Breaking NewsD5 specialNewsPress ReleasePunjabTop News

‘ਆਪ’ ਨੇ ਸਵੀਕਾਰ ਕੀਤੀ ਸਿਹਤ ਮੰਤਰੀ OP Soni ਦੀ ਚੁਣੌਤੀ, ਬਹਿਸ ਲਈ ਆਪਣੀ ਪਸੰਦ ਦੀ ਤਾਰੀਖ, ਜਗ੍ਹਾ ਅਤੇ ਚੈਨਲ ਚੁਣਨ ਲਈ ਕਿਹਾ

‘ਆਪ’ ਨੇਤਾ Aman Arora ਨੇ ਸਿਹਤ ਮੰਤਰੀ OP Soni ’ਤੇ ਅੰਕੜਿਆਂ ਦੀ ਅਸਲੀਅਤ ਛੁਪਾਉਣ ਦਾ ਲਾਇਆ ਦੋਸ਼, ਲੋਕ ਪੰਜਾਬ ਦੀ ਅਸਲੀਅਤ ਜਾਣਦੇ ਹਨ

ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਤੇ ਵਿਧਾਇਕ Aman Arora ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ Gurmeet Singh Haher ਨੇ ਸਾਂਝੇ ਬਿਆਨ ਰਾਹੀਂ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ OP Soni ਨੂੰ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਵਿਚਾਰ- ਚਰਚਾ (ਡਿਬੇਟ) ਲਈ ਮੰਤਰੀ ਸਾਬ ਆਪਣੀ ਪਸੰਦ ਦੀ ਜਗ੍ਹਾ, ਤਾਰੀਖ ਅਤੇ ਚੈਨਲ ਚੁਣ ਕੇ ਦੱਸ ਦੇਣ । ਜ਼ਿਕਰਯੋਗ ਹੈ ਕਿ ਕਾਂਗਰਸੀ ਮੰਤਰੀ OP Soni ਨੇ ਆਪਣੇ ਸਾਥੀ ਮੰਤਰੀ ਪਰਗਟ ਸਿੰਘ ਦੇ ਰਾਹ ’ਤੇ ਚੱਲ ਰਹੇ ਹਨ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਦਿੱਲੀ ਦੀ ਸਿਹਤ ਪ੍ਰਣਾਲੀ ’ਤੇ ਬਹਿਸ ਲਈ ਚੁਣੌਤੀ ਦਿੱਤੀ ਹੈ, ਤਾਂ ਜੋ ਪਤਾ ਲੱਗ ਸਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ’ਚ ਸਿਹਤ ਸੇਵਾਵਾਂ ’ਚ ਕੀ ਸੁਧਾਰ ਕੀਤੇ ਹਨ। Aman Arora ਨੇ ਸਿਹਤ ਮੰਤਰੀ OP Soni ’ਤੇ ਅੰਕੜਿਆਂ ਨੂੰ ਗੁੰਮਰਾਹ ਦੱਸਿਆ ਹੈ । ਉਨ੍ਹਾਂ ਕਿਹਾ ਕਿ ਮਾਲੂਮ ਹੁੰਦਾ ਕਿ ਪੰਜਾਬ ਦੇ ਸਿਹਤ ਮੰਤਰੀ OP Soni ਨੇ ‘ਇੰਟਰਵਿਊ’ ਦੌਰਾਨ ਪੰਜਾਬ ਅਤੇ ਦਿੱਲੀ ਦੀ ਸਿਹਤ ਪ੍ਰਣਾਲੀ ਅਤੇ ਇਲਾਜ ਵਿਵਸਥਾ ਦੀ ਤੁਲਨਾ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਪੰਜਾਬ ਹਰ ਮਾਮਲੇ ਵਿੱਚ ਦਿੱਲੀ ਤੋਂ ਅੱਗੇ ਹੈ। ਮੰਤਰੀ ਦੇ ਇਸ ਦਾਅਵੇ ਤੋਂ ਪਤਾ ਲਗਦਾ ਹੈ ਕਿ ਉਹ ਸਿਹਤ ਵਿਵਸਥਾ ਦੇ ਮਾਮਲੇ ’ਚ ਦਿੱਲੀ ਸਰਕਾਰ ਨੂੰ ਚੁਣੌਤੀ ਦਿੰਦੇ ਹਨ।

