਵੀ ਲਾਲਚੀ ਨਹੀਂ ਕਿ ਸੀਟਾਂ ਪਿੱਛੇ ਭੱਜਦੇ ਫਿਰਨ। ਸੁਖਪਾਲ ਖਹਿਰਾ ਨੇ ਕਿਹਾ ਕਿ ਇੰਨਾ ਹੰਕਾਰ ‘ਤੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ‘ਚ ਵੀ ਨਹੀਂ ਹੈ, ਜਿੰਨ੍ਹਾ ਹੰਕਾਰ ‘ਆਪ’ ਆਗੂਆਂ ‘ਚ ਹੈ। ਖਹਿਰਾ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਜੇਕਰ ਪਾਰਟੀ ਇਕੱਲੀ ਲੜਦੀ ਹੈ ਤਾਂ ‘ਆਪ’ ਆਗੂਆਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਨੇ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ‘ਤੇ ਵੀ ਅੰਮ੍ਰਿਤਸਰ ਰੇਲ ਹਾਦਸੇ, ਬਹਿਬਲ ਕਲਾਂ ਕਾਂਡ ਅਤੇ ਦਿੱਲੀ ਸਿੱਖ ਕਤਲੇਆਮ ਸਬੰਧੀ ਵਿਅੰਗ ਕਸਦਿਆਂ ਕਿਹਾ ਕਿ 34 ਸਾਲ ‘ਚ ਅੱਜ ਤਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ । ਉਥੇ ਹੀ ਸੁਖਪਾਲ ਖਹਿਰਾ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਸੈਕਟਰ 17 ਵਿਖੇ ਸ਼ਾਪਿੰਗ ਪਲਾਜ਼ਾ ‘ਚ 100 ਦੀ ਗਿਣਤੀ ‘ਚ ਉਨ੍ਹਾਂ ਵਲੋਂ ਦਰੀਆਂ ਵਿਛਾ ਕੇ ਇਨਸਾਫ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.