NewsBreaking NewsInternational

ਆਪਣੀ ਹਵਸ ਮਿਟਾਉਣ ਲਈ ਕਤੂਰਿਆਂ ਨਾਲ ਕਰਦਾ ਸੀ ਬਲਾਤਕਾਰ, ਸੀਸੀਟੀਵੀ ‘ਚ ਕੈਦ

ਚੇਨਈ : ਆਪਣੀ ਹਵਸ ਮਿਟਾਉਣ ਲਈ ਵਿਅਕਤੀ ਛੋਟੇ ਕਤੂਰਿਆਂ ਨਾਲ ਬਲਾਤਕਾਰ ਕਰਦਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਇਸ ਮਾਮਲੇ ਵਿੱਚ ਜਾਨਵਰ ਪ੍ਰੇਮੀ ਸੰਗਠਨ ਨੇ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ, ਪਰ ਹੁਣ ਸਬੂਤ ਵੀ ਸਾਹਮਣੇ ਆ ਗਿਆ ਹੈ। ਮੁਲਜ਼ਮ ਨੇ ਇਹ ਜੁਰਮ ਪਹਿਲੀ ਵਾਰ ਨਹੀਂ ਬਲਕਿ ਕਈ ਵਾਰ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਜਾਨਵਰਾਂ ਦੇ ਹੱਕਾਂ ਦੇ ਰਾਖੇ ਸਾਈ ਵਿਗਨੇਸ਼ ਨੇ ਬੁੱਧਵਾਰ ਨੂੰ ਚੇਨਈ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਭਾਸਕਰ ਨਾਂ ਦਾ ਵਿਅਕਤੀ ਵਾਰ-ਵਾਰ ਅਜਿਹਾ ਘਿਨਾਉਣਾ ਕੰਮ ਕਰਦਾ ਆ ਰਿਹਾ ਹੈ। ਪਿਛਲੇ ਮਹੀਨੇ ਵੀ ਉਸ ਨੂੰ ਇੱਕ ਰਾਹਗੀਰ ਨੇ ਐਮਐਮਡੀਏ ਕਾਲੋਨੀ ਵਿੱਚ ਅਜਿਹੀ ਨੀਚ ਹਰਕਤ ਕਰਦੇ ਨੂੰ ਫੜਿਆ ਸੀ ਤੇ ਝਿੜਕ ਕੇ ਭਜਾ ਦਿੱਤਾ ਸੀ।

Read Also ਬਲਾਤਕਾਰੀ ਦੀ ਜ਼ਮੀਨ ਨਿਲਾਮ ਕਰਕੇ ਪੀੜਿਤ ਨੂੰ ਦਿੱਤੇ ਜਾਣਗੇ 90 ਲੱਖ ਰੁਪਏ

ਵਿਗਨੇਸ਼ ਨੇ ਭਾਸਕਰ ਖ਼ਿਲਾਫ਼ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਧਾਰਾ 294 (ਜਨਤਕ ਥਾਂ ‘ਤੇ ਅਸ਼ਲੀਲ ਹਰਕਤ ਕਰਨਾ) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਉਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਕੁਝ ਇਵੇਂ ਦਾ ਹੀ ਮਾਮਲਾ ਮੁੰਬਈ ਤੋਂ ਪਿਛਲੇ ਸਾਲ ਨਵੰਬਰ ਵਿੱਚ ਸਾਹਮਣੇ ਆਇਆ ਸੀ, ਜਿੱਥੇ ਚਾਰ ਵਿਅਕਤੀਆਂ ਨੇ ਕੁੱਤੇ ਨਾਲ ਬਲਾਤਕਾਰ ਕੀਤਾ ਤੇ ਉਸ ਦੀ ਮੌਤ ਹੋ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button