Farmers Won : ਪੰਜਾਬ ਪਹੁੰਚਦੇ ਸਾਰ ਕਿਸਾਨਾਂ ਦਾ ਧਮਾਕਾ! ਮੋਦੀ ਨੂੰ ਦਿੱਤਾ ਠੋਕਵਾ ਜਵਾਬ, ਲੈ ਲਿਆ ਵੱਡਾ ਫੈਸਲਾ,

ਮੰਤਰੀ ਵੱਲੋਂ ਪੇਸ਼ ਕੀਤੇ ਅੰਕੜਿਆਂ ਬਾਰੇ Aman Arora ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੀ ਸਿਹਤ ਸੇਵਾਵਾਂ ਤੁਲਨਾਂ ਕਰਨ ਦੀ ਛੇਤੀ ’ਚ ਸਿਹਤ ਮੰਤਰੀ OP Sooni ਇਹ ਭੁੱਲ ਗਏ ਕਿ ਪੰਜਾਬ ਦੀ ਸਿਹਤ ਵਿਵਸਥਾ ਰਾਸ਼ਟਰੀ ਪੱਧਰ ’ਤੇ ਨਿਰਧਾਰਤ ਮਾਪਦੰਡਾਂ ਅਤੇ WUHO ਦੇ ਮਿਆਰਾਂ ’ਤੇ ਖ਼ਰੀ ਨਹੀਂ ਉਤਰਦੀ। ਪੰਜਾਬ ਦੇ ਪਿੰਡਾਂ ਦੇ ਰਾਸ਼ਟਰੀ ਸਿਹਤ ਨਿਯਮਾਂ ਅਨੁਸਾਰ 700 ਤੋਂ ਵੱਧ ਪ੍ਰਾਇਮਰੀ ਸਿਹਤ ਕੇਂਦਰ ਹੋਣੇ ਚਾਹੀਦੇ ਹਨ , ਪਰ ਇਨਾਂ ਦੀ ਗਿਣਤੀ ਸਿਰਫ 416 ਹੈ। ਇਸੇ ਤਰ੍ਹਾਂ ਪਿੰਡਾਂ ਦੇ ਖੇਤਰ ਵਿੱਚ ਆਬਾਦੀ ਹਿਸਾਬ ਤੋਂ ਲਗਭਗ 200 CHC ਦੀ ਜ਼ਰੂਰਤ ਹੈ, ਪਰ ਪੰਜਾਬ ਕੋਲ ਸਿਰਫ਼ 87 ਹਨ। ਇਨਾਂ 87 CS ਵਿੱਚੋਂ 80 CHC ਵਿੱਚ ਕੋਈ ਮਾਹਰ ਡਾਕਟਰ ਨਹੀਂ ਹੈ। ਉਨ੍ਹਾਂ ਨੇ ਸੋਨੀ ਨੂੰ ਗ੍ਰਾਮੀਣ ਖੇਤਰ ਵਿੱਚ ਇੱਕ CHC ਦਾ ਨਾਮ ਦੇਣਾ ਦੀ ਚੁਣੌਤੀ ਦੀ ਜੋ ਰਾਸ਼ਟਰੀ ਮਾਪਦੰਡਾਂ ਅਨੁਸਾਰ ਸਹੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। Arora ਨੇ ਕਿਹਾ ਕਿ ਰਾਜ ਵਿੱਚ ਕੁਝ ਪ੍ਰਾਇਮਰੀ ਅਤੇ ਸਾਮੂਦਾਇਕ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ, ਕਈ ਕਈ ਕੇਂਦਰਾਂ ’ਚ ਇਲਾਜ ਦੇ ਉਪਕਰਣ ਵੀ ਉਪਲਬਧ ਨਹੀਂ ਹਨ। 2019 ਦੀ ਕੇਂਦਰੀ ਸਿਹਤ ਅਤੇ ਕਲਿਆਣਕਾਰੀ ਵਿੱਤੀ ਰਿਪੋਰਟ ਵਿੱਚ ਰਾਜ ਵਿੱਚ 50 ਫ਼ੀਸਦੀ ਤੋਂ ਵੱਧ PHC ਕਿਸੇ ਵੀ ਪ੍ਰਮਾਣ ਨੂੰ ਪੂਰਾ ਨਹੀਂ ਕਰਦਾ ਹੈ ਅਤੇ ਇਸ ਲਈ ਉਹਨਾਂ ਨੂੰ ਸਹੀ ਨਹੀਂ ਮੰਨਿਆ ਗਿਆ ਹੈ। OP Soni ਦੱਸਣ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਪ੍ਰਾਇਮਰੀ ਸਿਹਤ ਕੇਂਦਰਾਂ ਲਈ ਕੀ ਦਿੱਤਾ ਹੈ?

