PunjabTop News

‘ਆਪ’ ਦੇ ਸਾਬਕਾ ਮੀਡੀਆ ਇੰਚਾਰਜ ਤੇ ਸਲਾਹਕਾਰ ਮਨਜੀਤ ਸਿੰਘ ਸਿੱਧੂ CM ਮਾਨ ਦੇ OSD ਨਿਯੁਕਤ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਮੀਡੀਆ ਇੰਚਾਰਜ ਤੇ ਸਲਾਹਕਾਰ ਮਨਜੀਤ ਸਿੰਘ ਸਿੱਧੂ ਨੂੰ ਸੀਐੱਮ ਭਗਵੰਤ ਮਾਨ ਦਾ ਓਐਸਡੀ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ੀ ਕਰੀਬੀ ਸਨ। ਮਨਜੀਤ ਸਿੱਧੂ ਆਮ ਆਦਮੀ ਪਾਰਟੀ  ਦੀ ਪੰਜਾਬ ਇਕਾਈ ਅਤੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਇਕ ਸਤਿਕਾਰਤ ਸਖਸ਼ੀਅਤ ਹਨ।

ਲੋਕਾਂ ਨੂੰ ਵੱਡੀ ਰਾਹਤ, ਰੇਤਾ ਮਿਲੇਗਾ ਸਸਤਾ, ਢੀਂਡਸਾ ਨੇ ਘੁੰਮਾਈ ਗੇਮ, ਬਾਦਲ ਦੀ ਕੁਰਸੀ ਨੂੰ ਖ਼ਤਰਾ

ਸਾਬਕਾ ਮੀਡੀਆ ਇੰਚਾਰਜ ਤੇ ਸਲਾਹਕਾਰ ਮਨਜੀਤ ਸਿੰਘ ਸਿੱਧੂ ਲੰਬੇ ਸਮੇਂ ਤੋਂ ‘ਆਪ’ ਪੰਜਾਬ ਦਾ ਮੀਡੀਆ ਸੈੱਲ ਸੰਭਾਲ ਰਹੇ ਸਨ। ਪੱਤਰਕਾਰਾਂ ਨਾਲ ਉਨ੍ਹਾਂ ਦੇ ਚੰਗੇ ਸਬੰਧਾਂ ਕਾਰਨ ਨਿਯੁਕਤੀ ਹੋਈ ਹੈ। ਆਮ ਆਦਮੀ ਪਾਰਟੀ ‘ਚ ਆਉਣ ਤੋਂ ਪਹਿਲਾਂ ਮਨਜੀਤ ਸਿੱਧੂ ਨੇ ਪੰਜਾਬ ਦੇ ਕਈ ਵੱਡੇ ਪੰਜਾਬੀ ਅਖਬਾਰਾਂ ‘ਚ ਪੱਤਰਕਾਰ ਵਜੋਂ ਕੰਮ ਕੀਤਾ। ਉਹ ਇਕ ਅਖਬਾਰ ਦੇ ਸੰਪਾਦਕ ਵੀ ਰਹਿ ਚੁੱਕੇ ਹਨ। ਭਗਵੰਤ ਮਾਨ ਜਦੋਂ ਤੋਂ ਕਾਮੇਡੀ ਛੱਡ ਕੇ ਸਿਆਸਤ ਵਿਚ ਆਏ ਹਨ, ਉਦੋਂ ਤੋਂ ਹੀ ਮਨਜੀਤ ਸਿੱਧੂ ਉਨ੍ਹਾਂ ਨਾਲ ਜੁੜੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button