Kisan Andolan ਨਾਲ ਜੁੜੀ ਮਾੜੀ ਖ਼ਬਰ, ਵਾਪਰਿਆ ਵੱਡਾ ਭਾਣਾ, ਧਾਹਾਂ ਮਾਰ-ਮਾਰ ਰੋਏ ਕਿਸਾਨ || D5 Channel Punjabi

Aman Arora ਨੇ ਕਿਹਾ ਕਿ ਸੋਨੀ ਸਿਰਫ ਅੰਕੜਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਸਿਹਤ ਮੰਤਰੀ ਨੂੰ ਇਨਾਂ ਦੀ ਸਹੀ ਸਥਿਤੀ ਦੀ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਸਿਹਤ ਮੰਤਰੀ ਨੂੰ ਸੱਚ ਨਹੀਂ ਪਤਾ ਜਿਸ ਦੇ ਅਧੀਨ ਰਾਜ ਦੇ ਸਰਕਾਰੀ ਹਸਪਤਾਲ, ਉਪ ਕੇਂਦਰ, PHC ਅਤੇ CHC ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ-ਭਾਜਪਾ ਅਤੇ ਕਾਂਗਰਸ ਦੇ ਰਾਜ ਵਿੱਚ ਪੰਜਾਬ ਦੇ ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਅਤੇ ਸਮਾਜਿਕ ਸਿਹਤ ਕੇਂਦਰਾਂ ਵਿੱਚ ਸਿਹਤ ਅਤੇ ਇਲਾਜ ਵਿਵਸਥਾ ਪੂਰੀ ਤਰ੍ਹਾਂ ਫ਼ੇਲ ਹੋ ਚੁੱਕੀ ਹੈ, ਕਿਉਂਕਿ ਕਿਸੇ ਨੇ ਕਦੇ ਵੀ ਸਿਹਤ ਸੇਵਾਵਾਂ ਵੱਲ ਧਿਆਨ ਨਹੀਂ ਦਿੱਤਾ । ਸਗੋਂ ਪ੍ਰਾਈਵੇਟ ਖੇਤਰ ਪੰਜਾਬ ਵਿੱਚ ਵਧੇ ਫੁੱਲੇ ਹਨ ਅਤੇ ਹੁਣ ਪ੍ਰਾਈਵੇਟ ਹਸਪਤਾਲਾਂ ਇਲਾਜ ਮਹਿੰਗਾਂ ਹੋ ਗਿਆ ਹੈ । ਆਮ ਲੋਕ ਇਲਾਜ ਦਾ ਖਰਚਾ ਵੀ ਨਹੀਂ ਉਠਾ ਸਕਦੇ ਅਤੇ ਕੇਵਲ ਪ੍ਰਭੂ ਦੀ ਕਿਰਪਾ ਉੱਤੇ ਜੀਅ ਰਹੇ ਹਨ। Aman Arora ਅਰੋੜਾ ਨੇ ਕਿਹਾ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਸਿਹਤ ਅਧਿਕਾਰੀ, ਡਾਕਟਰ, ਨਰਸ, ਕਲਰਕ ਅਤੇ ਹੋਰ ਕਰਮਚਾਰੀ ਆਪਣੀਆਂ ਮੰਗਾਂ ਨੂੰ ਲਗਾਤਾਰ ਧਰਨੇ ਦੇ ਰਹੇ ਹਨ, ਪਰ ਰਾਜ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ।

Kisan Bill 2020 : ਕੇਂਦਰ ਤੋਂ ਆਈ ਵੱਡੀ ਖ਼ਬਰ, ਕਿਸਾਨ ਮੁੜ ਲਾਉਣਗੇ ਮੋਰਚਾ? | D5 Channel Punjabi

ਕਾਂਗਰਸ ਸਰਕਾਰ ਨੇ ਜਨਤਕ ਸਿਹਤ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਅਤੇ ਮਿਹਨਤ ਕਰਨ ਵਾਲੇ ਲੋਕਾਂ ਨੂੰ ਚੰਗੀ ਤਨਖਾਹ ਨਹੀਂ ਦਿੱਤੀ। Arora ਨੇ ਅੱਗੇ ਕਿਹਾ ਕਿ ਜੇਕਰ ਓ.ਪੀ. ਸੋਨੀ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੱਖ-ਵੱਖ ਸਿਹਤ ਕਰਮਚਾਰੀਆਂ ਨਾਲ ਸਮਝੌਤਾ ਕਰਨਾ ਚਾਹੀਦਾ ਹੈ, ਜੋ ਕਿ ਮੌਜੂਦਾ ਸਮੇਂ ਵਿੱਚ ਕਿਸੇ ਨਾ ਕਿਸੇ ਕਾਰਨ ਤੋਂ ਹੜਤਾਲ ਹੈ। ਜਦੋਂ ਕਿ ਪੰਜਾਬ ਵਿੱਚ ਡਾਕਟਰਾਂ, ਮਾਹਰ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਦੀਆਂ ਅੱਧ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਸਿਹਤ ਮੰਤਰੀ OP Soni ਦੀ ਚੁਣੌਤੀ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਵਿਧਾਇਕ Gurmeet Singh Meet Haher ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਹਤ ਮੰਤਰੀ ਦੀ ਚੁਣੌਤੀ ਦਾ ਸਵਾਗਤ ਕਰਦੀ ਹੈ, ਕਿਉਂਕਿ ਇਸ ਤਰ੍ਹਾਂ ਦੇ ਲੋਕ ਮੁੱਦਿਆਂ ’ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਇਸੇ ਤਰ੍ਹਾਂ ਦੀ ਚੁਣੌਤੀ ਸਿੱਖਿਆ ਮੰਤਰੀ Pargat Singh ਵੱਲੋਂ ਦਿੰਤੀ ਗਈ ਸੀ, ਪਰ ਉਹ ਮੈਦਾਨ ਛੱਡ ਕੇ ਭੱਜ ਗਏ। Meet Haher ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਪ ਮੁੱਖ ਮੰਤਰੀ OP Soni ਮੈਦਾਨ ਛੱਡ ਕੇ ਨਹੀਂ ਭੱਜਣਗੇ, ਸਗੋਂ ਡਿਬੇਟ ਵਿੱਚ ਜ਼ਰੂਰ ਭਾਗ ਲੈਣਗੇ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਸਿਹਤ ਸੇਵਾਵਾਂ ਸਮੇਤ ਹੋਰਨਾਂ ਖੇਤਰਾਂ ’ਚ ਵੀ ਕੁਝ ਨਹੀਂ ਕੀਤਾ ਅਤੇ ਹੁਣ ਉਪ ਮੁੱਖ ਮੰਤਰੀ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰਾਜ ਦੇ ਸਰਕਾਰੀ ਹਸਪਤਾਲਾਂ, PHC ਅਤੇ CHC ਆਦਿ ’ਚ ਲੈਬ ਟੈਕਨੀਸ਼ੀਅਨ ਅਤੇ ਡਾਕਟਰਾਂ ਸਮੇਤ ਹੋਰ ਸਟਾਫ਼ ਦੀ ਵੱਡੀ ਘਾਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਸਿਹਤ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰ ਸਕਦੀ ਹੈ ਅਤੇ ਇਸ ਦਾ ਆਮ ਲੋਕਾਂ ਅਤੇ ਪੰਜਾਬੀਆਂ ਲਾਭ ਪ੍ਰਦਾਨ ਕਰ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button